ਸਿੱਧੂ ਮੂਸੇਵਾਲਾ ਦੀ ਰੇਕੀ ਕਰਨ ਵਾਲੇ ਕੇਕੜਾ ਦੀ ਬੰਬੀਹਾ ਗੈਂਗ ਨੇ ਕੀਤੀ ਕੁੱਟਮਾਰ

ਚੰਡੀਗੜ੍ਹ:  ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ’ਚ ਗ੍ਰਿਫ਼ਤਾਰ ਮੁਲਜ਼ਮ ਸੰਦੀਪ ਸਿੰਘ ਉਰਫ਼ ਕੇਕੜਾ  ’ਤੇ  ਜੇਲ੍ਹ ’ਚ ਬੰਦ ਕੁਝ ਹਵਾਲਾਤੀਆਂ ਨੇ ਹਮਲੇ ਦੀ ਕੋਸ਼ਿਸ਼ ਕੀਤੀ। ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਕਾਲਾਂਵਾਲੀ ਨਿਵਾਸੀ ਕੇਕੜਾ ਨੂੰ ਪੁਲਿਸ ਰਿਮਾਂਡ ਖਤਮ ਹੋਣ ਦੇ ਬਾਅਦ ਮੁਕਤਸਰ ਜੇਲ੍ਹ ਭੇਜਿਆ ਗਿਆ ਸੀ। ਜਿਥੇ ਪਹਿਲਾਂ ਤੋਂ ਬੰਦ ਬੰਬੀਹਾ ਗੈਂਗ ਨੇ ਕੇਕੜਾ ਦੀ ਕੁੱਟਮਾਰ ਕੀਤੀ।

ਜੇਲ੍ਹ ਅਫਸਰਾਂ ਨੇ ਤੁਰੰਤ ਕੇਕੜਾ ਨੂੰ ਗੋਇੰਦਵਾਲ ਸਾਹਿਬ ਦੀ ਜੇਲ੍ਹ ਵਿਚ ਸ਼ਿਫਟ ਕਰ ਦਿੱਤਾ। ਬੰਬੀਹਾ ਗੈਂਗ ਨੇ ਸੋਸ਼ਲ ਮੀਡੀਆ ਪੋਸਟ ਪਾ ਕੇ ਕੇਕੜੇ ਦੀ ਕੁੱਟਮਾਰ ਦੀ ਜ਼ਿੰਮੇਵਾਰੀ ਲਈ ਹੈ। ਹਾਲਾਂਕਿ ਜੇਲ੍ਹ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਦੋਵੇਂ ਪੱਖਾਂ ਵਿਚ ਬਹਿਸ ਹੋਈ ਸੀ ਤੇ ਝਗੜੇ ਨੂੰ ਤੁਰੰਤ ਟਾਲ ਦਿੱਤਾ ਗਿਆ।

ਬੰਬੀਹਾ ਗੈਂਗ ਨੇ ਸੋਸ਼ਲ ਮੀਡੀਆ ਪੋਸਟ ਵਿਚ  ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ ਕਹਿੰਦੇ ਹੋਏ ਕਿਹਾ ਕਿ ਸੰਦੀਪ ਕੇਕੜਾ ਬਾਰੇ ਸਾਰਿਆਂ ਨੂੰ ਪਤਾ ਹੈ। ਇਸ ਘਟੀਆ ਇਨਸਾਨ ਨੇ ਥੋੜ੍ਹੇ ਜਿਹੇ ਪੈਸੇ ਲਈ ਮੂਸੇਵਾਲਾ ਦੀ ਰੇਕੀ ਕੀਤੀ ਸੀ। ਹੁਣ ਇਹ ਰਿਮਾਂਡ ਖਤਮ ਹੋਣ ਦੇ ਬਾਅਦ ਮੁਕਤਸਰ ਜੇਲ੍ਹ ਵਿਚ ਭੇਜਿਆ ਗਿਆ ਸੀ। ਉਥੇ ਪਹੁੰਚਣ ‘ਤੇ ਭੱਲਾ ਬਠਿੰਡਾ ਤੇ ਉਸ ਦੇ ਦੋਸਤਾਂ ਨੇ ਸੰਦੀਪ ਕੇਕੜਾ ਨੂੰ ਚੰਗੀ ਤਰ੍ਹਾਂ ਕੁੱਟਿਆ। ਬੰਬੀਹਾ ਗੈਂਗ ਨੇ ਪੋਸਟ ਵਿਚ ਕਿਹਾ ਕਿ ਸੰਦੀਪ ਕੇਕੜਾ ਨੂੰ ਮਾਰਨਾ ਸੀ ਪਰ ਉਹ ਬਚ ਗਿਆ।

ਬੰਬੀਹਾ ਗੈਂਗ ਨੇ ਧਮਕੀ ਦਿੱਤੀ ਕਿ ਮੂਸੇਵਾਲਾ ਦੀ ਹੱਤਿਆ ਦੇ ਮਾਮਲੇ ਵਿਚ ਜੋ ਵੀ ਦੋਸ਼ੀ ਜੇਲ੍ਹ ਵਿਚ ਆਏਗਾ, ਉਸ ਨਾਲ ਇਹੀ ਸਲੂਕ ਕਰਾਂਗੇ। ਜੇਲ੍ਹ ਵਿਚ ਆਉਣ ਵਾਲਾ ਕੋਈ ਵੀ ਕਾਤਲ ਬਖਸ਼ਿਆ ਨਹੀਂ ਜਾਵੇਗਾ। ਸਮਾਂ ਆਉਣ ‘ਤੇ ਉਸ ਦਾ ਨੁਕਸਾਨ ਜ਼ਰੂਰ ਹੋਵੇਗਾ। ਇੱਕ-ਇੱਕ ਦਾ ਹਿਸਾਬ ਹੋਵੇਗਾ। ਬੰਬੀਹਾ ਗੈਂਗ ਨੇ ਮੂਸੇਵਾਲਾ ਨੂੰ ਲੀਜੈਂਡ ਕਰਾਰ ਦਿੱਤਾ।

ਬੰਬੀਹਾ ਗੈਂਗ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਹੱਤਿਆ ਕਾਂਡ ਦੇ ਕਿਸੇ ਵੀ ਮੁਲਜ਼ਮ ਨੂੰ ਸੁੱਕਾ ਨਹੀਂ ਜਾਣ ਦਿੱਤਾ ਜਾਵੇਗਾ। ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਗੁਰਨਾਮ ਸਿੰਘ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਹਾਲੇ ਜਾਂਚ ਰਿਪੋਰਟ ਦੇ ਬਿਨਾਂ ਕੁਝ ਕਹਿਣਾ ਸੰਭਵ ਨਹੀਂ। ਹਾਲਾਂਕਿ, ਸਬ ਡਵੀਜ਼ਨ ਗੋਇੰਦਵਾਲ ਸਾਹਿਬ ਦੇ ਡੀਐੱਸਪੀ ਪ੍ਰੀਤ ਇੰਦਰ ਸਿੰਘ ਨੇ ਕਿਹਾ ਕਿ ਸੰਦੀਪ ਕੇਕੜਾ ਤੇ ਉਸ ਦੇ ਬਾਕੀ ਸਾਥੀ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹਨ।

Check Also

ਆਖਿਰ ਕਿਸ ਸਵਾਲ ਦਾ ਜਵਾਬ ਦੇਣ ਨਾਲੋਂ ਰਿਸ਼ੀ ਸੁਨਕ ਨੂੰ ਹਾਰ ਵੀ ਸਵੀਕਾਰ?

ਲੰਦਨ: ਬਰਤਾਨੀਆ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਰਿਸ਼ੀ ਸੁਨਕ ਨੇ ਕਿਹਾ ਹੈ ਕਿ ਉਹ …

Leave a Reply

Your email address will not be published.