ਲੁਧਿਆਣਾ : ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਕਰੋਨਾ ਵਾਇਰਸ ਦੀ ਸਮੱਸਿਆ ਦੇ ਮੱਦੇਨਜ਼ਰ, ਮਾਰਚ ਮਹੀਨੇ ਵਿੱਚ ਹੋਣ ਵਾਲੇ ਕਿਸਾਨ ਮੇਲੇ ਮੁਲਤਵੀ ਕਰ ਦਿੱਤੇ ਹਨ ਪਰੰਤੂ ਸਾਉਣੀ ਦੀਆਂ ਫ਼ਸਲਾਂ ਦੇ ਸੁਧਰੇ ਬੀਜ, ਸਬਜ਼ੀਆਂ ਦੀਆਂ ਕਿੱਟਾਂ, ਬਾਇਓ ਖਾਦਾਂ ਅਤੇ ਖੇਤੀ ਸਾਹਿਤ ਸਾਰੇ ਕ੍ਰਿਸ਼ੀ ਵਿਗਿਆਨ ਕੇਂਦਰਾਂ, ਖੇਤਰੀ ਖੋਜ ਕੇਂਦਰਾਂ, ਫਾਰਮ ਸਲਾਹਕਾਰ ਸੇਵਾ ਕੇਂਦਰਾਂ ਅਤੇ ਯੂਨੀਵਰਸਿਟੀ ਬੀਜ ਫਾਰਮਾਂ ਤੇ ਮਿਲ ਰਹੇ ਹਨ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਦੱਸਿਆ ਕਿ ਯੂਨੀਵਰਸਿਟੀ ਲੁਧਿਆਣਾ ਵਿਖੇ ਬੀਜਾਂ ਦੀ ਦੁਕਾਨ ਹਫ਼ਤੇ ਦੇ ਸੱਤੇ ਦਿਨ ਖੁੱਲ੍ਹੀ ਰਹੇਗੀ। ਸੋ ਮੁਲਤਵੀ ਕੀਤੇ ਮੇਲਿਆਂ ਦੀਆਂ ਤਰੀਕਾਂ ਤੇ ਇਕੱਠ ਕਰਨ ਤੋਂ ਗੁਰੇਜ਼ ਕੀਤਾ ਜਾਵੇ ਅਤੇ ਕਿਸਾਨ ਆਪਣੀ ਸਹੂਲਤ ਮੁਤਾਬਿਕ ਆਪਣੇ ਨੇੜੇ ਦੇ ਯੂਨੀਵਰਸਿਟੀ ਬੀਜ ਫਾਰਮਾਂ ਤੋਂ ਬੀਜ ਪ੍ਰਾਪਤ ਕਰ ਸਕਦੇ ਹਨ ਅਤੇ ਇਸ ਸੰਬੰਧੀ ਜਾਣਕਾਰੀ ਲਈ ਕਿਸਾਨ ਨੇੜੇ ਦੇ ਕੇਂਦਰਾਂ ਦੇ ਫੋਨ ਨੰਬਰਾਂ ‘ਤੇ ਸੰਪਰਕ ਕਰ ਸਕਦੇ ਹਨ :-
ਅੰਮ੍ਰਿਤਸਰ: 98555-56672, ਬਠਿੰਡਾ: 97800-24223, 95014-00556,ਬਰਨਾਲਾ: 81461-00796, ਫਿਰੋਜ਼ਪੁਰ: 95018-00488, ਫਤਿਹਗੜ੍ਹ ਸਾਹਿਬ: 81465-70699,ਫਰੀਦਕੋਟ:98553-21902, 94171-75970, ਫਾਜ਼ਿਲਕਾ: 94639-74499, ਗੁਰਦਾਸਪੁਰ: 78887-53919, 98145-77431, ਹੁਸ਼ਿਆਰਪੁਰ: 98157-51900, 95014-34300, ਕਪੂਰਥਲਾ: 98155-47607, 94643-82711
ਲੁਧਿਆਣਾ: 81469-00244, ਮੋਗਾ: 81465-00942, ਮੁਹਾਲੀ: 98722-18677, ਮੁਕਤਸਰ: 98556-20914, ਮਾਨਸਾ:94176-26843, ਜਲੰਧਰ : 98889-00329, 81460-88488, ਪਟਿਆਲਾ: 94173-60460, 94633-78865, ਪਠਾਨਕੋਟ: 98723-54170, 81464-00233, ਰੂਪਨਗਰ: 81464-00248, ਸਮਰਾਲਾ:94172-41604, 98721-66488, ਸੰਗਰੂਰ: 99881-11757, 94172-81311, ਸ਼ਹੀਦ ਭਗਤ ਸਿੰਘ ਨਗਰ: 95920-22280, ਤਰਨਤਾਰਨ: 89689-71345, 94637-74731,
ਹੋਰ ਵਧੇਰੇ ਜਾਣਕਾਰੀ ਲਈ ਨਿਰਦੇਸ਼ਕ ਬੀਜ ਨੂੰ ਇਨ੍ਹਾਂ 98159-65404, 98724-28072, 94640-37325 ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਕਿਸਾਨ ਮੇਲੇ ਭਾਵੇਂ ਮੁਲਤਵੀ ਹੋ ਗਏ ਹਨ ਪਰ ਬੀਜ ਹਰ ਰੋਜ ਮਿਲ ਰਹੇ ਹਨ : ਡਾ. ਮਾਹਲ
Leave a Comment
Leave a Comment