ਖਾਣੇ ਦੇ ਸ਼ੌਕੀਨ ਹੋ ਜਾਣ ਸਾਵਧਾਨ, ਇਹ ਖਬਰ ਪੜ੍ਹ ਕੇ ਜ਼ਿੰਦਗੀ ‘ਚ ਕਦੇ ਨਹੀਂ ਖਾਓਗੇ ਸਮੋਸੇ

ਨਿਊਜ਼ ਡੈਸਕ: ਭਾਰਤੀ ਸਨੈਕਸ ਸਮੋਸੇ ਨੂੰ ਸਿਰਫ਼ ਭਾਰਤ ਵਿੱਚ ਹੀ ਨਹੀਂ ਸਗੋਂ ਦੇਸ਼ਾਂ-ਵਿਦੇਸ਼ਾਂ ‘ਚ ਪਸੰਦ ਕੀਤਾ ਜਾਂਦਾ ਹੈ। ਦੁਨੀਆਂ ਭਰ ‘ਚ ਲੋਕਾਂ ਸਮੋਸੇ ਖਾਣਾ ਪਸੰਦ ਕਰਦੇ ਹਨ। ਜੇਕਰ ਤੁਸੀਂ ਵੀ ਸਮੋਸੇ ਦੇ ਸ਼ੌਕੀਨ ਹੋ ਅਤੇ ਇਸ ਨੂੰ ਬਹੁਤ ਹੀ ਚਾਅ ਨਾਲ ਖਾਂਦੇ ਹੋ ਤਾਂ ਥੋੜਾ ਸੁਚੇਤ ਹੋ ਕੇ ਰਹਿਣ ਦੀ ਜ਼ਰੂਰਤ ਹੈ। ਤੁਸੀਂ ਜਿਹੜੇ ਸਮੋਸਾ ਖਾ ਰਹੇ ਹੋ, ਇਸ ਨੂੰ ਕਿੱਥੇ ਬਣਾਇਆ ਜਾ ਰਿਹਾ ਹੈ ਅਤੇ ਕਿਵੇਂ ਬਣਾਇਆ ਜਾ ਰਿਹਾ ਹੈ, ਜੇਕਰ ਇਸ ਬਾਰੇ ਤੁਸੀਂ ਪਤਾ ਲਗਾ ਸਕਦੇ ਹੋ, ਤਾਂ ਜ਼ਰੂਰ ਪਤਾ ਲਗਾਓ।

ਅਸਲ ‘ਚ ਸਾਊਦੀ ਅਰਬ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਲੋਕ ਹੁਣ ਸ਼ਾਇਦ ਹੀ ਸਮੋਸੇ ਵੱਲ ਮੂੰਹ ਕਰਨਗੇ। ਰਿਪੋਰਟਾਂ ਦੇ ਅਨੁਸਾਰ, ਸਾਊਦੀ ਅਰਬ ਦਾ ਵਿਅਕਤੀ 30 ਸਾਲਾਂ ਤੋਂ ਟਾਇਲਟ ਵਿੱਚ ਸਮੋਸੇ ਅਤੇ ਹੋਰ ਸਨੈਕਸ ਤਿਆਰ ਕਰ ਰਿਹਾ ਸੀ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਰੈਸਟੋਰੈਂਟ ਨੂੰ ਬੰਦ ਕਰ ਦਿੱਤਾ ਗਿਆ ਹੈ।

ਜਾਣਕਾਰੀ ਮੁਤਾਬਕ ਇਹ ਰੈਸਟੋਰੈਂਟ ਜੇਦਾਹ ਸ਼ਹਿਰ ਵਿੱਚ ਸਥਿਤ ਹੈ। ਜੇਦਾਹ ਨਗਰ ਨਿਗਮ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਰਿਹਾਇਸ਼ੀ ਇਮਾਰਤ ਵਿੱਚ ਇੱਕ ਰੈਸਟੋਰੈਂਟ ਚੱਲ ਰਿਹਾ ਹੈ ਅਤੇ ਉਹ ਚੀਜ਼ਾਂ ਟਾਇਲਟ ਵਿੱਚ ਬਣਾਈਆਂ ਜਾ ਰਹੀਆਂ ਹਨ। ਇਸ ਸੂਚਨਾ ਤੋਂ ਬਾਅਦ ਟੀਮ ਮੌਕੇ ‘ਤੇ ਪਹੁੰਚੀ ਅਤੇ ਜਾਂਚ ਕਰਨ ‘ਤੇ ਇਹ ਸੱਚ ਨਿਕਲਿਆ। ਇਸ ਤੋਂ ਤੇ ਰੈਸਟੋਰੈਂਟ ਨੂੰ ਬੰਦ ਕਰ ਦਿੱਤਾ।

ਟੀਮ ਨੂੰ ਛਾਪੇਮਾਰੀ ਦੌਰਾਨ ਪਤਾ ਲੱਗਿਆ ਕਿ ਸਨੈਕਸ, ਸਮੋਸੇ ਤੇ ਹੋਰ ਖਾਣ ਦੀਆਂ ਚੀਜਾਂ ਟਾਇਲਟ ਵਿੱਚ ਹੀ ਤਿਆਰ ਕੀਤੇ ਜਾਂਦੇ ਸਨ। ਸਨੈਕਸ ਬਣਾਉਣ ਲਈ ਅਜਿਹਾ ਮੀਟ ਅਤੇ ਪਨੀਰ ਵਰਤਿਆ ਜਾ ਰਿਹਾ ਸੀ, ਜਿਨ੍ਹਾਂ ਦੀ ਮਿਆਦ 2 ਸਾਲ ਪਹਿਲਾਂ ਹੀ ਲੰਘ ਚੁੱਕੀ ਹੈ। ਇਸ ਤੋਂ ਇਲਾਵਾ ਟੀਮ ਨੂੰ ਵਾਸ਼ਰੂਮ ਵਿੱਚ ਕੀੜੇ-ਮਕੌੜੇ ਅਤੇ ਕਾਕਰੋਚ ਵੀ ਮਿਲੇ, ਜਿੱਥੇ ਸਾਮਾਨ ਤਿਆਰ ਕੀਤਾ ਗਿਆ ਸੀ।

ਟੀਮ ਨੂੰ ਛਾਪੇਮਾਰੀ ਦੌਰਾਨ ਪਤਾ ਲੱਗਿਆ ਕਿ ਇਸ ਰੈਸਟੋਰੈਂਟ ਵਿੱਚ ਕੰਮ ਕਰਨ ਵਾਲੇ ਕਿਸੇ ਵੀ ਕਰਮਚਾਰੀ ਕੋਲ ਹੈਲਥ ਕਾਰਡ ਨਹੀਂ ਹੈ। ਸਾਊਦੀ ਅਰਬ ਵਿੱਚ ਗੰਦੀ ਥਾਂ ‘ਤੇ ਖਾਣਾ ਬਣਾਉਣ ਕਾਰਨ ਕਿਸੇ ਰੈਸਟੋਰੈਂਟ ਦੇ ਬੰਦ ਹੋਣ ਦੀ ਇਹ ਦੂਜੀ ਘਟਨਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਅੱਖਾਂ ਦੀ ਰੋਸ਼ਨੀ ਨੂੰ ਸਹੀ ਰੱਖਣਗੀਆਂ ਇਹ ਚੀਜ਼ਾਂ

Diet For Eye Sight: ਇਸ ਡਿਜੀਟਲ ਯੁੱਗ ਵਿੱਚ ਮੋਬਾਈਲ ਅਤੇ ਡੈਸਕਟਾਪ ਦੀ ਵਰਤੋਂ ਬਹੁਤ ਵਧ …

Leave a Reply

Your email address will not be published.