ਅਜਿਹੇ 5 ਮਾਮਲੇ ਜਦੋਂ ਭਗਵਾਨ ਨੂੰ ਅਦਾਲਤ ‘ਚ ਪੇਸ਼ ਹੋਣ ਲਈ ਭੇਜੇ ਗਏ ਨੋਟਿਸ

ਨਿਊਜ਼ ਡੈਸਕ: ਤੁਸੀਂ ਅਕਸ਼ੈ ਕੁਮਾਰ ਦੀ ਫਿਲਮ OMG ‘ਚ ਦੇਖਿਆ ਹੀ ਹੋਵੇਗਾ ਕਿ ਕਿੰਝ ਭਗਵਾਨ ਖਿਲਾਫ ਅਦਾਲਤ ‘ਚ ਮੁਕੱਦਮਾ ਚਲਾਇਆ ਗਿਆ ਸੀ ਤੇ ਖੁਦ ਭਗਵਾਨ ਨੂੰ ਅਦਾਲਤ ‘ਚ ਹਾਜ਼ਰ ਹੋਣ ਦੇ ਆਦੇਸ਼ ਜਾਰੀ ਕੀਤੇ ਗਏ ਸਨ। ਖੈਰ ਇੱਥੇ ਤਾਂ ਅਸੀਂ ਫਿਲਮ ਦੀ ਗੱਲ ਕਰ ਰਹੇ ਸੀ ਪਰ ਕੀ ਤੁਸੀਂ ਕਦੇ ਅਸਲ ਜ਼ਿੰਦਗੀ ‘ਚ ਇਹ ਸੁਣਿਆ ਜਾਂ ਵੇਖਿਆ ਹੈ ਕਿ ਕਿਸੇ ਅਦਾਲਤ ਨੇ ਭਗਵਾਨ ਦੇ ਨਾਮ ਦਾ ਨੋਟਿਸ ਜਾਰੀ ਕਰ ਕੇ ਅਦਾਲਤ ‘ਚ ਹਾਜ਼ਰ ਹੋਣ ਦੇ ਆਦੇਸ਼ ਜਾਰੀ ਕੀਤੇ ਹੋਣ? ਸ਼ਾਇਦ ਤੁਹਾਡਾ ਜਵਾਬ ਨਹੀਂ ਹੀ ਹੋਵੇਗਾ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਮਾਮਲਿਆਂ ਬਾਰੇ ਦੱਸਣ ਜਾ ਰਹੇ ਹਾਂ ਜੋ ਤੁਹਾਨੂੰ ਸੱਚੀ ‘ਚ ਹੈਰਾਨ ਕਰ ਦੇਣਗੇ।

1 .ਭਗਵਾਨ ਸ਼ਿਵ ਨੂੰ ਭੇਜਿਆ ਕਾਰਨ ਦੱਸੋ ਨੋਟਿਸ

ਛੱਤੀਸਗੜ੍ਹ ਦੇ ਰਾਇਗੜ ਜ਼ਿਲ੍ਹੇ ਤੋਂ ਉਸ ਵੇਲੇ ਇੱਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਜਦੋਂ ਸਥਾਨਕ ਤਹਿਸੀਲ ਅਦਾਲਤ ਨੇ ਜ਼ਮੀਨ ਕਬਜ਼ੇ ਦੇ ਮਾਮਲੇ ਵਿੱਚ ਭਗਵਾਨ ਸ਼ਿਵ ਮੰਦਿਰ ਸਣੇ ਕੁਝ ਲੋਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਦੇ ਹੋਏ ਅਦਾਲਤ ਵਿੱਚ ਤਲਬ ਕੀਤਾ। ਇਸ ਦੌਰਾਨ ਸ਼ਿਵ ਜੀ ਸਣੇ ਕੁਝ ਲੋਕਾਂ ਨੂੰ ਅਦਾਲਤ ਵਿੱਚ ਹਾਜ਼ਰ ਹੋ ਕੇ ਆਪਣਾ ਪੱਖ ਰੱਖਣ ਲਈ ਆਦੇਸ਼ ਦਿੱਤੇ ਗਏ। ਇਸ ਨੋਟਿਸ ਵਿੱਚ ਇਹ ਵੀ ਲਿਖਿਆ ਗਿਆ ਸੀ ਕਿ ਅਦਾਲਤ ‘ਚ ਪੇਸ਼ ਨਾਂ ਹੋਣ ‘ਤੇ ਭਗਵਾਨ ਸ਼ਿਵ ਨੂੰ 10,000 ਰੁਪਏ ਦਾ ਜੁਰਮਾਨਾ ਅਤੇ ਜ਼ਮੀਨ ਤੋਂ ਬੇਦਖ਼ਲ ਕਰਨ ਦੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ।

2 . ਗੈਰਕਾਨੂੰਨੀ ਕਬਜ਼ੇ ਨੂੰ ਲੈ ਕੇ ਭਗਵਾਨ ਸ਼ਿਵ ਨੂੰ ਭੇਜਿਆ ਨੋਟਿਸ

ਛੱਤੀਸਗੜ੍ਹ ਦੇ ਜਾਂਜਗੀਰ ਚਾਂਪਾ ਜ਼ਿਲ੍ਹੇ ਵਿੱਚ ਸਰਕਾਰੀ ਅਧਿਕਾਰੀਆਂ ਨੇ ਸਿੰਚਾਈ ਵਿਭਾਗ ਵੱਲੋ ਗੈਰਕਾਨੂੰਨੀ ਕਬਜ਼ੇ ਨੂੰ ਲੈ ਕੇ ਅਧਿਕਾਰੀ ਜਾਂ ਕਿਸੇ ਆਗੂ ਨੂੰ ਨਹੀਂ, ਸਗੋਂ ਭਗਵਾਨ ਸ਼ਿਵ ਨੂੰ ਨੋਟਿਸ ਭੇਜਿਆ ਸੀ।

3 . ਬਿਹਾਰ ਵਿੱਚ ਅਦਾਲਤ ਨੇ ਪੇਸ਼ ਹੋਣ ਲਈ ਹਨੂਮਾਨ ਜੀ ਨੂੰ ਭੇਜਿਆ ਸੀ ਸੰਮਨ

ਬਿਹਾਰ ਦੇ ਰੋਹਤਾਸ ਜ਼ਿਲ੍ਹੇ ਦੇ ਸਬ-ਡਿਵਿਜ਼ਨਲ ਮਜਿਸਟਰੇਟ ਅਦਾਲਤ ਨੇ ਫੈਸਲਾ ਸੁਣਾਉਂਦੇ ਹੋਏ ਹਨੂਮਾਨ ਜੀ ਨੂੰ ਹੀ ਸੰਮਨ ਜਾਰੀ ਕਰ ਦਿੱਤੇ ਸਨ। ਸਥਾਨਕ ਅਦਾਲਤ ਨੇ ਭਗਵਾਨ ਹਨੂਮਾਨ ਜੀ ਦੀ ਮੂਰਤੀ ‘ਤੇ ਇਸ ਆਦੇਸ਼ ਨੂੰ ਚਿਪਕਾ ਕੇ ਅਦਾਲਤ ਵਿੱਚ ਹਾਜ਼ਰ ਹੋਣ ਨੂੰ ਕਿਹਾ ਗਿਆ ਸੀ। ਦਰਅਸਲ ਮਾਮਲਾ ਇਹ ਸੀ ਕਿ ਰੋਹਤਾਸ ਜ਼ਿਲੇ ਦੇ PWD ਡਿਪਾਰਟਮੈਂਟ ਨੇ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਕੇ ਕਿਹਾ ਸੀ ਕਿ ਰੋਡ ‘ਤੇ ਮੰਦਰ ਹੋਣ ਕਾਰਨ ਲੋਕਾਂ ਨੂੰ ਆਉਣ-ਜਾਣ ‘ਚ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। PWD ਦੇ ਇਸ ਆਦੇਸ਼ ਦੀ ਸੁਣਵਾਈ ਕਰਦੇ ਹੋਏ ਸਬ ਡਿਵਿਜ਼ਨਲ ਮਜਿਸਟਰੇਟ ਕੋਰਟ ਨੇ ਆਪਣਾ ਫੈਸਲਾ ਸੁਣਾਇਆ।

4 . ਬੇਗੂਸਰਾਏ ਵਿੱਚ ਵੀ ਭਗਵਾਨ ਹਨੂਮਾਨ ਨੂੰ ਭੇਜਿਆ ਸੀ ਨੋਟਿਸ

ਬਿਹਾਰ ਦੇ ਬੇਗੂਸਰਾਏ ‘ਚ ਵੀ ਇੱਕ ਸੀਓ ਨੇ ਭਗਵਾਨ ਹਨੂਮਾਨ ਨੂੰ ਨੋਟਿਸ ਭੇਜ ਦਿੱਤਾ ਸੀ ਅਤੇ ਉਸ ਨੋਟਿਸ ਵਿੱਚ ਕਿਹਾ ਗਿਆ ਸੀ ਕਿ ਉਨ੍ਹਾਂ ਦੇ ਮੰਦਿਰ ਕਾਰਨ ਸਥਾਨਕ ਲੋਕਾਂ ਨੂੰ ਆਉਣ-ਜਾਣ ਵਿੱਚ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਉਹ ਆਪਣਾ ਮੰਦਰ ਉੱਥੋ ਹਟਾ ਲੈਣ, ਤੁਹਾਨੂੰ ਦੱਸ ਦਈਏ ਕਿ ਇਸ ਨੋਟਿਸ ਨੂੰ ਭੇਜਣ ਤੋਂ ਬਾਅਦ ਬਜਰੰਗ ਦਲ ਨੇ ਭਾਰੀ ਰੋਸ ਪ੍ਰਦਰਸ਼ਨ ਕੀਤਾ ਸੀ।

5 . ਸੀਤਾ ਮਾਤਾ ਨੂੰ ਇਨਸਾਫ ਦਵਾਉਣ ਨੂੰ ਲੈ ਕੇ ਭਗਵਾਨ ਰਾਮ ‘ਤੇ ਕੇਸ

ਸੀਤਾਮੜੀ ਦੇ ਇੱਕ ਵਕੀਲ ਨੇ ਭਗਵਾਨ ਸ੍ਰੀ ਰਾਮ ਦੇ ਖਿਲਾਫ ਕੇਸ ਦਰਜ ਕਰ ਦਿੱਤਾ ਸੀ ਕਿ ਭਗਵਾਨ ਰਾਮ ਅਤੇ ਲਸ਼ਮਣ ਨੇ ਸੀਤਾ ਮਾਤਾ ਨੂੰ ਬਗੈਰ ਉਨ੍ਹਾਂ ਦੀ ਕਿਸੇ ਗ਼ਲਤੀ ਦੇ ਬਨਵਾਸ ਕਿਉਂ ਭੇਜਿਆ ਸੀ ? ਮਾਤਾ ਸੀਤਾ ਦਾ ਕੋਈ ਦੋਸ਼ ਨਹੀਂ ਸੀ, ਇਸ ਦੇ ਬਾਵਜੂਦ ਰਾਮ ਨੇ ਅਜਿਹਾ ਕਿਉਂ ਕੀਤਾ? ਇਸ ਤੋਂ ਬਾਅਦ ਵਕੀਲ ਤੋਂ ਅਦਾਲਤ ਨੇ ਸੁਣਵਾਈ ਦੌਰਾਨ ਪੁੱਛਿਆ ਸੀ ਕਿ ਆਖਰ ਇਸ ਮਾਮਲੇ ‘ਚ ਕਾਰਵਾਈ ਕਿਵੇਂ ਕੀਤੀ ਜਾ ਸਕਦੀ ਹੈ?

Check Also

ਅੱਖਾਂ ਦੀ ਰੋਸ਼ਨੀ ਨੂੰ ਸਹੀ ਰੱਖਣਗੀਆਂ ਇਹ ਚੀਜ਼ਾਂ

Diet For Eye Sight: ਇਸ ਡਿਜੀਟਲ ਯੁੱਗ ਵਿੱਚ ਮੋਬਾਈਲ ਅਤੇ ਡੈਸਕਟਾਪ ਦੀ ਵਰਤੋਂ ਬਹੁਤ ਵਧ …

Leave a Reply

Your email address will not be published.