ਰਾਖੀ ਨੇ ਨਵਾਂ ਬੁਆਏਫ੍ਰੈਂਡ ਬਣਦੇ ਹੀ ਬਦਲ ਲਈ ਆਪਣੀ ਲੁੱਕ, ਪਹਿਨਿਆ ਹਿਜਾਬ

ਨਿਊਜ਼ ਡੈਸਕ: ਰਾਖੀ ਸਾਵੰਤ ਅਜਿਹੀ ਅਦਾਕਾਰਾ ਹੈ ਜੋ ਆਪਣੀ ਜ਼ਿੰਦਗੀ ਦੀ ਹਰ ਜਾਣਕਾਰੀ ਪ੍ਰਸ਼ੰਸਕਾਂ ਨਾਲ ਸਾਂਝੀ ਕਰਦੀ ਰਹਿੰਦੀ ਹੈ। ਫਿਰ ਭਾਵੇਂ ਗੱਲ ਉਸ ਦੇ ਵਿਆਹ ਨਾਲ ਜੁੜੀ ਹੋਵੇ ਜਾਂ ਫਿਰ ਉਸ ਦੇ ਨਵੇਂ ਬੁਆਏਫ੍ਰੈਂਡ ਬਾਰੇ ਖੁਲਾਸਾ ਹੋਵੇ। ਅਦਾਕਾਰਾ ਨੇ ਹਾਲ ਹੀ ‘ਚ ਆਪਣੇ ਸੋਸ਼ਲ ਮੀਡੀਆ ‘ਤੇ ਪੁਸ਼ਟੀ ਕੀਤੀ ਹੈ ਕਿ ਹੁਣ ਉਨ੍ਹਾਂ ਦੀ ਜ਼ਿੰਦਗੀ ‘ਚ ਕੋਈ ਖਾਸ ਆਇਆ ਹੈ, ਜੋ ਉਸ ਨੂੰ ਬਹੁਤ ਪਿਆਰ ਕਰਦਾ ਹੈ।

ਰਾਖੀ ਸਾਵੰਤ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਹਾਲ ਹੀ ‘ਚ ਉਨ੍ਹਾਂ ਨੇ ਆਪਣੀ ਇਕ ਵੀਡੀਓ ਸ਼ੇਅਰ ਕੀਤੀ ਹੈ। ਜਿਸ ‘ਚ ਉਹ ਸਫੇਦ ਹਿਜਾਬ ‘ਚ ਨਜ਼ਰ ਆ ਰਹੀ ਹੈ। ਰਾਖੀ ਸਾਵੰਤ ਦੇ ਇਸ ਵੀਡੀਓ ‘ਤੇ ਲੋਕ ਤਰ੍ਹਾਂ-ਤਰ੍ਹਾਂ ਦੇ ਸਵਾਲ ਪੁੱਛ ਰਹੇ ਹਨ। ਦੱਸ ਦੇਈਏ ਕਿ ਇਸ ਵੀਡੀਓ ‘ਚ ਰਾਖੀ ਚੰਗੇ ਕੰਮ ਕਰਨ ਲਈ ਕਹਿ ਰਹੀ ਹੈ ਅਤੇ ਦੁਨੀਆ ਨੂੰ ਬਚਾਉਣ ਦੀ ਗੱਲ ਕਰਦੀ ਨਜ਼ਰ ਆ ਰਹੀ ਹੈ।

ਰਾਖੀ ਸਾਵੰਤ ਆਪਣੇ ਬੁਆਏਫ੍ਰੈਂਡ ਆਦਿਲ ਖਾਨ ਦੁਰਾਨੀ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਰਹੀ ਹੈ। ਪਿਛਲੇ ਸਾਲ ਉਸ ਨੇ ਆਪਣੇ ਪਤੀ ਯਾਨੀ ਰਿਤੇਸ਼ ਨੂੰ ਪੂਰੀ ਦੁਨੀਆ ਨਾਲ ਮਿਲਵਾਇਆ ਸੀ, ਜਲਦੀ ਹੀ ਦੋਵੇਂ ਵੱਖ ਵੀ ਹੋ ਗਏ। ਆਪਣੇ ਪਤੀ ਤੋਂ ਤਲਾਕ ਦੀ ਖਬਰ ਤੋਂ ਬਾਅਦ ਰਾਖੀ ਦਾ ਦਿਲ ਹੁਣ ਇਕ ਹੋਰ ਵਿਅਕਤੀ ‘ਤੇ ਆ ਗਿਆ ਹੈ, ਜਿਸ ਨਾਲ ਉਹ ਖੁੱਲ੍ਹ ਕੇ ਆਪਣੇ ਰਿਸ਼ਤੇ ਦਾ ਪ੍ਰਗਟਾਵਾ ਕਰਦੀ ਨਜ਼ਰ ਆ ਰਹੀ ਹੈ। ਇੱਕ ਇੰਟਰਵਿਊ ਵਿੱਚ ਰਾਖੀ ਨੇ ਆਦਿਲ ਨਾਲ ਆਪਣੇ ਰਿਸ਼ਤੇ ਬਾਰੇ ਖੁੱਲ੍ਹ ਕੇ ਗੱਲ ਕੀਤੀ।

ਰਾਖੀ ਸਾਵੰਤ ਨੇ ਆਪਣੇ ਇੰਟਰਵਿਊ ‘ਚ ਦੱਸਿਆ ਕਿ ਰਿਤੇਸ਼ ਨਾਲ ਬ੍ਰੇਕਅੱਪ ਤੋਂ ਬਾਅਦ ਉਹ ਡਿਪ੍ਰੈਸ਼ਨ ‘ਚ ਚਲੀ ਗਈ ਸੀ ਅਤੇ ਆਦਿਲ ਨੇ ਡਿਪ੍ਰੈਸ਼ਨ ਤੋਂ ਬਾਹਰ ਆਉਣ ‘ਚ ਉਨ੍ਹਾਂ ਦੀ ਮਦਦ ਕੀਤੀ ਹੈ। ਰਾਖੀ ਨੇ ਕਿਹਾ, ‘ਆਦਿਲ ਨੇ ਮੁਲਾਕਾਤ ਦੇ ਇਕ ਮਹੀਨੇ ਦੇ ਅੰਦਰ ਹੀ ਮੈਨੂੰ ਪ੍ਰਪੋਜ਼ ਕੀਤਾ ਸੀ। ਰਾਖੀ ਸਾਵੰਤ ਨੇ ਆਦਿਲ ਦੇ ਪਰਿਵਾਰ ਬਾਰੇ ਵੀ ਦੱਸਿਆ ਕਿ ਉਹ ਮਨੋਰੰਜਨ ਜਗਤ ਤੋਂ ਹੈ ਅਤੇ ਇੱਥੇ ਉਸਨੂੰ ਹਮੇਸ਼ਾ ਗਲੈਮਰਸ ਅੰਦਾਜ਼ ‘ਚ ਦਿਖਾਇਆ ਗਿਆ ਹੈ। ਆਦਿਲ ਦਾ ਪਰਿਵਾਰ ਉਸਦੀ ਇਮੇਜ ਕਾਰਨ ਇਸ ਰਿਸ਼ਤੇ ਦੇ ਖਿਲਾਫ ਹੈ।ਜਦੋਂ ਆਦਿਲ ਦੇ ਪਰਿਵਾਰ ‘ਚ ਇਸ ਰਿਸ਼ਤੇ ਬਾਰੇ ਪਤਾ ਲੱਗਾ ਤਾਂ ਹੰਗਾਮਾ ਹੋ ਗਿਆ। ਪਰਿਵਾਰ ਨੂੰ ਰਾਖੀ ਦਾ ਪਹਿਰਾਵਾ ਪਸੰਦ ਨਹੀਂ ਹੈ। ਰਾਖੀ ਸਾਵੰਤ ਨੇ ਕਿਹਾ ਪਰ ਹੁਣ ਉਹ ਆਪਣੇ ਆਪ ਨੂੰ ਬਦਲਣ ਲਈ ਤਿਆਰ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਨਕਲੀ ਰਾਮ ਰਹੀਮ ਨੂੰ ਲੈ ਕੇ ਕੋਰਟ ਨੇ ਡੇਰਾ ਪ੍ਰੇਮੀਆਂ ਨੂੰ ਲਗਾਈ ਫਟਕਾਰ

ਚੰਡੀਗੜ੍ਹ: ਪੈਰੋਲ ‘ਤੇ ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ ਅਸਲੀ ਹੈ ਜਾਂ ਨਕਲੀ, ਇਸ ਦੀ …

Leave a Reply

Your email address will not be published.