ਨਵੀਂ ਦਿੱਲੀ: ਬਿਜਲੀ ਮੰਤਰਾਲੇ ਵੱਲੋਂ ਇੱਕ ਨਵੀਂ ਨੀਤੀ ਤਿਆਰ ਕਰ ਲਈ ਗਈ ਹੈ ਜਿਸ ਨੀਤੀ ਦਾ ਕੈਬਨਿਟ ਨੋਟ ਸਾਰੇ ਮੰਤਰਾਲਿਆਂ ਕੋਲ ਮੰਜ਼ੂਰੀ ਲਈ ਭੇਜ ਦਿੱਤਾ ਗਿਆ ਹੈ। ਬਿਜਲੀ ਮੰਤਰਾਲੇ ਅਨੁਸਾਰ ਨਵੀਂ ਟੈਰਿਫ ਨੀਤੀ ‘ਚ ਬਿਜਲੀ ਸਬਸਿਡੀ ਨੂੰ ਲੈ ਕੇ ਵੀ ਵੱਡਾ ਬਦਲਾਅ ਕੀਤਾ ਜਾ ਰਿਹਾ ਹੈ। ਹੁਣ ਜਲਦ ਹੀ ਬਿਜਲੀ ਸਬਸਿਡੀ ਵੀ ਐੱਲ. ਪੀ. ਜੀ. ਯਾਨੀ ਰਸੋਈ ਗੈਸ ਦੀ ਤਰ੍ਹਾਂ ਸਿੱਧੇ ਬੈਂਕ ਖਾਤੇ ‘ਚ ਭੇਜੀ ਜਾਵੇਗੀ।
ਸਰਕਾਰ ਵੱਲੋਂ ਇੱਕ ਸਾਲ ਦੇ ਅੰਦਰ ਬਿਜਲੀ ਨਾਲ ਸਿੰਚਾਈ ਕਰਨ ਵਾਲੇ ਕਿਸਾਨਾ ਦਾ ਰਿਕਾਰਡ ਤਿਆਰ ਕਰਨ ਲਈ ਕਿਹਾ ਗਿਆ ਹੈ ਤਾਂਕਿ ਅਗਲੇ ਵਿੱਤੀ ਸਾਲ ‘ਚ ਉਨ੍ਹਾਂ ਦੇ ਬੈਂਕ ਖਾਤਿਆ ਬਿਜਲੀ ਸਬਸਿਡੀ ਭੇਜੀ ਜਾ ਸਕੇ। ਇਸ ਨਵੀਂ ਟੈਰਿਫ ਨੀਤੀ ਨੂੰ ਮੰਜ਼ੂਰੀ ਮਿਲਣ ਤੋਂ ਬਾਅਦ ਤਿੰਨ ਸਾਲਾਂ ਅੰਦਰ ਹਰ ਘਰ ‘ਚ ਬਿਜਲੀ ਦਾ ਕਨੈਕਸ਼ਨ ਤੇ ਸਮਾਰਟ ਮੀਟਰ ਲਗਾਉਣ ਦਾ ਰਸਤਾ ਵੀ ਸਾਫ ਹੋ ਜਾਵੇਗਾ। ਜਿਸ ਵਿੱਚ ਗਾਹਕਾਂ ਨੂੰ ਅਸਾਨ ਕਿਸ਼ਤਾਂ ‘ਤੇ ਸਮਾਰਟ ਮੀਟਰ ਲਗਾਉਣ ਦੀ ਵੀ ਵਿਵਸਥਾ ਕੀਤੀ ਗਈ ਹੈ।
ਇਸ ਨੀਤੀ ‘ਚ 24 ਘੰਟੇ ਬਿਜਲੀ ਸਪਲਾਈ ਯਕੀਨੀ ਕਰਨ ਦੀ ਵੀ ਪੇਸ਼ਕਸ਼ ਕੀਤੀ ਗਈ ਹੈ। ਜਿਸ ਦੇ ਤਹਿਤ ਬਿਜਲੀ ਸਪਲਾਈ ਬਿਨਾਂ ਦੱਸੇ ਬੰਦ ਕਰਨ ‘ਤੇ ਗਾਹਕਾਂ ਨੂੰ ਹਰਜਾਨਾ ਵੂ ਦਿੱਤਾ ਜਾਵੇਗਾ ਨਾਲ ਹੀ ਬਿਜਲੀ ਚੋਰੀ ਨਾ ਰੋਕ ਸਕਣ ‘ਤੇ ਕੰਪਨੀਆਂ ‘ਤੇ ਜੁਰਮਾਨਾ ਵੀ ਠੋਕਿਆ ਜਾਵੇਗਾ।