ਸ਼ਾਹਰੁਖ ਖ਼ਾਨ ਦੇ ਪੁੱਤਰ ਆਰਿਅਨ ਖ਼ਾਨ ਨੂੰ ਡਰੱਗ ਕੇਸ ‘ਚ ਮਿਲੀ ਕਲੀਨ ਚਿੱਟ

ਨਿਊਜ਼ ਡੈਸਕ: ਸ਼ਾਹਰੁਖ ਖਾਨ ਦੇ ਪੁੱਤਰ ਆਰਿਅਨ ਖਾਨ ਨੂੰ ਕਰੂਜ਼ ਮਾਮਲੇ ‘ਚ ਐਂਟੀ ਡਰਗਸ ਏਜੰਸੀ ਵੱਲੋਂ ਕਲੀਨ ਚਿਟ ਮਿਲ ਗਈ ਹੈ। ਦੱਸ ਦਈਏ ਕਿ ਆਰਿਅਨ ਨੂੰ 2 ਅਕਤੂਬਰ ਦੀ ਰਾਤ ਨੂੰ ਮੁੰਬਈ ਦੇ ਕਰੂਜ ਸ਼ਿੱਪ ਦੇ ਟਰਮਿਨਲ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਆਰਿਅਨ ਦੇ ਨਾਲ ਉਨ੍ਹਾਂ ਦੇ ਦੋਸਤ ਅਰਬਾਜ਼ ਮਰਚੈਂਟ ਅਤੇ ਮੁਨਮੁਨ ਧਮੇਚਾ ਨੂੰ ਵੀ ਐੱਨਸੀਬੀ ਨੇ ਆਪਣੀ ਗ੍ਰਿਫਤ ਵਿੱਚ ਲਿਆ ਸੀ, ਇਸ ਮਾਮਲੇ ‘ਚ ਕੁਲ 8 ਗ੍ਰਿਫਤਾਰ ਹੋਏ ਸਨ।

ਦੱਸਣਯੋਗ ਹੈ ਕਿ ਆਰਿਅਨ ਨੂੰ ਕੁੱਝ ਦਿਨਾਂ ਤੱਕ ਐਨਸੀਬੀ ਨੇ ਕਸਟਡੀ ਵਿੱਚ ਰੱਖਿਆ ਸੀ। ਇਸ ਤੋਂ ਬਾਅਦ 7 ਅਕਤੂਬਰ ਨੂੰ ਉਨ੍ਹਾਂ ਨੂੰ ਕਾਨੂੰਨੀ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ ਜਿਸ ਤੋਂ  ਬਾਅਦ ਉਹ 30 ਅਕਤੂਬਰ ਨੂੰ ਬਾਹਰ ਆਏ ਸਨ ।

ਇਸ ਵਿਚਾਲੇ ਸ਼ਾਹਰੁਖ ਖਾਨ ਵਲੋਂ ਪੁੱਤਰ ਨੂੰ ਜੇਲ੍ਹ ‘ਚੋਂ ਬਾਹਰ ਕੱਢਣ ਲਈ ਲੱਖ ਕੋਸ਼ਿਸ਼ਾਂ ਕੀਤੀਆਂ ਗਈਆਂ। ਇਸ ਮਾਮਲੇ ਨੂੰ ਲੈ ਲੇ ਸੋਸ਼ਲ ਮੀਡੀਆ ‘ਤੇ ਕਈ ਬਾਲੀਵੁੱਡ ਸਿਤਾਰਿਆਂ ਨੇ ਆਰਿਅਨ ਦਾ ਸਪੋਰਟ ਕੀਤਾ ਅਤੇ ਉਨ੍ਹਾਂ ਨੂੰ ਲੈ ਕੇ ਪੋਸਟ ਕਰਦੇ ਰਹਿੰਦੇ ਸਨ। ਉਥੇ ਹੀ ਕੁੱਝ ਅਜਿਹੇ ਵੀ  ਸਨ ਜਿਨ੍ਹਾਂ ਨੇ ਆਰਿਅਨ ਦਾ ਵਿਰੋਧ ਕੀਤਾ ਸੀ ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਨਕਲੀ ਰਾਮ ਰਹੀਮ ਨੂੰ ਲੈ ਕੇ ਕੋਰਟ ਨੇ ਡੇਰਾ ਪ੍ਰੇਮੀਆਂ ਨੂੰ ਲਗਾਈ ਫਟਕਾਰ

ਚੰਡੀਗੜ੍ਹ: ਪੈਰੋਲ ‘ਤੇ ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ ਅਸਲੀ ਹੈ ਜਾਂ ਨਕਲੀ, ਇਸ ਦੀ …

Leave a Reply

Your email address will not be published.