ਸਟੱਡੀ ਵੀਜ਼ਾ ਤੇ ਕੈਨੇਡਾ ਗਏ 2 ਪੰਜਾਬੀ ਨੌਜਵਾਨਾਂ ਦੀ ਮੌਤ

ਵੈਨਕੂਵਰ: ਕੈਨੇਡਾ ‘ਚ ਸਟੱਡੀ ਵੀਜ਼ਾ ‘ਤੇ ਗਏ ਦੋ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨਾਂ ਦੀ ਪਛਾਣ ਸੰਦੀਪ ਸਿੰਘ ਧਾਲੀਵਾਲ ਅਤੇ ਜਸਕੀਰਤ ਸਿੰਘ ਵਜੋਂ ਕੀਤੀ ਗਈ ਹੈ। ਨਿਊਫ਼ਾਊਂਡਲੈਂਡ ਐਂਡ ਲੈਬਰਾਡੌਰ ਸੂਬੇ ‘ਚ ਵਾਪਰੇ ਹਾਦਸੇ ਸਬੰਧੀ ਜਾਣਕਾਰੀ ਦਿੰਦੇ ਆਰ.ਸੀ.ਐਮ.ਪੀ. ਨੇ ਦੱਸਿਆ ਕਿ ਸੈਂਟ ਜੌਹਨਜ਼ ਦੇ ਪੱਛਮ ਵੱਲ ਸੋਲਜਰਜ਼ ਨੇੜ੍ਹੇ ਟਰਾਂਸ ਕੈਨੇਡਾ ਹਾਈਵੇਅ ‘ਤੇ ਸ਼ਨਿਵਾਰ ਬਾਅਦ ਦੁਪਹਿਰ ਇੱਕ ਕਾਰ ਬੇਕਾਬੂ ਹੋ ਗਈ ਅਤੇ ਕਈ ਪਲਟੀਆਂ ਖਾਂਦੀ ਡਿਵਾਈਡਰ ‘ਤੇ ਜਾ ਚੜ੍ਹੀ। ਐਮਰਜੈਂਸੀ ਦਸਤੇ ਵੱਲੋਂ ਸੰਦੀਪ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਦੀ ਹਰ ਕੋਸ਼ਿਸ਼ਾਂ ਤੋਂ ਬਾਅਦ ਵੀ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਸੰਦੀਪ ਸਿੰਘ ਦੇ ਦੋਸਤ ਹਰਦੀਪ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਸਾਲ ਸਤੰਬਰ ‘ਚ ਸਟੱਡੀ ਵੀਜ਼ਾ `ਤੇ ਕੈਨੇਡਾ ਆਇਆ ਸੀ। ਸੰਦੀਪ ਸਿੰਘ ਦੀ ਦੇਹ ਭਾਰਤ ਭੇਜਣ ਲਈ ਉਸ ਦੇ ਦੋਸਤਾਂ ਵੱਲੋਂ ਗਫ਼ੰਡਮੀ ਪੇਜ ਸਥਾਪਤ ਕੀਤਾ ਗਿਆ ਹੈ।

ਉੱਥੇ ਹੀ ਦੂਜੇ ਪਾਸੇ 20 ਸਾਲਾ ਜਸਕੀਰਤ ਸਿੰਘ ਦੀ ਮੌਤ ਹੋ ਗਈ। ਜਸਕੀਰਤ ਸਿੰਘ 2018 ‘ਚ ਸਟੱਡੀ ਵੀਜ਼ਾ ‘ਤੇ ਕੈਨੇਡਾ ਆਇਆ ਸੀ ਅਤੇ ਇੱਕ ਮਹੀਨਾ ਪਹਿਲਾਂ ਹੀ ਵੈਨਕੂਵਰ ਦੀ ਕਵਾਂਟਲਨ ਪੌਲੀਟੈਕਨਿਕ ਯੂਨੀਵਰਸਿਟੀ ਤੋਂ ਡਿਗਰੀ ਪੂਰੀ ਕੀਤੀ। ਜਸਕੀਰਤ ਦੇ ਪਰਿਵਾਰ ਨੇ ਕਰਜ਼ਾ ਲੈ ਕੇ ਉਸ ਨੂੰ ਕੈਨੇਡਾ ਭੇਜਿਆ ਅਤੇ ਜਦੋਂ ਕਮਾਈ ਕਰ ਕੇ ਕਰਜ਼ਾ ਮੋੜਨ ਦਾ ਸਮਾਂ ਆਇਆ ਤਾਂ ਉਹ ਇਸ ਦੁਨੀਆਂ ਤੋਂ ਚਲਾ ਗਿਆ। ਜਸਕੀਰਤ ਸਿੰਘ ਆਪਣੇ ਪਰਿਵਾਰ ਦਾ ਆਰਥਿਕ ਬੋਝ ਖ਼ਤਮ ਕਰਨਾ ਚਾਹੁੰਦਾ ਸੀ ਅਤੇ ਇਸੇ ਕਾਰਨ ਪਿਛਲੇ ਚਾਰ ਸਾਲ ‘ਚ ਇੱਕ ਵਾਰ ਵੀ ਭਾਰਤ ਨਹੀਂ ਗਿਆ।  ਜਸਕੀਰਤ ਸਿੰਘ ਦਾ ਅੰਤਿਮ ਸਸਕਾਰ ਵੈਨਕੂਵਰ ਵਿਖੇ ਹੀ ਕੀਤਾ ਜਾ ਰਿਹਾ ਹੈ ਜਦਕਿ ਉਸ ਦੇ ਬਿਮਾਰ ਪਿਤਾ ਦੀ ਆਰਥਿਕ ਸਹਾਇਤਾ ਲਈ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਭਾਰਤੀ ਮੂਲ ਦੀ ਅਮਰੀਕੀ ਪੱਤਰਕਾਰ ਦਾ 64 ਸਾਲ ਦੀ ਉਮਰ ‘ਚ ਦੇਹਾਂਤ

ਵਾਸ਼ਿੰਗਟਨ: ਭਾਰਤੀ ਮੂਲ ਦੀ ਅਮਰੀਕੀ ਪੱਤਰਕਾਰ ਉਮਾ ਪੇਮਰਾਜੂ ਦਾ ਬੀਤੇ ਦਿਨੀਂ 64 ਦੀ ਉਮਰ ਵਿੱਚ …

Leave a Reply

Your email address will not be published.