ਸਿਰਫਿਰੇ ਡਰਾਈਵਰ ਨੇ ਪਾਰਲੀਮੈਂਟ ਹਿੱਲ ਦੇ ਗੇਟ ‘ਚ ਮਾਰੀ ਬੱਸ

ਓਟਵਾ: ਬੀਤੇ ਦਿਨੀਂ ਕੈਨੇਡੀਅਨ ਸੰਸਦ ਦੇ ਬਾਹਰ ਸੁਰੱਖਿਆ ‘ਚ ਤਾਇਨਾਤ ਮੁਲਾਜ਼ਮਾਂ ਨੂੰ ਉਸ ਵੇਲੇ ਹੱਥਾਂ-ਪੈਰਾਂ ਦੀ ਪੈ ਗਈ ਜਦੋਂ ਇਕ ਸਿਰਫਿਰੇ ਡਰਾਈਵਰ ਨੇ ਪਾਰਲੀਮੈਂਟ ਹਿੱਲ ਦੇ ਇੱਕ ਗੇਟ ‘ਚ ਬੱਸ ਮਾਰੀ। ਇਸ ਸਬੰਧੀ ਜਾਣਕਾਰੀ ਦਿੰਦੇ ਓਟਵਾ ਪੁਲਿਸ ਨੇ ਦੱਸਿਆ ਕਿ ਵੱਡੇ ਤੜਕੇ ਸਾਢੇ ਤਿੰਨ ਵਜੇ ਵਲਿੰਗਟਨ ਸਟੀਟ ਵਿਖੇ ਵਾਪਰੇ ਹਾਦਸੇ ਦੌਰਾਨ ਬੱਸ ਵਿੱਚ ਡਰਾਈਵਰ ਤੋਂ ਇਲਾਵਾ ਹੋਰ ਕੋਈ ਨਹੀਂ ਸੀ।

ਪੁਲਿਸ ਮੁਤਾਬਕ ਸੁਰੱਖਿਆ ਢਾਂਚੇ ਕਾਰਨ ਬੱਸ ਜ਼ਿਆਦਾ ਅੱਗੇ ਨਹੀਂ ਜਾ ਸਕੀ ਅਤੇ ਗੇਟ ਦਾ ਵੀ ਜ਼ਿਆਦਾ ਨੁਕਸਾਨ ਨਹੀਂ ਹੋਇਆ। ਇੱਕ ਰਿਪੋਰਟ ਮੁਤਾਬਕ ਸ਼ੱਕੀ ਦੀ ਪਛਾਣ 29 ਸਾਲ ਦੇ ਮੈਕਸਵੇਲ ਪੇਟ ਵਜੋਂ ਕੀਤੀ ਗਈ ਹੈ ਜਿਸ ਵਿਰੁੱਧ ਖ਼ਤਰਨਾਕ ਤਰੀਕੇ ਨਾਲ ਡਰਾਈਵਿੰਗ ਕਰਨ ਤੇ ਜਾਣ ਬੁਝ ਕੇ ਜ਼ਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਆਇਦ ਕੀਤੇ ਗਏ ਹਨ। ਓਟਵਾ ਪੁਲਿਸ ਦੇ ਅਫ਼ਸਰਾਂ ਵੱਲੋਂ ਪਾਰਲੀਮੈਂਟਰੀ ਪ੍ਰੋਟੈਕਟਿਵ ਸਰਵਿਸ ਦੇ ਅਫ਼ਸਰਾਂ ਨਾਲ ਤਾਲਮੇਲ ਤਹਿਤ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।

ਦੱਸਣਯੋਗ ਹੈ ਕਿ ਮੌਜੂਦਾ ਸਾਲ ਦੇ ਸ਼ੁਰੂ ‘ਚ ਓਟਵਾ ਪੁਲਿਸ ਨੇ ਮੈਕਸਵੇਲ ਪੇਟ ਨੂੰ ਗੁੰਮਸ਼ੁਦਾ ਕਰਾਰ ਦਿੱਤਾ ਸੀ ਪਰ ਬਾਅਦ ‘ਚ ਉਹ ਮਿਲ ਗਿਆ। ਪੁਲਿਸ ਨੇ ਉਸ ਵੇਲੇ ਸ਼ਹਿਰ ਵਾਸੀਆਂ ਨੂੰ ਸੁਚੇਤ ਕੀਤਾ ਸੀ ਕਿ ਮੈਕਸਵੈਲ ਕੋਲ ਛੁਰਾ ਹੋ ਸਕਦਾ ਹੈ ਅਤੇ ਉਹ ਕਿਸੇ ਨੂੰ ਵੀ ਸਰੀਰਕ ਨੁਕਸਾਨ ਪਹੁੰਚਾ ਸਕਦਾ ਹੈ। ਮੈਕਸਵੈਲ ਦੇ ਪਰਿਵਾਰ ਨੇ ਦੱਸਿਆ ਕਿ ਉਹ ਮਾਨਸਿਕ ਬਿਮਾਰੀ ਦਾ ਸ਼ਿਕਾਰ ਹੈ ਅਤੇ ਪਿਛਲੇ ਕੁਝ ਮਹੀਨੇ ਦੌਰਾਨ ਉਸ ਦਾ ਸਹੀ ਤਰੀਕੇ ਨਾਲ ਇਲਾਜ ਨਹੀਂ ਹੋ ਸਕਿਆ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਬਜ਼ੁਰਗ ਮਹਿਲਾ ਦੇ ਹੱਥ ਟੁੱਟਣ ‘ਤੇ ਪੁਲਿਸ ਮਹਿਲਾ ਨੂੰ ਹੱਸਣਾ ਪਿਆ ਮਹਿੰਗਾ, ਅਦਾਲਤ ਨੇ ਸੁਣਾਈ ਸਜ਼ਾ

ਨਿਊਜ਼ ਡੈਸਕ: ਅਮਰੀਕਾ ਦੇ ਕੋਲੋਰਾਡੋ ‘ਚ ਇਕ ਪੁਲਿਸ ਮਹਿਲਾ ਨੂੰ ਹੱਸਣਾ ਮਹਿੰਗਾ ਪੈ ਗਿਆ। ਦਰਅਸਲ, …

Leave a Reply

Your email address will not be published.