ਵਾਸ਼ਿੰਗਟਨ: ਅਮਰੀਕਾ ਤੋਂ ਇੱਕ ਦਿਲ ਕੰਬਾਊ ਖਬਰ ਸਾਹਮਣੇ ਆਈ, ਜਿੱਥੇ ਟੈਕਸਸ ਦੇ ਇੱਕ ਸਕੂਲ ਵਿੱਚ 18 ਸਾਲਾ ਬੰਦੂਕਧਾਰੀ ਨੇ ਅੰਨੇਵਾਹ ਗੋਲੀਬਾਰੀ ਕਰਕੇ 18 ਮਾਸੂਮ ਬੱਚਿਆਂ ਸਣੇ 21 ਲੋਕਾਂ ਦੀ ਜਾਨ ਲੈ ਲਈ। ਇਸ ਤੋਂ ਇਲਾਵਾ ਘਟਨਾ ਵਿੱਚ ਕਈ ਲੋਕ ਜਖ਼ਮੀ ਹੋ ਗਏ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਮਰੀਕਾ ਦੇ ਕਿਸੇ ਸਕੂਲ ਵਿੱਚ ਇਸ ਤਰ੍ਹਾਂ ਦੀ ਗੋਲੀਬਾਰੀ ਦੀ ਘਟਨਾ ਵਾਪਰੀ ਹੈ।
ਇਹ ਹਮਲਾ ਟੈਕਸਸ ਦੇ ਰੌਬਜ਼ ਐਲੀਮੈਂਟਰੀ ਸਕੂਲ ਵਿੱਚ ਹੋਇਆ, ਜਾਣਕਾਰੀ ਮੁਤਾਬਕ 18 ਸਾਲਾ ਹਮਲਾਵਰ ਦਾ ਨਾਮ ਸਲਵਾਡੋਰ ਰਾਮੋਸ ਸੀ। ਜਿਸ ਦੀ ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਮੌਤ ਹੋ ਗਈ ਸੀ। ਇਸ ਘਟਨਾ ‘ਚ ਮਰਨ ਵਾਲੇ ਬੱਚਿਆ ‘ਚ ਜ਼ਿਆਦਾਤਰ ਦੂਜੀ, ਤੀਜੀ ਅਤੇ ਚੌਥੀ ਜਮਾਤ ਦੇ ਬੱਚੇ ਸਨ, ਜਿਨ੍ਹਾਂ ਦੀ ਉਮਰ 7 ਤੋਂ 10 ਸਾਲ ਦੇ ਵਿਚਾਲੇ ਦੱਸੀ ਜਾ ਰਹੀ ਹੈ।
ਰਿਪੋਰਟਾਂ ਮੁਤਾਬਕ ਮੰਗਲਵਾਰ ਸਵੇਰੇ ਲਗਭਗ 11 ਵਜੇ ਗੋਲੀਬਾਰੀ ਸ਼ੁਰੂ ਹੋਈ। ਉੱਥੇ ਹੀ ਇਹ ਅੰਦਾਜ਼ਾ ਵੀ ਲਗਾਇਆ ਜਾ ਰਿਹਾ ਹੈ ਕਿ ਹਮਾਲਵਰ ਉਸੇ ਖੇਤਰ ਵਿੱਚ ਇੱਕ ਹਾਈ ਸਕੂਲ ਦਾ ਵਿਦਿਆਰਥੀ ਸੀ। ਜਾਣਕਾਰੀ ਮੁਤਾਬਕ ਉਸਨੇ ਦੋ ਮਿਲਟਰੀ ਗ੍ਰੇਡ ਰਾਈਫਲਾਂ ਖਰੀਦੀਆਂ ਸਨ ਅਤੇ ਸਕੂਲ ਆਉਣ ਤੋਂ ਪਹਿਲਾਂ ਆਪਣੀ ਦਾਦੀ ਨੂੰ ਗੋਲੀ ਮਾਰ ਦਿੱਤੀ ਸੀ। ਨੌਜਵਾਨ ਨੇ ਕਲਾਸਾਂ ਵਿੱਚ ਦਾਖਲ ਹੋਣ ਤੋਂ ਪਹਿਲਾਂ ਖੁਦ ਬੁਲੇਟਪਰੂਫ ਜੈਕੇਟ ਪਹਿਨੀ ਹੋਈ ਸੀ।
ਇਸ ਘਟਨਾ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਇਸ ‘ਤੇ ਦੁੱਖ ਜਤਾਉਂਦੇ ਹੋਏ ਕਿਹਾ, ‘ਬੱਚੇ ਨੂੰ ਗਵਾਉਣ ਦਾ ਮਤਲਬ ਹੈ, ਆਪਣੇ ਦਿਲ ਦੇ ਟੁਕੜੇ ਨੂੰ ਗਵਾਉਣਾ। ਇਹ ਇੱਕ ਅਜਿਹੀ ਭਾਵਨਾ ਹੈ ਜੋ ਤੁਹਾਡੇ ਮਨ ਵਿੱਚ ਖਾਲੀਪਣ ਛੱਡ ਜਾਂਦੀ ਹੈ ਅਤੇ ਕੁਝ ਵੀ ਪਹਿਲਾਂ ਦੀ ਤਰ੍ਹਾਂ ਨਹੀਂ ਰਹਿੰਦਾ।
To lose a child is to have a piece of your soul ripped away. It is never quite the same.
And it’s the feeling shared by the siblings, grandparents, families, and communities left behind.
I ask the nation to pray for them, to give them strength in the darkness they feel.
— Joe Biden (@JoeBiden) May 25, 2022
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.