ਮੁਸ਼ਕਿਲਾਂ ‘ਚ ਫਸੇ ਕਪਿਲ ਸ਼ਰਮਾ, ਵਿਦੇਸ਼ ਦੌਰੇ ਦੌਰਾਨ ਲੱਗੇ ਦੋਸ਼,ਹੋਵੇਗੀ ਕਾਨੂੰਨੀ ਕਾਰਵਾਈ

ਨਿਊਜ਼ ਡੈਸਕ: ਕਾਮੇਡੀਅਨ ਕਪਿਲ ਸ਼ਰਮਾ ਦਰਸ਼ਕਾਂ ਨੂੰ ਖੂਬ ਹਸਾਉਂਦੇ ਹਨ । ਕਪਿਲ ਦਾ ਵਿਵਾਦਾਂ ਨਾਲ ਵੀ ਬਹੁਤ ਪੁਰਾਣਾ ਰਿਸ਼ਤਾ ਹੈ, ਜੋ ਹੁਣ ਇੱਕ ਵਾਰ ਫਿਰ ਜੁੜਦਾ ਨਜ਼ਰ ਆ ਰਿਹਾ ਹੈ। ਕਪਿਲ ਸ਼ਰਮਾ ਖਿਲਾਫ ਵਿਦੇਸ਼ ‘ਚ ਮਾਮਲਾ ਦਰਜ ਹੋਇਆ ਹੈ।

ਕਪਿਲ ਸ਼ਰਮਾ ਇਨ੍ਹੀਂ ਦਿਨੀਂ ਆਪਣੇ ਕਾਮੇਡੀ ਟੂਰ ਦਾ ਆਨੰਦ ਮਾਣ ਰਹੇ ਹਨ। ਜਿੱਥੇ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਟੀਮ ਵੀ ਮੌਜੂਦ ਹੈ। ਹਰ ਕੋਈ ਉਸਦੀ ਕਾਮਿਕ ਟਾਈਮਿੰਗ ਦਾ ਦੀਵਾਨਾ ਹੈ। ਕੈਨੇਡਾ ਦੌਰੇ ਦੌਰਾਨ ਕਪਿਲ ਸ਼ਰਮਾ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਅਦਾਕਾਰ ‘ਤੇ ਗੰਭੀਰ ਦੋਸ਼ ਹਨ, ਜਿਸ ਕਾਰਨ ਉਸ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ।

ਉੱਤਰੀ ਅਮਰੀਕਾ ‘ਚ ਇਕਰਾਰਨਾਮੇ ਦੀ ਉਲੰਘਣਾ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾਈ ਗਈ ਹੈ। ਹਾਲਾਂਕਿ ਇਹ ਮੌਜੂਦਾ ਦੌਰੇ ਦੀ ਗੱਲ ਨਹੀਂ ਸਗੋਂ 7 ਸਾਲ ਪਹਿਲਾਂ 2015 ਦੀ ਹੈ। ਰਿਪੋਰਟਾਂ ਦੇ ਅਨੁਸਾਰ, SAI USA INC ਨੇ ਕਪਿਲ ਸ਼ਰਮਾ ਦੇ 2015 ਦੇ ਉੱਤਰੀ ਅਮਰੀਕਾ ਦੌਰੇ ਦੌਰਾਨ ਇਕਰਾਰਨਾਮੇ ਦੀ ਉਲੰਘਣਾ ਲਈ ਮੁਕੱਦਮਾ ਦਾਇਰ ਕੀਤਾ ਹੈ। ਅਮਰੀਕਾ ਵਿੱਚ ਸ਼ੋਅ ਦੇ ਮਸ਼ਹੂਰ ਪ੍ਰਮੋਟਰ ਅਮਿਤ ਜੇਟਲੀ ਦੇ ਅਨੁਸਾਰ, ਮਾਮਲਾ ਛੇ ਸ਼ੋਅਜ਼ ਨਾਲ ਸਬੰਧਤ ਹੈ ਜਿਨ੍ਹਾਂ ਲਈ ਕਪਿਲ ਸ਼ਰਮਾ ਨੂੰ 2015 ਵਿੱਚ ਉੱਤਰੀ ਅਮਰੀਕਾ ਵਿੱਚ ਸਾਈਨ ਕੀਤਾ ਗਿਆ ਸੀ ਅਤੇ ਭੁਗਤਾਨ ਕੀਤਾ ਗਿਆ ਸੀ। ਜੇਟਲੀ ਨੇ ਦੋਸ਼ ਲਾਇਆ ਹੈ ਕਿ ਅਭਿਨੇਤਾ ਨੇ ਉਨ੍ਹਾਂ ਛੇ ਸ਼ਹਿਰਾਂ ਵਿੱਚੋਂ ਇੱਕ ਵਿੱਚ ਵੀ ਪ੍ਰਦਰਸ਼ਨ ਨਹੀਂ ਕੀਤਾ।

ਇੰਨਾ ਹੀ ਨਹੀਂ, ਉਨ੍ਹਾਂ ਕਿਹਾ ਕਿ ਕਪਿਲ ਸ਼ਰਮਾ ਨੇ ਕੀਤਾ ਸੀ ਕਿ ਉਹ ਇਸ ਲਈ ਦਿੱਤੇ ਗਏ ਪੈਸੇ ਵਾਪਸ ਕਰ ਦੇਣਗੇ ਪਰ ਕਪਿਲ ਨੇ ਅੱਜ ਤੱਕ ਪੈਸੇ ਵਾਪਸ ਨਹੀਂ ਕੀਤੇ ਹਨ। ਉਸਨੇ ਕਿਸੇ ਵੀ ਗੱਲ ਦਾ ਜਵਾਬ ਨਹੀਂ ਦਿੱਤਾ। ਅਮਿਤ ਜੇਟਲੀ ਨੇ ਕਿਹਾ ਕਿ ਅਸੀਂ ਅਦਾਲਤ ਵਿੱਚ ਜਾਣ ਤੋਂ ਪਹਿਲਾਂ ਕਈ ਵਾਰ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਸ ਵੱਲੋਂ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਮਿਲਿਆ। ਜੇਟਲੀ ਨੇ ਦੱਸਿਆ ਕਿ ਇਹ ਮਾਮਲਾ ਅਜੇ ਨਿਊਯਾਰਕ ਦੀ ਅਦਾਲਤ ‘ਚ ਹੈ ਅਤੇ ਹੁਣ ਉਹ ਕਪਿਲ ਖਿਲਾਫ ਕਾਨੂੰਨੀ ਕਾਰਵਾਈ ਕਰਨਗੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਆਖਿਰ ਕਿਸ ਸਵਾਲ ਦਾ ਜਵਾਬ ਦੇਣ ਨਾਲੋਂ ਰਿਸ਼ੀ ਸੁਨਕ ਨੂੰ ਹਾਰ ਵੀ ਸਵੀਕਾਰ?

ਲੰਦਨ: ਬਰਤਾਨੀਆ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਰਿਸ਼ੀ ਸੁਨਕ ਨੇ ਕਿਹਾ ਹੈ ਕਿ ਉਹ …

Leave a Reply

Your email address will not be published.