ਨਿਊਜ਼ ਡੈਸਕ: ਦੁਨੀਆ ਦੀਆਂ ਪ੍ਰਮੁੱਖ ਇਲੈਕਟ੍ਰੋਨਿਕਸ ਨਿਰਮਾਤਾਵਾਂ ਸੋਨੀ, ਤੋਸ਼ੀਬਾ-ਸੈਮਸੰਗ, ਫਿਲਿਪਸ ਅਤੇ ਕਈ ਹੋਰ ਕੰਪਨੀਆਂ ਕੈਨੇਡਾ ਵਿੱਚ ਦਾਇਰ ਮੁਕੱਦਮੇ ਵਿੱਚ $29.7 ਮਿਲੀਅਨ ਦਾ ਸਮਝੋਤਾ ਕਰ ਰਹੀਆਂ ਹਨ। ਦਸ ਦਈਏ ਕਿ ਇਨ੍ਹਾਂ ਨੇ ਇਕ ਦੂਜੇ ਦੀ ਮਿਲੀਭੁਗਤ ਨਾਲ ਆਪਣੇ ਉਤਪਾਦ ਮਹਿੰਗੇ ਵੇਚੇ ਸਨ। 2004 ਅਤੇ 2010 ਦੇ ਵਿਚਕਾਰ ਇਹ ਉਤਪਾਦ ਖਰੀਦਣ ਵਾਲੇ ਕੈਨੇਡੀਅਨ ਖਰੀਦ ਰਸੀਦ ਦਿਖਾਏ ਬਿਨਾਂ $20 ਤੱਕ ਦੇ ਮੁਆਵਜ਼ੇ ਦੇ ਯੋਗ ਹੋਣਗੇ।
ਇਹਨਾਂ ਕੰਪਨੀਆਂ ਵਿੱਚ BenQ, Hitachi-LG, Pioneer, Panasonic ਆਦਿ ਸ਼ਾਮਲ ਹਨ। ਉਹਨਾਂ ਨੇ CD ਅਤੇ DVD ਪਲੇਅਰਾਂ, ਕੰਪਿਊਟਰਾਂ, ਗੇਮਿੰਗ ਕੰਸੋਲ ਆਦਿ ਵਿੱਚ ਵਰਤੀਆਂ ਜਾਣ ਵਾਲੀਆਂ ਆਪਟੀਕਲ ਡਿਸਕ ਡਰਾਈਵਾਂ (ODDs) ਨੂੰ ਵੱਧ ਕੀਮਤਾਂ ‘ਤੇ ਵੇਚੀਆਂ ਸਨ। ਓਨਟਾਰੀਓ, ਕਿਊਬਿਕ, ਬ੍ਰਿਟਿਸ਼ ਕੋਲੰਬੀਆ ਆਦਿ ਦੀਆਂ ਅਦਾਲਤਾਂ ਨੇ ਇਸ ਸਮਝੌਤੇ ਨਾਲ ਸਹਿਮਤੀ ਪ੍ਰਗਟਾਈ ਹੈ। ਅਮਰੀਕਾ ਅਤੇ ਯੂਰਪ ਵਿੱਚ ਵੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ।
ਮੁਕੱਦਮਾ ਕਰਨ ਵਾਲਿਆਂ ‘ਚੋਂ ਇੱਕ, ਲਿੰਡਾ ਵਾਈਜ਼ਰ ਦੇ ਅਨੁਸਾਰ, ਇਹ ਮੁਲਾਂਕਣ ਕਰਨਾ ਸੰਭਵ ਨਹੀਂ ਹੈ ਕਿ ਕੰਪਨੀਆਂ ਨੇ ਅੱਜ ਖਪਤਕਾਰਾਂ ਤੋਂ ਕਿੰਨਾ ਗੈਰ-ਵਾਜਬ ਪੈਸਾ ਇਕੱਠਾ ਕੀਤਾ ਹੈ। ਇਹ ਮੰਨਿਆ ਜਾਂਦਾ ਸੀ ਕਿ 2004 ਤੋਂ 2010 ਤੱਕ, ਸਾਰੇ ਕੈਨੇਡੀਅਨ ਨਾਗਰਿਕਾਂ ਨੇ ਵੀਡੀਓ ਗੇਮਾਂ, ਸੀਡੀ-ਡੀਵੀਡੀ ਅਤੇ ਬਲੂ-ਰੇ ਪਲੇਅਰ ਆਦਿ ਖਰੀਦੇ, ਅਤੇ ਕਿਸੇ ਸਮੇਂ ਹੋਰ ਪੈਸੇ ਅਦਾ ਕੀਤੇ। ਇਸ ਲਈ ਉਨ੍ਹਾਂ ਨੂੰ ਮੁਕੱਦਮੇ ਬਾਰੇ ਵੈੱਬਸਾਈਟ ‘ਤੇ 14 ਨਵੰਬਰ ਤੋਂ ਪਹਿਲਾਂ 20 ਡਾਲਰ ਦੇ ਮੁਆਵਜ਼ੇ ਲਈ ਆਨਲਾਈਨ ਫਾਰਮ ਭਰਨਾ ਹੋਵੇਗਾ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.