Home / ਸਿਆਸਤ / ਜੇਸਨ ਕੇਨੀ ਨੇ ਅਲਬਰਟਾ ਦੇ 18ਵੇਂ ਪ੍ਰੀਮੀਅਰ ਵਜੋਂ ਚੁੱਕੀ ਸਹੁੰ

ਜੇਸਨ ਕੇਨੀ ਨੇ ਅਲਬਰਟਾ ਦੇ 18ਵੇਂ ਪ੍ਰੀਮੀਅਰ ਵਜੋਂ ਚੁੱਕੀ ਸਹੁੰ

ਐਡਮੰਟਨ: ਸਾਬਕਾ ਫੈਡਰਲ ਕੈਬਨਿਟ ਮੰਤਰੀ ਜੇਸਨ ਕੇਨੀ ਤੇ ਉਨ੍ਹਾਂ ਦੀ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਨੇ ਅੱਜ ਰਸਮੀ ਤੌਰ ਉੱਤੇ ਅਲਬਰਟਾ ਦੀ ਸਰਕਾਰ ਦੀ ਵਾਗਡੋਰ ਸਾਂਭ ਲਈ ਹੈ। ਕੇਨੀ ਅਲਬਰਟਾ ਦੇ 18ਵੇਂ ਪ੍ਰੀਮੀਅਰ ਬਣਨਗੇ ਤੇ ਉਨ੍ਹਾਂ ਦੇ ਕੈਬਨਿਟ ਮੈਂਬਰਜ਼ ਐਡਮੰਟਨ ਦੇ ਗਵਰਮੈਂਟ ਹਾਊਸ ‘ਚ ਹੋਏ ਸਮਾਰੋਹ ‘ਚ ਸੰਹੁ ਚੁੱਕ ਲਈ ਹੈ।

ਇਸ ਦੇ ਨਾਲ ਹੀ ਪ੍ਰੀਮੀਅਰ ਰੇਚਲ ਨੌਟਲੇ ਦੀ ਅਗਵਾਈ ਵਾਲੀ ਐਨਡੀਪੀ ਸਰਕਾਰ ਦੇ ਚਾਰ ਸਾਲ ਰਸਮੀ ਤੌਰ ‘ਤੇ ਖ਼ਤਮ ਹੋ ਗਿਆ। ਜ਼ਿਕਰਯੋਗ ਹੈ ਕਿ 16 ਅਪਰੈਲ ਨੂੰ ਹੋਈਆਂ ਪ੍ਰੋਵਿੰਸ਼ੀਅਲ ਚੋਣਾਂ ਵਿੱਚ ਕੇਨੀ ਦੀ ਯੂਸੀਪੀ ਨੇ ਨਿਊ ਡੈਮੋਕ੍ਰੈਟਸ ਨੂੰ ਜ਼ਬਰਦਸਤ ਮਾਤ ਦਿੱਤੀ।

ਯੂਸੀਪੀ ਨੇ 63 ਸੀਟਾਂ ਹਾਸਲ ਕੀਤੀਆਂ ਤੇ ਐਨਡੀਪੀ ਦੇ ਹਿੱਸੇ 24 ਸੀਟਾਂ ਆਈਆਂ। ਨੌਟਲੇ ਵਿਰੋਧੀ ਧਿਰ ਦੀ ਆਗੂ ਬਣੀ ਰਹੇਗੀ ਤੇ 12 ਸਾਬਕਾ ਕੈਬਨਿਟ ਮੰਤਰੀਆਂ ਨਾਲ ਉਨ੍ਹਾਂ ਕੋਲ ਤਜ਼ਰਬੇਕਾਰ ਕਾਕਸ ਹੋਵੇਗਾ। ਵਿਧਾਨ ਸਭਾ ਦਾ ਨਵਾਂ ਸੈਸ਼ਨ ਮਈ ਦੇ ਅੰਤ ਵਿੱਚ ਸ਼ੁਰੂ ਹੋਵੇਗਾ। ਕੇਨੀ ਨੇ ਇਹ ਵਾਅਦਾ ਕੀਤਾ ਹੈ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਉਹ ਪਹਿਲਾ ਕੰਮ ਐਨਡੀਪੀ ਵੱਲੋਂ ਲਿਆਂਦੇ ਕਾਰਬਨ ਟੈਕਸ ਨੂੰ ਰੱਦ ਕਰਕੇ ਕਰਨਗੇ।

Check Also

ਪਾਕਿਸਤਾਨੀ ਨੌਜਵਾਨ ਨੇ ਬਰਮਿੰਘਮ ‘ਚ ਭਾਰਤੀ ਬਜ਼ੁਰਗ ਮਹਿਲਾਵਾਂ ਨਾਲ ਕੀਤੀ ਬਦਸਲੂਕੀ, VIDEO

ਜੰਮੂ ਕਸ਼ਮੀਰ ‘ਚ ਮੋਦੀ ਸਰਕਾਰ ਵੱਲੋਂ ਲਏ ਗਏ ਫੈਸਲੇ ਤੋਂ ਬਾਅਦ ਜਿੱਥੇ ਪਾਕਿਸਤਾਨ ਪੂਰਿ ਦੁਨੀਆ …

Leave a Reply

Your email address will not be published. Required fields are marked *