ਪਤੀ ਲਈ 3 ਗਰਲਫ੍ਰੈਂਡਜ਼ ਲੱਭ ਰਹੀ ਹੈ ਇਹ ਪਤਨੀ, ਪ੍ਰਤੀ ਮਹੀਨਾ ਦੇਵੇਗੀ ਤਨਖਾਹ, ਕਾਰਨ ਜਾਣ ਹੋ ਜਾਵੋਗੇ ਹੈਰਾਨ

ਨਿਊਜ਼ ਡੈਸਕ: ਦੁਨੀਆ ‘ਤੇ ਕੋਈ ਵੀ ਔਰਤ ਨਹੀਂ ਚਾਹੇਗੀ ਕਿ ਉਸਦੇ ਪਤੀ ਦੀ ਜ਼ਿੰਦਗੀ ‘ਚ ਕੋਈ ਦੂਜੀ ਔਰਤ ਆਵੇ, ਪਰ ਇੱਕ ਔਰਤ ਅਜਿਹੀ ਵੀ ਹੈ ਜੋ ਆਪਣੇ ਪਤੀ ਦੀ ਖੁਸ਼ੀ ਲਈ ਇੱਕ ਨਹੀਂ ਦੋ ਨਹੀਂ ਤਿੰਨ ਔਰਤਾਂ ਨੂੰ ਆਪਣੀ ਜ਼ਿੰਦਗੀ ‘ਚ ਲਿਆਉਣ ਨੂੰ ਤਿਆਰ ਹੈ। ਇਸ ਔਰਤ ਨੇ ਬਕਾਇਦਾ ਵਿਗਿਆਪਨ ਜਾਰੀ ਕਰਕੇ ਪਤੀ ਲਈ 3 ਗਰਲਫ੍ਰੈਂਡਜ਼ ਲੱਭਣ ਦਾ ਐਲਾਨ ਕੀਤਾ ਹੈ। ਇੱਕ ਤਾਂ ਮਿਲ ਗਈ ਹੈ, ਦੋ ਦੀ ਭਾਲ ਹਾਲੇ ਜਾਰੀ ਹੈ। ਸੋਸ਼ਲ ਮੀਡੀਆ ‘ਤੇ ਹੁਣ ਇਸ ਮਹਿਲਾ ਦੀ ਕਹਾਣੀ ਸੁਰਖੀਆਂ ਵਿੱਚ ਹੈ।

ਇੱਕ ਰਿਪੋਰਟ ਮੁਤਾਬਕ ਪਥੀਮਾ ਨਾਮ ਦੀ ਇੱਕ ਔਰਤ ਨੇ ਟਿਕਟਾਕ ‘ਤੇ ਵੀਡੀਓ ਜਾਰੀ ਕਰਕੇ ਦੱਸਿਆ ਕਿ ਉਸ ਨੂੰ ਤਿੰਨ ਔਰਤਾਂ ਦੀ ਭਾਲ ਹੈ, ਜੋ ਉਸਦੇ ਪਤੀ ਅਤੇ ਬੱਚਿਆਂ ਦੀ ਦੇਖਭਾਲ ਕਰ ਸਕਣ। ਇਸ ਦੇ ਲਈ ਉਨ੍ਹਾਂ ਨੂੰ ਬਕਾਇਦਾ 32 ਹਜ਼ਾਰ ਰੁਪਏ ਪ੍ਰਤੀ ਮਹੀਨਾ ਸੈਲਰੀ ਵੀ ਦਿੱਤੀ ਜਾਵੇਗੀ। 44 ਸਾਲਾ ਪਥੀਮਾ ਦਾ ਕਹਿਣਾ ਹੈ ਕਿ ਉਹ ਪਤੀ ਦੇ ਲਈ ਤਿੰਨ ਗਰਲਫ੍ਰੈਂਡਸ ਨੂੰ ਕੰਮ ‘ਤੇ ਰੱਖਣ ਲਈ ਗੰਭੀਰ ਹੈ। ਉਸ ਨੇ ਦੱਸਿਆ ਕਿ ਉਹ ਡਿਪ੍ਰੈਸ਼ਨ ਨਾਲ ਜੂਝ ਰਹੀ ਹੈ ਤੇ ਉਸ ਨੂੰ ਹਰ ਰੋਜ਼ ਨੀਂਦ ਦੀਆਂ ਗੋਲੀਆਂ ਖਾਣੀਆਂ ਪੈਂਦੀਆਂ ਹਨ, ਜਿਸ ਕਾਰਨ ਉਸ ਨੂੰ ਜਲਦੀ ਨੀਂਦ ਆ ਜਾਂਦੀ ਹੈ। ਇਸੇ ਕਾਰਨ ਉਹ ਪਤੀ ਨੂੰ ਇੱਕ ਪਤਨੀ ਦਾ ਸੁਖ ਨਹੀਂ ਦੇ ਪਾ ਰਹੀ।

ਅਪਲਾਈ ਕਰਨ ਵਾਲੀਆਂ ਔਰਤਾਂ ਲਈ ਕੀ ਹੈ ਜ਼ਰੂਰੀ?

ਪਥਿਮਾ ਦਾ ਕਹਿਣਾ ਹੈ ਕਿ ਜੋ ਔਰਤਾਂ ਅਪਲਾਈ ਕਰ ਰਹੀਆਂ ਹਨ, ਉਨ੍ਹਾਂ ਦਾ ਐੱਚਆਈਵੀ ਟੈਸਟ ਜ਼ਰੂਰੀ ਹੋਵੇਗਾ। ਵਿਗਿਆਪਨ ਮੁਤਾਬਕ ਔਰਤਾਂ ਦੀ ਉਮਰ 30 ਤੋਂ 35 ਸਾਲ ਦੇ ਵਿਚਾਲੇ ਹੋਣੀ ਚਾਹੀਦੀ ਹੈ ਅਤੇ ਪੜ੍ਹੀਆ ਲਿਖੀਆ ਵੀ ਹੋਣੀ ਚਾਹੀਦੀਆਂ ਹਨ। ਉਨ੍ਹਾਂ ਦਾ ਰਹਿਣਾ, ਖਾਣਾ ਸਭ ਮੁਫਤ ਹੋਵੇਗਾ। ਪਥਿਮਾ ਦੀ ਇਸ ਅਜੀਬ ਨੌਕਰੀ ਦੀ ਪੇਸ਼ਕਸ਼ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

SCO ਸੰਮੇਲਨ ਦੌਰਾਨ PM ਮੋਦੀ ਅਤੇ ਸ਼ਾਹਬਾਜ਼ ਸ਼ਰੀਫ ਦੀ ਮੁਲਾਕਾਤ ਹੋਣ ਦੀ ਸੰਭਾਵਨਾ

ਨਿਊਜ਼ ਡੈਸਕ: ਉਜ਼ਬੇਕਿਸਤਾਨ ਦੇ ਸਮਰਕੰਦ ਵਿੱਚ ਸ਼ੰਘਾਈ ਸਹਿਯੋਗ ਸੰਗਠਨ (ਐਸਸੀਓ) ਸੰਮੇਲਨ ਦੌਰਾਨ ਭਾਰਤ ਅਤੇ ਪਾਕਿਸਤਾਨ …

Leave a Reply

Your email address will not be published.