ਮੁੰਬਈ: ਪਿਛਲੇ ਦਿਨਾਂ ‘ਚ ਬਾਲੀਵੁੱਡ’ਚ ਸੋਨਾਲੀ ਬੇਂਦਰੇ ਨੂੰ ਕੈਂਸਰ ਹੋਇਆ ਅਤੇ ਇਰਫਾਨ ਖਾਨ ਨਿਊਰੋ ਇੰਡੋਕ੍ਰਾਇਨ ਨਾਮ ਦੀ ਬਿਮਾਰੀ ਨਾਲ ਪੀੜਤ ਹੋ ਗਏ। ਹੁਣ ਇੱਕ ਹੋਰ ਬਾਲੀਵੁੱਡ ਦਾ ਵੱਡਾ ਅਦਾਕਾਰ ਭਿਆਨਕ ਬਿਮਾਰੀ ਨਾਲ ਪੀੜਤ ਹੋ ਗਿਆ ਹੈ।
ਅਦਾਕਾਰ ਰਿਤਿਕ ਰੋਸ਼ਨ ਨੇ ਇੱਕ ਸੋਸ਼ਲ ਮੀਡੀਆ ਪੋਸਟ ‘ਚ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਪਿਤਾ ਫਿਲਮ ਮੇਕਰ ਰਾਕੇਸ਼ ਨੂੰ ਕੁਝ ਹਫਤੇ ਪਹਿਲਾ Squamous Cell Carcinoma ਦੀ ਪਹਿਲੀ ਸਟੇਜ ਡਾਇਗਨਾਜ ਹੋਈ। ਆਮ ਭਾਸ਼ਾ ‘ਚ ਇਸਨੂੰ ਸਮਝੀਏ ਤਾਂ ਰਾਕੇਸ਼ ਰੋਸ਼ਨ ਨੂੰ ਇੱਕ ਤਰ੍ਹਾਂ ਦਾ ਕੈਂਸਰ ਹੈ। ਇਸ ਵਿੱਚ ਐਬਨਾਰਮਲ ਸੈੱਲ ਦੀ ਗ੍ਰੋਥ ਗਲੇ ‘ਚ ਵੱਧ ਜਾਂਦੀ ਹੈ।
https://www.instagram.com/p/BsW-YxsnUtI/
ਫ਼ਿਲਮ ਮੇਕਰ ਅਤੇ ਐਕਟਰ ਰਾਕੇਸ਼ ਰੋਸ਼ਨ ਨੂੰ ਗਲ ‘ਚ ਕੈਂਸਰ ਹੋ ਗਿਆ ਹੈ। ਇਸ ਦਾ ਖੁਲਾਸਾ ਉਨ੍ਹਾਂ ਦੇ ਬੇਟੇ ਰਿਤੀਕ ਰੋਸ਼ਨ ਨੇ ਸੋਸ਼ਲ ਮੀਡੀਆ ‘ਤੇ ਇੱਕ ਫੋਟੋ ਸ਼ੇਅਰ ਕਰ ਕੀਤਾ ਹੈ। ਉਨ੍ਹਾਂ ਨੇ ਲਿਖਿਆ ਕਿ ਕੁਝ ਹਫਤੇ ਪਹਿਲਾਂ ਹੀ ਪਤਾ ਲੱਗਿਆ ਕਿ ਉਨ੍ਹਾਂ ਦੇ ਪਿਤਾ ਨੂੰ ਥ੍ਰੋਟ ਕੈਂਸਰ ਹੈ। ਰਾਕੇਸ਼ ਅਤੇ ਰਿਤਿਕ ਦੀ ਇਹ ਤਸਵੀਰ ਜਿਮ ‘ਚ ਵਰਕ ਆਊਟ ਸਮੇਂ ਦੀ ਹੈ।
- Advertisement -
ਇਸ ਫੋਟੋ ਦੇ ਨਾਲ ਰਿਤੀਕ ਨੇ ਕੈਪਸ਼ਨ ‘ਚ ਇੱਕ ਭਾਵੁਕ ਮੈਸੇਜ ਵੀ ਲਿਖਿਆ ਹੈ। ਰਿਤੀਕ ਦੇ ਪੋਸਟ ਕਰਨ ਤੋਂ ਬਾਅਦ ਇਸ ‘ਤੇ ਕੁਮੈਂਟਸ ਦਾ ਹੜ੍ਹ ਆ ਗਿਆ ਹੈ। ਸਭ ਯੂਜ਼ਰਸ ਕੁਮੈਂਟ ਬਾਕਸ ‘ਚ ਰਾਕੇਸ਼ ਦੀ ਜਲਦੀ ਠੀਕ ਹੋਣ ਦੀ ਦੁਆ ਕਰ ਰਹੇ ਹਨ।