ਕੇਂਦਰ ਸਰਕਾਰ ਨੇ ਬਾਬਾ ਰਾਮਦੇਵ ਨੂੰ ਭਾਰਤੀ ਸਿੱਖਿਆ ਬੋਰਡ ਦੀ ਸੌਂਪੀ ਕਮਾਨ, ਹੁਣ ਰਵਾਇਤੀ ਤਰੀਕੇ ਨਾਲ ਹੋਵੇਗੀ ਸਕੂਲੀ ਪੜ੍ਹਾਈ

ਨਵੀਂ ਦਿੱਲੀਂ: ਆਜ਼ਾਦੀ ਦੇ 75 ਸਾਲ ਪੂਰੇ ਹੋਣ ‘ਤੇ ਕੇਂਦਰ ਸਰਕਾਰ ਨੇ ਭਾਰਤੀ ਸਿੱਖਿਆ ਬੋਰਡ ਦਾ ਗਠਨ ਕਰਕੇ ਇਸ ਦੇ ਸੰਚਾਲਨ ਦੀ ਜ਼ਿੰਮੇਵਾਰੀ ਬਾਬਾ ਰਾਮਦੇਵ ਦੇ ਪਤੰਜਲੀ ਯੋਗ ਟਰੱਸਟ ਹਰਿਦੁਆਰ ਨੂੰ ਸੌਂਪ ਦਿੱਤੀ ਹੈ। ਬਾਬਾ ਰਾਮਦੇਵ ਨੇ ਇਹ ਜ਼ਿੰਮੇਵਾਰੀ ਦਿੱਤੇ ਜਾਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ। ਸਵਾਮੀ ਰਾਮਦੇਵ ਨੇ ਕਿਹਾ ਕਿ ਜਦੋਂ ਪੂਰਾ ਦੇਸ਼ ਆਜ਼ਾਦੀ ਦਾ ਅੰਮ੍ਰਿਤ ਉਤਸਵ ਮਨਾ ਰਿਹਾ ਹੈ। ਅਜਿਹੇ ਵਿੱਚ ਕੇਂਦਰ ਦੀ ਮੋਦੀ ਸਰਕਾਰ ਨੇ ਅੱਜ ਭਾਰਤੀ ਸਿੱਖਿਆ ਬੋਰਡ ਦਾ ਗਠਨ ਕਰਕੇ ਇੱਕ ਹੋਰ ਇਤਿਹਾਸਕ ਕੰਮ ਕੀਤਾ ਹੈ।

ਦੱਸ ਦੇਈਏ ਕਿ ਸਿੱਖਿਆ ਨੂੰ ‘ਸਵਦੇਸ਼ੀ’ ਬਣਾਉਣ ਲਈ CBSE ਦੀ ਤਰਜ਼ ‘ਤੇ ਨੈਸ਼ਨਲ ਸਕੂਲ ਬੋਰਡ ਬਣਾਉਣ ਦਾ ਵਿਚਾਰ ਸਭ ਤੋਂ ਪਹਿਲਾਂ ਸਵਾਮੀ ਰਾਮਦੇਵ ਨੇ ਅੱਗੇ ਰੱਖਿਆ ਸੀ। ਸਾਲ 2015 ਵਿੱਚ, ਉਨ੍ਹਾਂ ਨੇ ਆਪਣੇ ਹਰਿਦੁਆਰ ਸਥਿਤ ਵੈਦਿਕ ਸਿੱਖਿਆ ਖੋਜ ਸੰਸਥਾ (VRI) ਦੁਆਰਾ ਇੱਕ ਨਵਾਂ ਸਕੂਲ ਸਿੱਖਿਆ ਬੋਰਡ ਸ਼ੁਰੂ ਕਰਨ ਦਾ ਵਿਚਾਰ ਪੇਸ਼ ਕੀਤਾ। ਇਸ ਸਕੂਲ ਸਿੱਖਿਆ ਬੋਰਡ ਵਿੱਚ ‘ਮਹਾਂਰਿਸ਼ੀ ਦਯਾਨੰਦ ਦੀ ਪੁਰਾਤਨ ਸਿੱਖਿਆ’ ਅਤੇ ਆਧੁਨਿਕ ਸਿੱਖਿਆ ਨੂੰ ਮਿਲਾ ਕੇ ਭਾਰਤੀ ਸਿੱਖਿਆ ਬੋਰਡ ਦੀ ਸਥਾਪਨਾ ਕੀਤੀ ਜਾਣੀ ਸੀ। ਹਾਲਾਂਕਿ, ਇਸ ਪ੍ਰਸਤਾਵ ਨੂੰ ਸਿੱਖਿਆ ਮੰਤਰਾਲੇ ਨੇ ਸਾਲ 2016 ਵਿੱਚ ਰੱਦ ਕਰ ਦਿੱਤਾ ਸੀ।

ਇਸ ਤੋਂ ਬਾਅਦ ਬਾਬਾ ਰਾਮਦੇਵ ਨੇ ਮੁੜ ਯਤਨ ਕੀਤੇ ਅਤੇ ਮੋਦੀ ਸਰਕਾਰ ਦੇ ਮੰਤਰੀਆਂ ਨਾਲ ਮੁਲਾਕਾਤ ਕੀਤੀ ਅਤੇ ਭਾਰਤੀ ਸਿੱਖਿਆ ਬੋਰਡ (ਬੀ.ਐੱਸ.ਬੀ.) ਸ਼ੁਰੂ ਕਰਨ ਦੇ ਫਾਇਦੇ ਦੱਸੇ। ਜਿਸ ਤੋਂ ਬਾਅਦ ਭਾਰਤੀ ਸਿੱਖਿਆ ਬੋਰਡ ਦੇ ਗਠਨ ਦੀ ਪ੍ਰਕਿਰਿਆ 2019 ਦੀਆਂ ਆਮ ਚੋਣਾਂ ਦੇ ਸ਼ੁਰੂ ਹੋਣ ਤੋਂ ਕੁਝ ਸਮਾਂ ਪਹਿਲਾਂ ਹੀ ਪੂਰੀ ਹੋ ਗਈ ਸੀ।

 ਇਸ ਪ੍ਰਾਪਤੀ ‘ਤੇ ਸਵਾਮੀ ਰਾਮਦੇਵ ਨੇ ਕਿਹਾ ਕਿ ਪਤੰਜਲੀ ਭਾਰਤੀ ਸਿੱਖਿਆ ਬੋਰਡ ਰਾਹੀਂ 1835 ‘ਚ ਮੈਕਾਲੇ ਵੱਲੋਂ ਕੀਤੇ ਗਏ ਪਾਪਾਂ ਨੂੰ ਸਾਫ਼ ਕਰਨ ਦਾ ਕੰਮ ਕਰਨ ਜਾ ਰਹੀ ਹੈ। ਹੁਣ ਭਾਰਤ ਦੇ ਬੱਚਿਆਂ ਦਾ ਮਨ ਭਾਰਤੀਤਾ ਅਨੁਸਾਰ ਤਿਆਰ ਕੀਤਾ ਜਾਵੇਗਾ। ਉਨ੍ਹਾਂ ਨੇ ਭਾਰਤੀ ਸਿੱਖਿਆ ਬੋਰਡ ਦੇ ਗਠਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕੀਤਾ ਹੈ। ਸਵਾਮੀ ਰਾਮਦੇਵ ਨੇ ਕਿਹਾ ਕਿ ਭਾਰਤ ਵਿੱਚ ਅਸੀਂ ਉਹ ਨੌਜਵਾਨ ਲੀਡਰਸ਼ਿਪ ਪੈਦਾ ਕਰਾਂਗੇ, ਜੋ ਨਾ ਸਿਰਫ਼ ਭਾਰਤ ਵਿੱਚ ਸਗੋਂ ਪੂਰੀ ਦੁਨੀਆ ਦੀ ਅਗਵਾਈ ਕਰਨਗੇ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਡੋਨਾਲਡ ਟਰੰਪ ਨੇ FBI ‘ਤੇ ਲਗਾਇਆ ਗੰਭੀਰ ਦੋਸ਼, ਚੋਰੀ ਕੀਤੇ ਪਾਸਪੋਰਟ

ਵਾਸ਼ਿੰਗਟਨ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਘੀ ਜਾਂਚ ਏਜੰਸੀ (FBI) ‘ਤੇ ਗੰਭੀਰ ਦੋਸ਼ …

Leave a Reply

Your email address will not be published.