ਮੁੰਬਈ ਪੁਲਿਸ ਵੱਲੋਂ ਸਲਮਾਨ ਖਾਨ ਨੂੰ ਅਸਲਾ ਲਾਇਸੈਂਸ ਜਾਰੀ

Salman Khans security cover increased ਨਿਊਜ਼ ਡੈਸਕ: ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਨੂੰ ਸਵੇਰ ਦੀ ਸੈਰ ਕਰਦੇ ਸਮੇਂ ਧਮਕੀ ਭਰੀ ਚਿੱਠੀ ਮਿਲੀ ਸੀ, ਜਿਸ ‘ਚ ਉਨ੍ਹਾਂ ਅਤੇ ਉਨ੍ਹਾਂ ਦੇ ਪੁੱਤਰ ਤੇ ਅਦਾਕਾਰ ਸਲਮਾਨ ਖਾਨ ਦੀ ਮੌਤ ਬਾਰੇ ਲਿਖਿਆ ਗਿਆ ਸੀ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਸਲਮਾਨ ਖਾਨ ਨੇ ਆਪਣੇ ਸਵੈ-ਰੱਖਿਆ ਲਈ ਗੰਨ ਲਾਇਸੈਂਸ ਲਈ ਅਪਲਾਈ ਕੀਤਾ ਸੀ, ਜਿਸ ਨੂੰ ਹੁਣ ਮੁੰਬਈ ਪੁਲਿਸ ਨੇ ਜਾਰੀ ਕਰ ਦਿੱਤਾ ਹੈ।

ਇਕ ਰਿਪੋਰਟ ਮੁਤਾਬਕ ਸੀਨੀਅਰ ਅਧਿਕਾਰੀ ਨੇ ਐਤਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਹੈ। ਸਲਮਾਨ ਖਾਨ ਨੇ ਕੁਝ ਦਿਨ ਪਹਿਲਾਂ ਅਸਲਾ ਲਾਇਸੈਂਸ ਲਈ ਅਰਜ਼ੀ ਦਿੱਤੀ ਸੀ ਅਤੇ ਇਸ ਸਬੰਧ ਵਿੱਚ 22 ਜੁਲਾਈ ਨੂੰ ਮੁੰਬਈ ਪੁਲਿਸ ਕਮਿਸ਼ਨਰ ਵਿਵੇਕ ਫਾਂਸਾਲਕਰ ਨੂੰ ਵੀ ਮਿਲਿਆ ਸੀ। ਉਨ੍ਹਾਂ ਦੱਸਿਆ ਕਿ ਸਲਮਾਨ ਖਾਨ ਦੇ ਮੈਨੇਜਰ ਨੇ ਪੁਲਿਸ ਹੈੱਡਕੁਆਰਟਰ ਨਾਲ ਸਬੰਧਤ ਸ਼ਾਖਾ ਤੋਂ ਲਾਇਸੈਂਸ ਪ੍ਰਾਪਤ ਕੀਤਾ। ਉਸ ਵਿਅਕਤੀ ਦੀ ਰਸੀਦ ਲੈ ਕੇ ਸਲਮਾਨ ਨੂੰ ਲਾਇਸੈਂਸ ਸੌਂਪ ਦਿੱਤਾ ਗਿਆ।

ਖਬਰ ਇਹ ਵੀ ਹੈ ਕਿ ਸਲਮਾਨ ਖਾਨ ਤੋਂ ਧਮਕੀ ਮਿਲਣ ਤੋਂ ਬਾਅਦ ਉਨ੍ਹਾਂ ਨੇ ਇੱਕ ਨਵੀਂ ਬੁਲੇਟਪਰੂਫ ਗੱਡੀ ਵੀ ਖਰੀਦੀ ਸੀ, ਜੋ ਸਲਮਾਨ ਖਾਨ ਦੇ ਘਰ ਨਜ਼ਰ ਆਈ ਸੀ। ਇੰਨਾ ਹੀ ਨਹੀਂ ਸਲਮਾਨ ਖਾਨ ਨੇ ਆਪਣੀ ਲੈਂਡ ਕਰੂਜ਼ਰ ਨੂੰ ਵੀ ਬੁਲੇਟਪਰੂਫ ਫੀਚਰ ਨਾਲ ਅਪਗ੍ਰੇਡ ਕੀਤਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਮਸ਼ਹੂਰ ਕਾਮੇਡੀਅਨ ਨੂੰ ਪਿਆ ਦਿਲ ਦਾ ਦੌਰਾ

ਨਿਊਜ਼ ਡੈਸਕ: ਮਸ਼ਹੂਰ ਕਾਮੇਡੀਅਨ ਅਤੇ ਉੱਤਰ ਪ੍ਰਦੇਸ਼ ਫਿਲਮ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਰਾਜੂ ਸ਼੍ਰੀਵਾਸਤਵ ਦੀ …

Leave a Reply

Your email address will not be published.