ਪੌਪ ਸਟਾਰ ਬ੍ਰਿਟਨੀ ਸਪੀਅਰਸ ਨੇ ਦੁਨੀਆ ਤੋਂ ਦੂਰ ਰਹਿਣ ਦਾ ਕੀਤਾ ਫੈਸਲਾ

ਨਿਊਜ਼ ਡੈਸਕ: ਮਸ਼ਹੂਰ ਪੌਪ ਸਟਾਰ ਬ੍ਰਿਟਨੀ ਸਪਾਈਅਰਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸੋਸ਼ਲ ਮੀਡੀਆ ਤੋਂ ਕੁਝ ਸਮੇਂ ਲਈ ਦੂਰ ਰਹਿਣ ਦਾ ਫੈਸਲਾ ਕੀਤਾ ਹੈ। ਪੂਰੀ ਦੁਨੀਆਂ ‘ਚ ਮਸ਼ਹੂਰ ਗਾਇਕਾ ਨੇ  ਆਪਣੀ ਸੋਸ਼ਲ ਮੀਡੀਆ ‘ਇੰਸਟਾਗ੍ਰਾਮ’ ‘ਤੇ ਇਹ ਜਾਣਕਾਰੀ ਆਪਣੇ ਫੈਨਜ਼ ਨਾਲ ਸਾਂਝੀ ਕੀਤੀ ਹੈ।

40 ਸਾਲ ਦੀ ਗਾਇਕਾ ਬ੍ਰਿਟਨੀ ਸਪੀਅਰਸ ਨੇ ਇੱਕ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘ਮੈਂ ਕੁਝ ਸਮੇਂ ਲਈ ਸੋਸ਼ਲ ਮੀਡੀਆ ਤੋਂ ਦੂਰ ਹੋ ਰਹੀ ਹਾਂ ਤੁਹਾਨੂੰ ਸਭ ਨੂੰ ਮੇਰਾ ਪਿਆਰ, ਭਗਵਾਨ ਤੁਹਾਡੀ ਰੱਖਿਆ ਕਰੇ।

ਸਪੀਅਰਸ ਅਤੇ ਉਸਦੇ ਮੰਗੇਤਰ ਸੈਮ ਅਸਗ਼ਰੀ ਨੇ ਲਗਭਗ ਦੋ ਹਫ਼ਤੇ ਪਹਿਲਾਂ ਐਲਾਨ ਕੀਤਾ ਸੀ ਕਿ ਉਹ ਮਾਤਾ-ਪਿਤਾ ਬਣਨ ਜਾ ਰਹੇ ਹਨ। ਬ੍ਰਿਟਨੀ ਦੇ ਪਾਰਟਨਰ ਸੈਮ ਅਸਗਰੀ ਨੇ  ਗਰਭਵਤੀ ਹੋਣ ਦੀ ਖਬਰ ਦੀ ਪੁਸ਼ਟੀ ਕਰਦੇ ਹੋਏ ਲਿਖਿਆ, ‘ਵਿਆਹ ਅਤੇ ਬੱਚੇ ਮਜ਼ਬੂਤ ​​ਰਿਸ਼ਤੇ ਦਾ ਕੁਦਰਤੀ ਹਿੱਸਾ ਹਨ। ਮੈਂ ਪਿਤਾ ਬਣਨ ਦਾ ਇੰਤਜ਼ਾਰ ਕੀਤਾ ਹੈ। ਮੈਂ ਇਸ ਭੂਮਿਕਾ ਨੂੰ ਹਲਕੇ ਵਿੱਚ ਨਹੀਂ ਲਵਾਂਗਾ।

ਇਹ ਘੋਸ਼ਣਾ ਕਰਨ ਤੋਂ ਬਾਅਦ ਕਿ ਉਹ ਗਰਭਵਤੀ ਹੈ, ਬ੍ਰਿਟਨੀ ਨੇ ਆਪਣੀਆਂ ਹੋਰ ਸੋਸ਼ਲ ਮੀਡੀਆ ਪੋਸਟਾਂ ਵਿੱਚ ਆਪਣਾ “ਛੋਟਾ” ਬੇਬੀ ਬੰਪ ਵੀ ਦਿਖਾਇਆ।

ਪਿਛਲੇ ਸਾਲ, ਬ੍ਰਿਟਨੀ ਸਪੀਅਰਸ ਆਪਣੇ ਪਿਤਾ ਦੀ ‘ਸੁਰੱਖਿਆ’ ਤੋਂ ਮੁਕਤ ਹੋਈ । ਲਾਸ ਏਂਜਲਸ ਦੇ ਇੱਕ ਨਿਆਂ ਨੇ ਗਾਇਕ ‘ਤੇ ਕੰਜ਼ਰਵੇਟਰਸ਼ਿਪ ਐਕਟ ਨੂੰ ਰੱਦ ਕਰ ਦਿੱਤਾ ਸੀ, ਜਿਸ ਦੇ ਤਹਿਤ ਉਹ 14 ਸਾਲਾਂ ਤੋਂ ਆਪਣੇ ਪਿਤਾ ਦੀ ਨਿਗਰਾਨੀ ਹੇਠ ਸੀ।ਇਸ ਲਈ ਉਸ ਦਾ ਪਿਤਾ ਆਪਣੀ ਧੀ ਦੀ ਦੇਖਭਾਲ ਕਰਦਾ ਸੀ ਅਤੇ ਉਸ ਦੀ ਦੌਲਤ ਦਾ ਪ੍ਰਬੰਧ ਕਰਦਾ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

CM ਮਾਨ ਨੇ ਬਾਬਾ ਫਰੀਦ ਯੂਨੀਵਰਸਿਟੀ ਦੇ VC ਰਾਜ ਬਹਾਦੁਰ ਦਾ ਅਸਤੀਫ਼ਾ ਕੀਤਾ ਮਨਜ਼ੂਰ

ਚੰਡੀਗੜ੍ਹ : CM ਭਗਵੰਤ ਮਾਨ ਨੇ ਵੱਡਾ ਫੈਸਲਾ ਲੈਂਦੇ ਹੋਏ ਅੱਜ ਬਾਬਾ ਫਰੀਦ ਯੂਨੀਵਰਸਿਟੀ ਦੇ …

Leave a Reply

Your email address will not be published.