ਫੋਰਟਿਸ ਦੇ ਡਾਕਟਰਾਂ ਦੀ ਤਕਨੀਕ ਰਾਹੀਂ 87 ਸਾਲਾ ਬਰੇਨ ਸਟਰੋਕ ਮਰੀਜ਼ ਦਾ ਸਫਲ ਇਲਾਜ

TeamGlobalPunjab
3 Min Read

ਬਠਿੰਡਾ: ਬਰੇਨ ਸਟਰੋਕ ਦਿਮਾਗ ਦੀ ਨਾੜੀ ਵਿਚ ਰੁਕਾਵਟ ਆਉਦਾ ਜਾਂ ਜਾਂ ਉਮਰ ਭਰ ਲਈ ਅਪੰਗਤਾ ਦਾ ਇਕ ਵੱਡਾ ਕਾਰਨ ਹੈ। ਇਹ ਮਨੁੱਖੀ ਸਿਹਤ ਲਈ ਇਕ ਗੰਭੀਰ ਖਤਰਾ ਹੈ। ਪਰ ਮਕੈਨੀਕਲ ਥਰੋਮਬੈਕਟਮੀ ਦੇ ਨਾਂ ਨਾਲ ਜਾਣੀ ਜਾਂਦੀ ਨਵੀਂ ਤਕਨੀਕ ਨੇ ਸਟਰੋਕ (ਦਿਮਾਗੀ ਦੌਰੇ) ਦੇ ਮਰੀਜ਼ਾਂ ਲਈ ਆਸ ਦੀ ਨਵੀਂ ਕਿਰਨ ਵਿਖਾਈ ਹੈ।

ਸਟਰੋਕ ਦੇ ਵੱਧਦੇ ਕੇਸਾਂ ਨੂੰ ਦੇਖਦੇ ਹੋਏ ਫੋਰਟਿਸ ਹਸਪਤਾਲ ਮੋਹਾਲੀ ਨੇ 24 ਘੰਟੇ ਚੱਲਣ ਵਾਲੀ ‘ਸਟਰੋਕ ਰੇਡੀ’ ਸੁਵਿਧਾ ਦੀ ਸ਼ੁਰੂਆਤ ਕੀਤੀ ਹੈ। ਅਜਿਹਾ ਕਰਨ ਨਾਲ ਫੋਰਟਿਸ ਹਸਪਤਾਲ ਉਤਰੀ ਭਾਰਤ ਦਾ ਪਹਿਲਾ ਹਸਪਤਾਲ ਬਣ ਗਿਆ ਹੈ।

ਫੋਰਟਿਸ ਹਸਪਤਾਲ ਦੇ ਇੰਟਰਵੈਂਸ਼ਨਲ ਨਿਊਰੋਰੇਡੀਓਲੋਜੀ ਦੇ ਅਡੀਸ਼ਨਲ ਡਾਇਰੈਕਟਰ ਡਾ. ਵਿਵੇਕ ਗੁਪਤਾ ਦੀ ਅਗਵਾਈ ਵਿਚ ਡਾਕਟਰਾਂ ਦੀ ਟੀਮ ਨੇ ਮਕੈਨੀਕਲ ਥਰੋਮਬੈਕਟਮੀ ਦੇ ਜਰੀਏ ਚੰਡੀਗੜ ਤੋਂ ਇਕ 87 ਸਾਲ ਦੇ ਮਰੀਜ਼ ਦਾ ਸਫਲ ਇਲਾਜ ਕੀਤਾ। ਡਾ. ਗੁਪਤਾ ਨੇ ਦੱਸਿਆ ਕਿ ਇਹ ਮਰੀਜ਼ ਦਿਮਾਗੀ ਦੌਰੇ ਤੋਂ 10 ਘੰਟੇ ਬਾਅਦ ਹਸਪਤਾਲ ਲਿਆਂਦਾ ਗਿਆ। ਜਾਂਚ ਕਰਨ ਤੇ ਪਤਾ ਲੱਗਾ ਕਿ ਮਰੀਜ਼ ਦੇ ਸੱਜੇ ਪਾਸੇ ਦਾ ਹਿੱਸਾ ਅਧਰੰਗ ਤੋਂ ਪ੍ਰਭਾਵਿਤ ਹੋ ਚੁਕਿਆ ਸੀ, ਕਿਉਂਕਿ ਦਿਮਾਗ ਦੇ ਸੱਜੇ ਪਾਸੇ ਖੂਨ ਦੀ ਸਪਲਾਈ ਰੁਕ ਗਈ ਸੀ। ਡਾਕਟਰਾਂ ਨੇ ਮਕੈਨੀਕਲ ਧਰੋਮਬੈਕਟਮੀ ਰਾਹੀਂ ਉਸ ਦੀ ਆਰਟਰੀ ਵਿੱਚੋਂ ਖੂਨ ਦਾ ਧੱਕਾ (ਕਲੋਟ) ਹਟਾ ਦਿੱਤਾ ਅਤੇ ਅਪਰੇਸ਼ਨ ਦੇ 4 ਦਿਨ ਬਾਅਦ ਮਰੀਜ਼ ਨੂੰ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ।

ਡਾ. ਗੁਪਤਾ ਨੇ ਦੱਸਿਆ ਕਿ ਜੇ ਦਿਮਾਗੀ ਦੌਰੇ ਮਗਰੋਂ ਤੁਰੰਤ ਮਰੀਜ਼ ਨੂੰ ਹਸਪਤਾਲ ਲਿਆਂਦਾ ਜਾਵੇ, ਜਿਸ ਨੂੰ ਸੁਨਹਿਰੀ ਸਮਾਂ (ਗੋਲਡਨ ਆਰਜ) ਕਿਹਾ ਜਾਂਦਾ ਹੈ, ਤਾਂ ਮਰੀਜ਼ ਦੀ ਜਾਨ ਬਚ ਸਕਦੀ ਹੈ ਅਤੇ ਉਹ ਅਧਰੰਗ ਤੋਂ ਬਚ ਸਕਦਾ ਹੈ। ਉਨਾਂ ਦੱਸਿਆ ਕਿ ਇਸ ਵਿਧੀ ਰਾਹੀਂ ਮਰੀਜ਼ ਦੀ ਆਰਟਰੀ (ਨਾੜੀ) ਵਿੱਚੋਂ ਖੁਨ ਦਾ ਕਲੋਟ ਹਟਾ ਦਿੱਤਾ ਜਾਂਦਾ ਹੈ। ਡਾ. ਗੁਪਤਾ ਨੇ ਦੱਸਿਆ ਕਿ ਫੋਰਟਿਸ ਮੋਹਾਲੀ ਸਟਰੋਕ ਰੈਡੀ (ਤੁਰੰਤ ਇਲਾਜ ਕਰਨ ਦੀ ਸਹੂਲਤ ਵਾਲਾ) ਹਸਪਤਾਲ ਹੈ, ਜਿੱਥੇ ਦਿਮਾਗ ਦੇ ਨਾੜੀ ਤੰਤਰ ਸਬੰਧੀ ਰੋਗਾਂ ਦਾ ਇਲਾਜ ਕਰਨ ਵਾਲੇ ਮਾਹਿਰ ਡਾਕਟਰਾਂ ਦੀ ਟੀਮ ਹੈ। ਇਸ ਹਸਪਤਾਲ ਕੋਲ ਸਟਰੋਕ ਦੀ ਜਾਂਚ ਕਰਨ ਅਤੇ ਇਲਾਜ ਦਾ ਪੂਰਾ ਪ੍ਰਬੰਧ ਹੈ।

ਡਾ. ਗੁਪਤਾ ਨੇ ਦੱਸਿਆ ਕਿ ਫੋਰਟਿਸ ਮੋਹਾਲੀ ਨੇ ਸਟਰੋਕ ਦੇ ਮਰੀਜ਼ਾਂ ਦੇ ਲਈ ਹੈਲਪਲਾਈਨ 9815396700 ਸ਼ੁਰੂ ਕੀਤਾ ਹੈ। ਉਨਾਂ ਕਿਹਾ ਕਿ ਦਿਮਾਗੀ ਦੌਰੇ ਤੋਂ ਬੱਚਣ ਲਈ ਰੋਜ਼ਾਨਾ ਘੱਟੋਂ ਘੱਟ 20-30 ਮਿੰਟ ਤੇਜ ਸੈਰ ਕਰਨੀ ਚਾਹੀਦੀ ਹੈ ਅਤੇ ਉਚ ਰਕਤਚਾਪ, ਸ਼ੂਗਰ ਅਤੇ ਦਿਲ ਦੀਆਂ ਬੀਮਾਰੀਆਂ ਦਾ ਸਮੇਂ ਰਹਿੰਦੇ ਇਲਾਜ ਕਰਾਉਣਾ ਚਾਹੀਦਾ ਹੈ।

Share This Article
Leave a Comment