ਸ਼ਿਕਾਗੋ ‘ਚ ਗੋਲੀਬਾਰੀ ‘ਚ ਤਿੰਨ ਜ਼ਖ਼ਮੀ: ਪੁਲਿਸ

ਸ਼ਿਕਾਗੋ- ਅਮਰੀਕਾ ਵਿੱਚ ਸ਼ਿਕਾਗੋ ਦੇ ਇੱਕ ਪੱਛਮੀ ਇਲਾਕੇ ‘ਚ ਸ਼ੁੱਕਰਵਾਰ ਨੂੰ ਤਿੰਨ ਲੋਕਾਂ ‘ਤੇ ਗੋਲੀਬਾਰੀ ਕੀਤੀ ਗਈ, ਜਿਸ ਵਿੱਚ ਉਹ ਜ਼ਖਮੀ ਹੋ ਗਏ । ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਸ਼ਿਕਾਗੋ ਸਨ-ਟਾਈਮਜ਼ ਦੇ ਅਨੁਸਾਰ, ਸ਼ਿਕਾਗੋ ਪੁਲਿਸ ਵਿਭਾਗ ਨੇ ਦੱਸਿਆ ਕਿ ਦੱਖਣੀ ਆਸਟਿਨ ਵਿੱਚ ਰਾਤ 10.15 ਵਜੇ ਦੇ ਕਰੀਬ ਇੱਕ ਆਦਮੀ ਆਪਣੀ ਕਾਰ ਨੂੰ ਰੋਕ ਕੇ ਉਸ ਵਿੱਚ ਬੈਠਾ ਸੀ ਅਤੇ ਇੱਕ ਔਰਤ ਉਸਦੀ ਡਰਾਈਵਰ ਸੀਟ ਦੀ ਖਿੜਕੀ ਕੋਲ ਖੜ੍ਹੀ ਸੀ ਉੱਦੋ ਹੀ ਦੋਵਾਂ ‘ਤੇ ਗੋਲੀਆਂ ਚਲਾਈਆਂ ਗਈਆਂ।

ਪੁਲਿਸ ਨੇ ਦੱਸਿਆ ਕਿ 34 ਸਾਲਾ ਵਿਅਕਤੀ ਦੀ ਗਰਦਨ ਵਿੱਚ ਦੋ ਗੋਲੀਆਂ ਲੱਗੀਆਂ ਹਨ ਜਦਕਿ 31 ਸਾਲਾ ਔਰਤ ਨੂੰ ਕੂਹਣੀ ਵਿੱਚ ਗੋਲੀ ਲੱਗੀ ਹੈ। ਵਿਅਕਤੀ ਨੂੰ ਗੰਭੀਰ ਹਾਲਤ ‘ਚ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ ਜਦਕਿ ਔਰਤ ਦੀ ਹਾਲਤ ਠੀਕ ਹੈ।

ਪੁਲਿਸ ਮੁਤਾਬਕ ਗੋਲੀਬਾਰੀ ਦੌਰਾਨ ਉੱਥੋ ਅਪਣੇ ਵਾਹਨ ‘ਤੇ ਲੰਘ ਰਿਹਾ 32 ਸਾਲਾ ਇੱਕ ਹੋਰ ਵਿਅਕਤੀ ਇਸ ਵਿੱਚ ਫਸ ਗਿਆ। ਉਸ ਨੂੰ ਵੀ ਹਸਪਤਾਲ ਲਿਜਾਇਆ ਗਿਆ ਅਤੇ ਉਸ ਦੀ ਹਾਲਤ ਵੀ ਠੀਕ ਹੈ। ਗੋਲੀਬਾਰੀ ਬਾਰੇ ਹੋਰ ਵੇਰਵੇ ਫਿਲਹਾਲ ਉਪਲਬਧ ਨਹੀਂ ਹਨ ਅਤੇ ਕਿਸੇ ਨੂੰ ਵੀ ਹਿਰਾਸਤ ਵਿੱਚ ਨਹੀਂ ਲਿਆ ਗਿਆ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਨਾਟੋ ‘ਚ ਸ਼ਾਮਿਲ ਹੋਣ ‘ਤੇ ਜੋਅ ਬਾਇਡਨ ਨੇ ਫਿਨਲੈਂਡ ਅਤੇ ਸਵੀਡਨ ਨੂੰ ਦਿੱਤੀ ਵਧਾਈ, ਤੁਰਕੀ ਨੂੰ ਲੈ ਕੇ ਕਹੀ ਇਹ ਗੱਲ

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਫਿਨਲੈਂਡ, ਸਵੀਡਨ ਅਤੇ ਤੁਰਕੀ ਨੂੰ ਇੱਕ ਮਹੱਤਵਪੂਰਨ ਸਮਝੌਤੇ ‘ਤੇ …

Leave a Reply

Your email address will not be published.