ਕੈਨੇਡਾ ‘ਚ ਵਾਪਰੀ ਰੂਹ ਕੰਬਾਊ ਘਟਨਾ: ਘਰੇਲੂ ਕਲੇਸ਼ ‘ਚ ਪੰਜਾਬਣ ਦੀ ਮੌਤ, ਪਤੀ ਗ੍ਰਿਫਤਾਰ

ਐਬਟਸਫੋਰਡ: ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਐਬਟਸਫੋਰਡ (Abbotsford) ‘ਚ ਇੱਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ। ਜਿੱਥੇ 48 ਸਾਲਾ ਪੰਜਾਬੀ ਨੇ ਆਪਣੀ ਹੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਾਣਕਾਰੀ ਮੁਤਾਬਕ ਵੀਰਵਾਰ ਸ਼ਾਮ ਘਰੇਲੂ ਕਲੇਸ਼ ਦੌਰਾਨ 45 ਸਾਲਾ ਕਮਲਜੀਤ ਕੌਰ ਸੰਧੂ (Kamaljit Sandhu) ਦੀ ਮੌਤ ਹੋ ਗਈ। ਪੁਲਿਸ ਵਲੋਂ ਇਸ ਮਾਮਲੇ ‘ਚ 48 ਸਾਲਾ ਇੰਦਰਜੀਤ ਸਿੰਘ ਸੰਧੂ (Inderjit Sandhu) ਦੇ ਖ਼ਿਲਾਫ਼ ਪਹਿਲੇ ਦਰਜੇ ਦੇ ਕਤਲ ਦੇ ਦੋਸ਼ ਤੈਅ ਕੀਤੇ ਗਏ ਹਨ।

ਜਾਣਕਾਰੀ ਮੁਤਾਬਕ ਜਦੋਂ ਪੁਲਿਸ 2900 ਬਲਾਕ ਈਸਟਵਿਊ ਸਟ੍ਰੀਟ (Eastview Street) ਵਿਖੇ ਉਨ੍ਹਾਂ ਦੀ ਰਿਹਾਇਸ਼ ‘ਤੇ ਪਹੁੰਚੀ ਤਾਂ ਉਸ ਸਮੇਂ ਕਮਲਜੀਤ ਸੰਧੂ ਗੰਭੀਰ ਜ਼ਖਮੀ ਹਾਲਤ ‘ਚ ਜ਼ਖ਼ਮੀ ਪਈ ਸੀ। ਪੈਰਾਮੈਡੀਕਲ ਵੱਲੋਂ ਉਸ ਨੂੰ ਬਚਾਉਣ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ ਪਰ ਉਹ ਦਮ ਤੋੜ ਗਈ। ਉੱਥੇ ਹੀ ਇੰਦਰਜੀਤ ਸਿੰਘ ਨੂੰ ਵੀ ਪੁਲਿਸ ਨੇ ਮੌਕੇ ‘ਤੇ ਗ੍ਰਿਫਤਾਰ ਕਰ ਲਿਆ। ਹੋਮੀਸਾਈਡ ਇਨਵੈਸਟੀਗੇਸ਼ਨ ਦੀ ਟੀਮ ਵੱਲੋਂ ਸਥਾਨਕ ਪੁਲਿਸ ਨਾਲ ਕੀਤੀ ਜਾਂਚ ਤੋਂ ਬਾਅਦ ਮ੍ਰਿਤਕ ਦੇ ਪਤੀ ਇੰਦਰਜੀਤ ਸਿੰਘ ਸੰਧੂ ‘ਤੇ ਕਤਲ ਦੇ ਪਹਿਲੇ ਦਰਜੇ ਦੇ ਦੋਸ਼ ਲਗਾਏ ਗਏ ਹਨ।

ਇਸ ਸਬੰਧੀ ਬੋਲਦਿਆਂ ਸਾਰਜੈਂਟ ਡੇਵਿਡ ਲੀ ਨੇ ਕਿਹਾ ਕਿ, ‘ਇਹ ਘਟਨਾ ਪਰਿਵਾਰ ਅਤੇ ਆਸ ਪਾਸ ਰਹਿਣ ਵਾਲੇ ਲੋਕਾਂ ਲਈ ਬਹੁਤ ਹੀ ਦੁਖਦਾਈ ਸੀ।’

ਪੁਲਿਸ ਨੇ ਦੱਸਿਆ ਕਿ ਦੋਵਾਂ ਦੀ ਆਪਸ ‘ਚ ਬਣਦੀ ਨਹੀਂ ਸੀ ਤੇ ਘਰ ‘ਚ ਅਕਸਰ ਲੜਾਈ ਝਗੜਾ ਰਹਿੰਦਾ ਸੀ। ਦੱਸਣਯੋਗ ਹੈ ਕਿ ਦੋਵਾਂ ਦੇ 16 ਅਤੇ 21 ਸਾਲ ਦੇ 2 ਬੱਚੇ ਵੀ ਹਨ, ਜੋ ਇਸ ਸਮੇਂ ਰਿਸ਼ਤੇਦਾਰਾਂ ਦੇ ਕੋਲ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਬਾਬਾ ਰਾਮਦੇਵ ਨੇ ਖਰੀਦੀ ਮਹਿੰਦਰਾ XUV700,ਵੀਡੀਓ ਵਾਇਰਲ

ਨਵੀਂ ਦਿੱਲੀ: ਯੋਗ ਗੁਰੂ ਬਾਬਾ ਰਾਮਦੇਵ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ …

Leave a Reply

Your email address will not be published.