ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦੀ ਬੇਟੀ ਨੇ ਕੀਤੀ ਖੁਦਕੁਸ਼ੀ

ਆਂਧਰਾ ਪ੍ਰਦੇਸ਼ : ਮਰਹੂਮ ਅਦਾਕਾਰ-ਰਾਜਨੇਤਾ ਐਨਟੀ ਰਾਮਾ ਰਾਓ ਦੀ ਧੀ ਅਤੇ ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਦੀ ਰਿਸ਼ਤੇਦਾਰ ਉਮਾ ਮਹੇਸ਼ਵਰੀ ਨੇ  ਖੁਦਕੁਸ਼ੀ ਕਰ ਲਈ। ਉਮਾ ਮਹੇਸ਼ਵਰੀ ਕਥਿਤ ਤੌਰ ‘ਤੇ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਸੀ ਅਤੇ ਪਿਛਲੇ ਕੁਝ ਮਹੀਨਿਆਂ ਤੋਂ ਇਲਾਜ ਕਰਵਾ ਰਹੀ ਸੀ।

ਮਹੇਸ਼ਵਰੀ ਨੇ ਹੈਦਰਾਬਾਦ ਦੇ ਜੁਬਲੀ ਹਿਲਸ ਸਥਿਤ ਆਪਣੀ ਰਿਹਾਇਸ਼ ‘ਤੇ ਆਖਰੀ ਸਾਹ ਲਿਆ। ਉਸ ਦੀ ਲਾਸ਼ ਬੈੱਡਰੂਮ ‘ਚ ਛੱਤ ਵਾਲੇ ਪੱਖੇ ਨਾਲ ਲਟਕਦੀ ਮਿਲੀ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਜੁਬਲੀ ਹਿਲਜ਼ ਦੇ ਪੁਲਿਸ ਅਧਿਕਾਰੀ ਰਾਜਸ਼ੇਖਰ ਰੈਡੀ ਨੇ ਦੱਸਿਆ ਕਿ ਮੁੱਢਲੀ ਜਾਂਚ ਮੁਤਾਬਕ ਉਹ ਖ਼ਰਾਬ ਸਿਹਤ ਕਾਰਨ ਡਿਪਰੈਸ਼ਨ ਤੋਂ ਪੀੜਤ ਸੀ। ਖੁਦਕੁਸ਼ੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਲਾਸ਼ ਨੂੰ ਉਸਮਾਨੀਆ ਹਸਪਤਾਲ ‘ਚ ਰੱਖਿਆ ਗਿਆ ਹੈ।

ਉਹ ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਦੇ ਸੰਸਥਾਪਕ ਐਨਟੀਆਰ ਦੀਆਂ ਚਾਰ ਧੀਆਂ ਵਿੱਚੋਂ ਸਭ ਤੋਂ ਛੋਟੀ ਸੀ। ਐਨਟੀ ਰਾਮਾ ਰਾਓ ਯਾਨੀ ਐਨਟੀਆਰ ਨੇ 1982 ਵਿੱਚ ਤੇਲਗੂ ਸਵਾਭਿਮਾਨ ਦੇ ਨਾਅਰੇ ਉੱਤੇ ਟੀਡੀਪੀ ਦਾ ਗਠਨ ਕੀਤਾ ਸੀ। ਨੌਂ ਮਹੀਨਿਆਂ ਦੇ ਅੰਦਰ ਉਨ੍ਹਾਂ ਦੀ ਪਾਰਟੀ ਨੇ ਸੱਤਾ ਹਾਸਲ ਕਰ ਲਈ ਸੀ

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਬਿਜਲੀ ਸੋਧ ਬਿੱਲ ਬੇਹੱਦ ਖ਼ਤਰਨਾਕ! ਸਮੱਸਿਆ ਸੁਧਰਨ ਦੀ ਥਾਂ ਹੋਰ ਹੋਵੇਗੀ ਗੰਭੀਰ: ਕੇਜਰੀਵਾਲ

ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ …

Leave a Reply

Your email address will not be published.