ਲੀਡਰਾਂ ਦੀ ਸਰਪ੍ਰਸਤੀ ਨਾਲ ਵਿੱਕ ਰਹੇ ਨਸ਼ੇ ਦੀ ਨਿਰਪੱਖ ਜਾਂਚ ਹੋਵੇ ਤਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਵੇਗਾ: ਚਰਨਜੀਤ ਚੰਨੀ

Prabhjot Kaur
2 Min Read

ਜਲੰਧਰ: ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਫਿਲੌਰ ਦੇ ਵਿੱਚ ਪਕੜੇ ਨਸ਼ੇ ਦੇ ਸਮਾਨ ਵਿੱਚ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਛਤਰ ਛਾਇਆ ਹੈ ਤੇ ਇਸ ਦੀ ਨਿਰਪੱਖ ਜਾਂਚ ਕੀਤੀ ਤਾਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਸਾਫ ਹੋ ਜਾਵੇਗਾ।

ਚਰਨਜੀਤ ਸਿੰਘ ਚੰਨੀ ਅੱਜ ਫਿਲੌਰ ਹਲਕੇ ਦੇ ਦੋਰੇ ਤੇ ਸਨ ਤੇ ਇਸ ਦੋਰਾਨ ਉੱਨਾਂ ਵੱਖ ਵੱਖ ਚੋਣ ਮੀਟਿੰਗਾਂ ਕਰ ਲੋਕਾ ਨੂੰ ਕਾਂਗਰਸ ਪਾਰਟੀ ਦੇ ਹੱਕ ਵਿੱਚ ਭੁਗਤਣ ਦੀ ਅਪੀਲ ਕੀਤੀ।ਇਸ ਦੋਰਾਨ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜਲੰਧਰ ਲੋਕ ਸਭਾ ਹਲਕੇ ਵਿੱਚ ਇੱਕ ਗੱਲ ਪੂਰੀ ਤਰਾਂ ਨਾਲ ਸਾਫ ਹੋ ਚੁੱਕੀ ਹੈ ਕਿ ਇੱਥੇ ਨਸ਼ੇ ਦੀ ਤਸਕਰੀ ਵਿੱਚ ਰਾਜਨੀਤਕ ਨੇਤਾਵਾਂ ਦੀ ਸਰਪ੍ਰਸਤੀ ਹੈ ਤੇ ਇਸ ਸਰਪ੍ਰਸਤੀ ਦੀ ਪੰਡਾਂ ਜਦੋ ਉੱਨਾਂ ਵੱਲੋਂ ਪੰਡਾਂ ਖੋਲੀਆਂ ਜਾ ਰਹੀਆਂ ਹਨ ਤਾਂ ਹੁਣ ਨਸ਼ਾ ਵੀ ਪਕੜਿਆ ਜਾ ਰਿਹਾ ਹੈ।ਜਦ ਕਿ ਇਸ ਤੋਂ ਪਹਿਲਾਂ ਨੋਜਵਾਨੀ ਨੂੰ ਖਤਮ ਕਰਨ ਤੇ ਆਪਣੇ ਖ਼ਜ਼ਾਨੇ ਭਰਨ ਰਾਜਨੀਤਕ ਨੇਤਾ ਨਸ਼ੇ ਦੇ ਕਾਰੋਬਾਰ ਵਿੱਚ ਆਪਣੇ ਪੈਰ ਪਸਾਰੇ ਹਨ।

ਚੰਨੀ ਨੇ ਕਿਹਾ ਉੱਨਾਂ ਜਲੰਧਰ ਲੋਕਾਂ ਨੂੰ ਨਸ਼ਾ ਖਤਮ ਕਰਨ ਦਾ ਭਰੋਸਾ ਦਿੱਤਾ ਹੈ ਤੇ ਉਹ ਲੋਕਾਂ ਦਾ ਭਰੋਸਾ ਤੋੜਨਗੇ ਨਹੀ।ਉੱਨਾਂ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਅੱਜ ਨਸ਼ੇ ਵਰਗੀ ਅਲਾਹਮਤ ਨੂੰ ਖਤਮ ਕਰਨ ਬਹੁਤ ਜ਼ਰੂਰੀ ਹੈ ਤੇ ਉਹ ਇਸ ਅਲਾਹਮਤ ਨੂੰ ਜੜੋਂ ਖਤਮ ਕਰਨ ਲਈ ਕੰਮ ਕਰਨਗੇ ਜਿਸਦੇ ਨਤੀਜੇ ਲੋਕਾਂ ਸਾਹਮਣੇ ਆਉਣੇ ਵੀ ਸ਼ੁਰੂ ਹੋ ਗਏ ਹਨ। ਚੰਨੀ ਨੇ ਕਿਹਾ ਕਿ ਫਿਲੌਰ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾ ਦਾ ਵੀ ਨਿਪਟਾਰਾ ਕੀਤਾ ਜਾਵੇਗਾ ਤੇ ਇਥੇ ਵੀ ਯੋਜਨਾਬੱਧ ਤਰੀਕੇ ਨਾਲ ਸਰਵਪੱਖੀ ਵਿਕਾਸ ਕੀਤਾ ਜਾਵੇਗਾ।ਚੰਨੀ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਕਈ ਯੋਜਵਾਨਾਵਾਂ ਦੇ ਤਹਿਤ ਲੋਕਾਂ ਵਿਕਾਸ ਕਾਰਜ ਤੇ ਨਵੇਂ ਪ੍ਰੋਜੇਕਟ ਲਿਆਦੇ ਜਾ ਸਕਦੇ ਹਨ ਤੇ ਉੱਨਾਂ ਦੀ ਕੋਸ਼ਿਸ਼ ਰਹੇਗੀ ਕਿ ਇੱਥੇ ਰੋਜ਼ਗਾਰ ਦੇ ਸਾਧਨ ਪੈਦਾ ਕੀਤੇ ਜਾਣ।ਉੱਨਾਂ ਕਿਹਾ ਕਿ ਜਲੰਧਰ ਦੇ ਉਦਿਯੋਗਾ ਨੂੰ ਮਜ਼ਬੂਤ ਕਰਨਾ ਵੀ ਜ਼ਰੂਰੀ ਤੇ ਜੇਕਰ ਇਹ ਉਦਿਯੋਗ ਮਜ਼ਬੂਤ ਹੋਣਗੇ ਤਾਂ ਬੇਰੋਜਗਾਰੀ ਘਟੇਗੀ।

Share this Article
Leave a comment