ਪਾਣੀ ਦੇ ਮੁੱਦੇ ’ਤੇ ASI ਨੇ ਭਰਾ-ਭਰਜਾਈ ਨੂੰ ਮਾਰਿਆ ਚਾਕੂ, ਇਕ ਦੀ ਮੌਤ

TeamGlobalPunjab
1 Min Read

ਚੰਡੀਗੜ੍ਹ: ਬੀਤੀ ਰਾਤ ਰਾਮ ਦਰਬਾਰ ਵਿਖੇ ਪਾਣੀ ਦੀ ਸਪਲਾਈ ਦੇ ਮੁੱਦੇ ‘ਤੇ ਹੋਏ ਝਗੜੇ ਤੋਂ ਬਾਅਦ ਪੰਜਾਬ ਪੁਲਿਸ ਦੇ ASI ਨੇ ਕਥਿਤ ਤੌਰ’ ਤੇ ਆਪਣੇ ਛੋਟੇ ਭਰਾ ਨੂੰ ਚਾਕੂ ਮਾਰ ਕੇ ਜ਼ਖਮੀ ਕਰ ਦਿਤਾ ਅਤੇ ਭਰਜਾਈ ਦਾ ਕਤਲ ਕਰ ਦਿਤਾ।

 ਪੁਲਿਸ ਹੈੱਡਕੁਆਰਟਰ ਵਿਖੇ ਤਾਇਨਾਤ ਸ਼ੱਕੀ ਹਰਸਵਰੂਪ ਆਪਣੇ ਭਰਾ ਪ੍ਰੇਮ ਨਾਥ ਸਾਗਰ ਨਾਲ ਪਾਣੀ ਦੀ ਸਪਲਾਈ ਨੂੰ ਲੈ ਕੇ ਬਹਿਸ ਕਰਦਾ ਰਹਿੰਦਾ ਸੀ। ਪ੍ਰੇਮ ਸ਼ਿਕਾਇਤ ਕਰਦਾ ਸੀ ਕਿ ਪਾਣੀ ਦੀ ਸਪਲਾਈ ਪਹਿਲੀ ਮੰਜ਼ਿਲ ‘ਤੇ ਨਹੀਂ ਪਹੁੰਚੀ, ਜਿਸ ਕਾਰਨ ਹਮੇਸ਼ਾ ਉਹ ਅਤੇ ਹਰਸਵਰੂਪ ਦਰਮਿਆਨ ਬਹਿਸ ਹੁੰਦੀ ਰਹਿੰਦੀ ਸੀ। ਪਾਣੀ ਨੂੰ ਲੈ ਕੇ ਦੋਹਾਂ ‘ਚ ਫਿਰ ਝਗੜਾ ਹੋਗਿਆ ਜਿਸ ਦੌਰਾਨ ਹਰਸਵਰੂਪ ਨੇ ਆਪਣੇ ਭਰਾ ਪ੍ਰੇਮ ਨੂੰ ਚਾਕੂ ਮਾਰ ਦਿਤਾ। ਉਸਨੇ ਪ੍ਰੇਮ ਦੀ ਪਤਨੀ ਦਿਵਿਆ ‘ਤੇ ਵੀ ਚਾਕੂ ਨਾਲ ਹਮਲਾ ਕਰ ਦਿੱਤਾ।

ਪੁਲਿਸ ਨੂੰ ਇਤਲਾਹ ਦਿੱਤੀ ਗਈ ਅਤੇ ਜ਼ਖਮੀ ਜੋੜੇ ਨੂੰ ਤੁਰੰਤ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ 32 ਵਿਖੇ ਲਿਜਾਇਆ ਗਿਆ, ਜਿਥੇ ਦਿਵਿਆ ਦੀ ਮੌਤ ਹੋ ਗਈ ਜਦਕਿ ਪ੍ਰੇਮ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਦਿਵਿਆ ਦੇ ਮੋਢੇ ਦੇ ਪਿਛਲੇ ਪਾਸੇ ਚਾਕੂ ਮਾਰਿਆ ਗਿਆ ਸੀ, ਜਦਕਿ ਪ੍ਰੇਮ ਨੂੰ ਕਈ ਵਾਰ ਚਾਕੂ ਮਾਰਿਆ ਗਿਆ ਸੀ। ਸੈਕਟਰ-31 ਥਾਣਾ ਪੁਲਸ ਨੇ ਮੁਲਜ਼ਮ ਏ.ਐੱਸ.ਆਈ. ਹਰਸਵਰੂਪ ‘ਤੇ ਹੱਤਿਆ ਦਾ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।

- Advertisement -

 

Share this Article
Leave a comment