ਗਰਮੀਆਂ ‘ਚ ਪੁਦੀਨੇ ਦੀ ਵਰਤੋਂ ਨਾਲ ਸਰੀਰ ਨੂੰ ਇਹ ਹੋਣਗੇ ਫਾਈਦੇ

ਨਿਊਜ਼ ਡੈਸਕ: ਇਸ ਸਮੇਂ ਗਰਮੀ ਦੇ ਮੌਸਮ ‘ਚ ਲੋਕ ਪ੍ਰੇਸ਼ਾਨ ਹਨ, ਦਿਨ ਵੇਲੇ ਤਾਪਮਾਨ 45 ਡਿਗਰੀ ਤੋਂ ਪਾਰ ਜਾਣ ਲੱਗਾ ਹੈ। ਅਜਿਹੇ ‘ਚ ਲੋਕਾਂ ਨੂੰ ਅਜਿਹੀਆਂ ਚੀਜ਼ਾਂ ਦਾ ਸੇਵਨ ਵਧਾਉਣਾ ਚਾਹੀਦਾ ਹੈ ਤਾਂ ਜੋ ਇਸ ਮੌਸਮ ‘ਚ ਰਾਹਤ ਮਿਲ ਸਕੇ। ਗਰਮੀਆਂ ‘ਚ ਪੁਦੀਨਾ ਕਿਸੇ ਦਵਾਈ ਤੋਂ ਘੱਟ ਨਹੀਂ ਹੁੰਦਾ। ਪੁਦੀਨਾ ਵਿਟਾਮਿਨ-ਸੀ ਅਤੇ ਖਣਿਜਾਂ ਦਾ ਭਰਪੂਰ ਸਰੋਤ ਹੈ। ਆਓ ਜਾਣਦੇ ਹਾਂ ਇਹ ਸਾਡੇ ਸਰੀਰ ਨੂੰ ਕਿਸ ਤਰ੍ਹਾਂ ਦੇ ਫਾਇਦੇਮੰਦ ਹੁੰਦਾ ਹੈ।

ਪੁਦੀਨੇ ਨਾਲ ਚਮੜੀ ਨੂੰ ਐਨਰਜੀ ਮਿਲਦੀ ਹੈ, ਇਸੇ ਲਈ ਇਸ ਦੀਆਂ ਪੱਤੀਆਂ ਨੂੰ ਕਈ ਬਿਊਟੀ ਪ੍ਰੋਡਕਟਸ ‘ਚ ਇਸਤੇਮਾਲ ਕੀਤਾ ਜਾਂਦਾ ਹੈ। ਪੁਦੀਨਾ ਚਮੜੀ ਦੀ ਨਮੀ ਨੂੰ ਬਰਕਰਾਰ ਰੱਖਦਾ ਹੈ। ਇਸ ਵਿਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ, ਜੋ ਚਮੜੀ ਦੀ ਗੰਦਗੀ ਨੂੰ ਦੂਰ ਕਰਦੇ ਹਨ।

ਜੇਕਰ ਤੁਹਾਨੂੰ ਪਾਚਨ ਦੀ ਸਮੱਸਿਆ ਹੈ ਤਾਂ ਪੁਦੀਨਾ ਤੁਹਾਡੇ ਲਈ ਬਹੁਤ ਮਦਦਗਾਰ ਹੋ ਸਕਦਾ ਹੈ। ਇਸ ਵਿਚ ਐਂਟੀਬੈਕਟੀਰੀਅਲ ਅਤੇ ਐਂਟੀਸੈਪਟਿਕ ਗੁਣ ਹੁੰਦੇ ਹਨ, ਜੋ ਪੇਟ ਦੀਆਂ ਸਮੱਸਿਆਵਾਂ ਨੂੰ ਦੂਰ ਕਰਦੇ ਹਨ। ਇਸ ਦੇ ਲਈ ਇਕ ਕੱਪ ਪਾਣੀ ਨੂੰ ਹਲਕਾ ਗਰਮ ਕਰੋ ਅਤੇ ਇਸ ਵਿਚ ਅੱਧਾ ਚਮਚ ਪੁਦੀਨੇ ਦਾ ਰਸ ਮਿਲਾ ਕੇ ਪੀਓ।

ਜੇਕਰ ਤੁਸੀਂ ਬਦਲਦੇ ਤਾਪਮਾਨ ‘ਚ ਸਰਦੀ ਅਤੇ ਜ਼ੁਕਾਮ ਦੀ ਸਮੱਸਿਆ ਦਾ ਸਾਹਮਣਾ ਕਰਦੇ ਹੋ ਤਾਂ ਪੁਦੀਨੇ ਦੀਆਂ ਪੱਤੀਆਂ ਦਾ ਸੇਵਨ ਜ਼ਰੂਰ ਕਰੋ, ਜੇਕਰ ਤੁਹਾਨੂੰ ਗਲੇ ‘ਚ ਖਰਾਸ਼ ਹੈ ਤਾਂ ਪੁਦੀਨੇ ਦਾ ਕਾੜ੍ਹਾ ਪੀਓ, ਇਸ ਤੋਂ ਇਲਾਵਾ ਜੇਕਰ ਨੱਕ ਬੰਦ ਹੈ ਤਾਂ ਪੁਦੀਨੇ ਦੀਆਂ ਪੱਤੀਆਂ ਨੂੰ ਸੁੰਘ ਲਓ।

ਪੁਦੀਨੇ ‘ਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ, ਇਸ ਦਾ ਸੇਵਨ ਕਰਨ ਨਾਲ ਸਰੀਰ ‘ਚ ਵਾਧੂ ਕੈਲੋਰੀ ਨਹੀਂ ਪਹੁੰਚਦੀ ਅਤੇ ਤੁਹਾਡਾ ਭਾਰ ਘੱਟਣ ਲੱਗਦਾ ਹੈ। ਇਹੀ ਕਾਰਨ ਹੈ ਕਿ ਢਿੱਡ ਦੀ ਚਰਬੀ ਵਧਣ ‘ਤੇ ਪੁਦੀਨੇ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਬਹੁਤ ਘੱਟ ਲੋਕ ਜਾਣਦੇ ਹਨ ਕਿ ਪੁਦੀਨਾ ਮਾਨਸਿਕ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਤਣਾਅ ਦੇ ਕਾਰਨ ਕਈ ਹੋਰ ਸਮੱਸਿਆਵਾਂ ਪੈਦਾ ਹੁੰਦੀਆਂ ਹਨ, ਕਿਉਂਕਿ ਪੁਦੀਨੇ ਦੀਆਂ ਪੱਤੀਆਂ ਵਿੱਚ ਆਕਸੀਡੇਟਿਵ ਤਣਾਅ ਘਟਾਉਣ ਵਾਲੇ ਗੁਣ ਹੁੰਦੇ ਹਨ, ਇਸ ਲਈ ਇਹਨਾਂ ਦਾ ਸੇਵਨ ਕਰਨਾ ਚਾਹੀਦਾ ਹੈ।

ਪੁਦੀਨੇ ‘ਚ ਮੂੰਹ ‘ਚ ਮੌਜੂਦ ਬੈਕਟੀਰੀਆ ਨੂੰ ਮਾਰਨ ਦੀ ਤਾਕਤ ਹੁੰਦੀ ਹੈ। ਜੇਕਰ ਅਸੀਂ ਜ਼ਿਆਦਾ ਦੇਰ ਤੱਕ ਮੂੰਹ ਦੀ ਸਫ਼ਾਈ ਨਹੀਂ ਕਰਦੇ ਹਾਂ ਤਾਂ ਸਾਹ ‘ਚ ਬਦਬੂ ਆਉਣ ਲੱਗਦੀ ਹੈ। ਜਦੋਂ ਵੀ ਇਹ ਸਮੱਸਿਆ ਆਵੇ ਤਾਂ ਪੁਦੀਨੇ ਦੀਆਂ ਕੁਝ ਪੱਤੀਆਂ ਚਬਾ ਲਓ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਅਚਾਨਕ ਹਾਰਟ ਅਟੈਕ ਆਉਣ ‘ਤੇ ਇਸ ਤਰ੍ਹਾਂ ਬਚਾਓ ਕਿਸੇ ਦੀ ਜਾਨ

ਨਿਊਜ਼ ਡੈਸਕ: ਅੱਜਕਲ ਖਾਣਾ-ਪੀਣਾ ਸਹੀ ਨਾ ਹੋਣ ਕਰਕੇ ਕਈ ਬੀਮਾਰੀਆਂ ਲੱਗ ਜਾਂਦੀਆਂ ਹਨ।ਪਰ  ਨੌਜਵਾਨਾ ‘ਚ …

Leave a Reply

Your email address will not be published.