ਅਮਰੀਕਾ ‘ਚ 3 ਸਿੱਖਾਂ ‘ਤੇ ਹਮਲਾ ਕਰਨ ਵਾਲੇ ਨੌਜਵਾਨ ਮਿਲੀ ਦਰਦਨਾਕ ਮੌਤ

ਨਿਊਯਾਰਕ: ਅਮਰੀਕਾ ‘ਚ ਤਿੰਨ ਸਿੱਖਾਂ ਤੇ ਹਮਲਾ ਕਰਨ ਵਾਲੇ 19 ਸਾਲਾ ਨੌਜਵਾਨ ਦਾ ਅਣਪਛਾਤੇ ਹਮਲਾਵਰਾਂ ਨੇ ਛੁਰਾ ਮਾਰ ਕੇ ਕਤਲ ਕਰ ਦਿੱਤਾ। ਪੁਲਿਸ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਵੀਰਵਾਰ ਰਾਤ ਬ੍ਰਾਊਨਜ਼ਵਿਲ ਦੇ ਲੌਟ ਐਵੇਨਿਊ ਨੇੜ੍ਹੇ ਸਥਿਤ ਰੌਕਵੇਅ ਐਵੇਨਿਊ ਵਿਖੇ ਹੋਈ ਇੱਕ ਲੜਾਈ ਦੌਰਾਨ ਕਿਸੇ ਨੇ ਵਰਨੌਨ ਡਗਲਸ ਦੀ ਛਾਤੀ ‘ਤੇ ਛੁਰੇ ਨਾਲ ਵਾਰ ਕੀਤਾ। ਜਿਸ ਤੋਂ ਬਾਅਦ ਵਰਨੌਨ ਨੂੰ ਗੰਭੀਰ ਜ਼ਖਮੀ ਹਾਲਤ ‘ਚ ਹਸਪਤਾਲ ਲਿਜਾਇਆ ਗਿਆ ਪਰ ਜ਼ਖ਼ਮਾਂ ਦੀ ਤਾਬ ਨਾਂ ਝਲਦਾ ਹੋਇਆ ਦਮ ਤੋੜ ਗਿਆ।

ਇਸ ਤੋਂ ਇਲਾਵਾ ਨਿਊਯਾਰਕ ਪੁਲਿਸ ਨੇ ਸਾਫ ਕੀਤਾ ਹੈ ਕਿ ਡਗਲਸ ਦਾ ਕਤਲ ਸਿੱਖਾਂ ‘ਤੇ ਹਮਲੇ ਦਾ ਬਦਲਾ ਲੈਣ ਦੀ ਕਾਰਵਾਈ ਨਹੀਂ ਅਤੇ ਸ਼ੱਕੀ ਨੂੰ ਗ੍ਰਿਫ਼ਤਾਰ ਕਰਨ ਦੇ ਯਤਨ ਕੀਤੇ ਜਾ ਰਹੇ ਹਨ।

ਦੱਸਣਯੋਗ ਹੈ ਕਿ 3 ਅਪ੍ਰੈਲ ਨੂੰ ਨਿਊਯਾਰਕ ਦੇ ਕੁਈਨਜ਼ ਇਲਾਕੇ ਵਿੱਚ ਟੂਰਿਸਟ ਵੀਜ਼ਾ ‘ਤੇ ਅਮਰੀਕਾ ਆਏ ਬਜ਼ੁਰਗ ਸਿੱਖ ਨਿਰਮਲ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਨਿਰਮਲ ਸਿੰਘ ਸਵੇਰੇ 6.45 ਵਜੇ ਗੁਰੂ ਘਰ ਜਾ ਰਹੇ ਸਨ ਜਦੋਂ ਰਿਚਮੰਡ ਹਿਲ ਦੇ 95ਵੇਂ ਐਵਨਿਊ ਅਤੇ ਲੈਫ਼ਰਟਸ ਬੁਲੇਵਾਰਡ ਇਲਾਕੇ ‘ਚ ਉਨ੍ਹਾਂ ‘ਤੇ ਹਮਲਾ ਹੋਇਆ। ਡਗਲਸ ਨੇ ਬਗੈਰ ਕਿਸੇ ਗੱਲ ਤੇ ਡਰੋਂ ਤੋਂ ਨਿਰਮਲ ਸਿੰਘ ਦੇ ਨੱਕ ਅਤੇ ਚਿਹਰੇ ‘ਤੇ ਲਗਾਤਾਰ ਵਾਰ ਕਰਦਿਆਂ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ, ਜਿਨ੍ਹਾਂ ਨੂੰ ਇਲਾਜ ਲਈ ਜਮਾਇਕਾ ਹਸਪਤਾਲ ਲਿਜਾਇਆ ਗਿਆ। ਇਸ ਘਟਨਾ ਤੋਂ ਬਾਅਦ ਨਿਰਮਲ ਸਿੰਘ ਐਨੇ ਜ਼ਿਆਦਾ ਡਰ ਗਏ ਉਹ ਤੁਰੰਤ ਪੰਜਾਬ ਵਾਪਸ ਆ ਗਏ।

ਇਸ ਤੋਂ ਇਲਾਵਾ ਨਿਰਮਲ ਸਿੰਘ ‘ਤੇ ਹੋਏ ਹਮਲੇ ਤੋਂ ਕੁਝ ਦਿਨ ਬਾਅਦ 12 ਅਪ੍ਰੈਲ ਨੂੰ ਡਗਲਸ ਨੇ ਆਪਣੇ ਇਕ ਸਾਥੀ ਹੈਜ਼ੇਕੀਆ ਕੋਲਮੈਨ ਨਾਲ ਮਿਲ ਕੇ 2 ਸਿੱਖਾਂ ‘ਤੇ ਡੰਡਿਆਂ ਨਾਲ ਵਾਰ ਕੀਤੇ ਅਤੇ ਦਸਤਾਰਾਂ ਦੀ ਬੇਅਦਬੀ ਕੀਤੀ। ਇਸ ਤੋਂ ਇਲਾਵਾ ਜਾਂਦੇ ਜਾਂਦੇ ਦੋਵਾਂ ਨੇ ਪੈਸੇ ਵੀ ਖੋਹ ਲਏ। ਪੁਲਿਸ ਨੇ ਡਗਲਸ ਅਤੇ ਕੋਲਮੈਨ ਖਿਲਾਫ ਲੁੱਟ ਅਤੇ ਨਸਲੀ ਹਮਲੇ ਦੇ ਦੋਸ਼ ਆਇਦ ਕੀਤੇ ਸਨ।

Check Also

ਆਖਿਰ ਕਿਸ ਸਵਾਲ ਦਾ ਜਵਾਬ ਦੇਣ ਨਾਲੋਂ ਰਿਸ਼ੀ ਸੁਨਕ ਨੂੰ ਹਾਰ ਵੀ ਸਵੀਕਾਰ?

ਲੰਦਨ: ਬਰਤਾਨੀਆ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਰਿਸ਼ੀ ਸੁਨਕ ਨੇ ਕਿਹਾ ਹੈ ਕਿ ਉਹ …

Leave a Reply

Your email address will not be published.