ਚੰਡੀਗੜ੍ਹ, (ਅਵਤਾਰ ਸਿੰਘ): ਪੀ ਏ ਯੂ ਦੇ ਕੀਟ ਵਿਗਿਆਨ ਵਿਭਾਗ ਤੋਂ ਰਿਟਾਇਰਡ ਪ੍ਰੋਫੈਸਰ ਡਾ ਸੁਰਿੰਦਰ ਸਿੰਘ ਸੰਧੂ ਬੀਤੇ ਦਿਨੀਂ ਇਸ ਸੰਸਾਰ ਨੂੰ ਵਿਦਾ ਆਖ ਗਏ। ਉਹ ਕੋਰੋਨਾ ਤੋਂ ਪੀੜਤ ਸਨ। ਪੀ ਏ ਯੂ ਦੇ ਵਾਈਸ ਚਾਂਸਲਰ ਡਾ ਬਲਦੇਵ ਸਿੰਘ ਢਿੱਲੋਂ, ਉਚ ਅਧਿਕਾਰੀਆਂ ਅਮਲੇ ਅਤੇ ਐਲਯੂਮਨੀ ਐਸੋਸੀਏਸ਼ਨ ਨੇ ਡਾ ਸੰਧੂ ਦੀ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ।
ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ ਪੀ ਕੇ ਛੁਨੇਜਾ ਨੇ ਦੱਸਿਆ ਕਿ ਸ਼੍ਰੀ ਸੰਧੂ 78 ਸਾਲ ਦੇ ਸਨ। ਉਨ੍ਹਾਂ ਦਾ ਪਿਛੋਕੜ ਪਿੰਡ ਮਾਣੂੰਕੇ ਕੇ ਤੋਂ ਸੀ ਅਤੇ ਉਹ ਲੁਧਿਆਣਾ ਵਿਚ ਰਹਿ ਰਹੇ ਸਨ। 1964 ਵਿਚ ਕੀਟ ਵਿਗਿਆਨ ਵਿਚ ਪੀਐਚ. ਡੀ. ਕਰਨ ਤੋਂ ਬਾਅਦ ਡਾ ਸੰਧੂ ਨੇ ਆਪਣੇ ਵਿਸ਼ੇ ਵਿਚ ਜ਼ਿਕਰਯੋਗ ਕੰਮ ਕੀਤਾ। ਉਹ ਪੀ ਏ ਯੂ ਵਿਖੇ ਆਪਣੀ ਨੌਕਰੀ ਦੌਰਾਨ ਆਪਣੇ ਸਾਥੀਆਂ ਅਤੇ ਵਿਦਿਆਰਥੀਆਂ ਵਿਚ ਬੇਹੱਦ ਹਰਮਨ ਪਿਆਰੇ ਸਨ।