ਦਿੱਗਜ ਪੰਜਾਬੀ ਅਦਾਕਾਰਾ ਉਪਾਸਨਾ ਨੇ ਮਿਸ ਯੂਨੀਵਰਸ ਖਿਲਾਫ ਦਰਜ ਕਰਵਾਇਆ ਮਾਮਲਾ

ਚੰਡੀਗੜ੍ਹ : ਮਿਸ ਯੂਨੀਵਰਸ 2021 ਹਰਨਾਜ਼ ਸੰਧੂ ਇੱਕ ਵਾਰ ਫਿਰ ਸੁਰਖੀਆਂ ‘ਚ ਆ ਗਈ ਹੈ ਜਦੋਂ ਦਿੱਗਜ ਅਦਾਕਾਰਾ ਵਲੋਂ ਉਸ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਹੈ। ਮਿਸ ਯੂਨੀਵਰਸ ਖਿਲਾਫ ਪੰਜਾਬੀ ਅਦਾਕਾਰਾ ਉਪਾਸਨਾ ਸਿੰਘ ਨੇ ਚੰਡੀਗੜ੍ਹ ਦੇ ਸੈਕਟਰ 43 ਦੀ ਜ਼ਿਲ੍ਹਾ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਅਸਲ ‘ਚ ਪੰਜਾਬੀ ਫਿਲਮ ਨੂੰ ਲੈ ਕੇ ਇਹ ਵਿਵਾਦ ਖੜ੍ਹਾ ਹੋਇਆ ਹੈ, ਜਿਸ ਕਾਰਨ ਉਪਾਸਨਾ ਸਿੰਘ ਅੱਜ ਜ਼ਿਲਾ ਅਦਾਲਤ ‘ਚ ਪਹੁੰਚੀ।

ਹਰਨਾਜ਼ ਸੰਧੂ ‘ਬਾਈ ਜੀ ਕੁੱਟਣਗੇ’ ਫਿਲਮ ਦੀ ਅਦਾਕਾਰਾ ਹੈ, ਜਿਸ ਨੂੰ ਉਪਾਸਨਾ ਸਿੰਘ ਨੇ ਡਾਇਰੈਕਟ ਕੀਤਾ ਹੈ। ਉਪਾਸਨਾ ਨੇ ਹਰਨਾਜ਼ ‘ਤੇ ਐਗਰੀਮੈਂਟ ਦੀਆਂ ਸ਼ਰਤਾਂ ਤੋੜਨ ਦੇ ਇਲਜ਼ਾਮ ਲਗਾਏ ਹਨ। ਇਸ ਕਰਕੇ ਉਪਾਸਨਾ ਸਿੰਘ ਨੇ ਹਰਨਾਜ਼ ਖਿਲਾਫ਼ ਕੋਰਟ ਵੱਲ ਰੁਖ ਕੀਤਾ।

ਉਪਾਸਨਾ ਨੇ ਕਿਹਾ ਕਿ ‘ਹਰਨਾਜ਼ ਫਿਲਮ ਦਾ ਪ੍ਰਮੋਸ਼ਨ ਨਹੀਂ ਕਰ ਰਹੀ। ਐਗਰੀਮੈਂਟ ਮੁਤਾਬਕ ਹਰਨਾਜ਼ ਕੰਮ ਨਹੀਂ ਕਰ ਰਹੀ। ਉਸ ਨੇ ਹਰਨਾਜ਼ ਨੂੰ ਐਕਟਿੰਗ ਦੀ ABCD ਸਿਖਾਈ ਹੈ ਅਤੇ ਆਪਣੇ ਬੱਚਿਆਂ ਵਾਂਗ ਪਿਆਰ ਕੀਤਾ। ਪਰ ਉਹ ਮੇਰੇ ਕਿਸੇ ਵੀ ਮੈਸੇਜ ਦਾ ਜਵਾਬ ਨਹੀਂ ਦੇ ਰਹੀ। ਇਹ ਮੇਰੀ ਜ਼ਿੰਦਗੀ ਦਾ ਇਹ ਪਹਿਲਾ ਕੇਸ ਹੈ। ਮੈਂ ਫਿਲਮ ਬਣਾਉਣ ਲਈ ਆਪਣਾ ਸਾਰਾ ਪੈਸਾ ਲਗਾ ਦਿੱਤਾ ਹੈ। ਹਰਨਾਜ਼ ਕੌਰ ਸੰਧੂ ਮੈਨੂੰ ਆਪਣੀ ਮਾਂ ਵਾਂਗ ਸਮਝਦੀ ਸੀ ਪਰ ਹੁਣ ਉਹ ਮੇਰਾ ਫ਼ੋਨ ਵੀ ਨਹੀਂ ਚੁੱਕਦੀ।’

ਇਸ ਤੋਂ ਇਲਾਵਾ ਉਪਾਸਨਾ ਨੇ ਕਿਹਾ ਹੈ ਕਿ ਉਹ ਬਤੌਰ ਨਿਰਮਾਤਾ ਆਪਣੀ ਪਹਿਲੀ ਫ਼ਿਲਮ ਪੰਜਾਬੀ ਵਿੱਚ ਬਣਾਉਣਾ ਚਾਹੁੰਦੀ ਸੀ ਪਰ ਹਰਨਾਜ਼ ਸੰਧੂ ਨੂੰ ਪੰਜਾਬੀ ਇੰਡਸਟਰੀ ਛੋਟੀ ਲੱਗਣ ਲੱਗ ਪਈ ਹੈ। ਉਸ ਨੂੰ ਲੱਗਦਾ ਹੈ ਕਿ ਉਹ ਸਿਰਫ ਬਾਲੀਵੁੱਡ ਅਤੇ ਹਾਲੀਵੁੱਡ ਪ੍ਰੋਜੈਕਟਾਂ ਲਈ ਬਣੀ ਹੈ। ਹਰਨਾਜ਼ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਹ ਕਿੱਥੋਂ ਆਈ ਸੀ। ਉਸ ਨੂੰ ਪੰਜਾਬੀ ਫ਼ਿਲਮਾਂ ਦਾ ਹਿੱਸਾ ਬਣ ਕੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ। ਹਰਨਾਜ਼ ਨੇ ਆਪਣੀ ਫਿਲਮ ਦੀ ਪੋਸਟ ਵੀ ਨਹੀਂ ਪਾਈ। ਇਸ ਦੇ ਨਾਲ ਹੀ ਉਸ ਨੇ ਫਿਲਮ ਬਾਰੇ ਜਨਤਕ ਤੌਰ ‘ਤੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਮਸ਼ਹੂਰ ਕਾਮੇਡੀਅਨ ਨੂੰ ਪਿਆ ਦਿਲ ਦਾ ਦੌਰਾ

ਨਿਊਜ਼ ਡੈਸਕ: ਮਸ਼ਹੂਰ ਕਾਮੇਡੀਅਨ ਅਤੇ ਉੱਤਰ ਪ੍ਰਦੇਸ਼ ਫਿਲਮ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਰਾਜੂ ਸ਼੍ਰੀਵਾਸਤਵ ਦੀ …

Leave a Reply

Your email address will not be published.