PM ਮੋਦੀ ਦੇ ਅੱਜ ਨੇਪਾਲ ਦੌਰੇ ‘ਤੇ, ਰਿਸ਼ਤਿਆਂ ਦੀ ਮਜ਼ਬੂਤੀ ‘ਤੇ ਹੋਵੇਗਾ ਫੋਕਸ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬੁੱਧ ਪੂਰਨਿਮਾ ਦੇ ਮੌਕੇ ‘ਤੇ ਨੇਪਾਲ ‘ਚ ਭਗਵਾਨ ਬੁੱਧ ਦੇ ਜਨਮ ਸਥਾਨ ਲੁੰਬੀਨੀ ਜਾਣਗੇ। ਮਾਇਆ ਦੇਵੀ ਮੰਦਰ ਵਿੱਚ ਵਿਸ਼ੇਸ਼ ਪੂਜਾ ਕੀਤੀ ਜਾਵੇਗੀ। ਬੋਧੀ ਕਲਚਰਲ ਸੈਂਟਰ ਦਾ ਭੂਮੀ ਪੂਜਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਹ ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਊਵਾ ਨਾਲ ਵੀ ਦੁਵੱਲੀ ਮੀਟਿੰਗ ਕਰਨਗੇ। ਇਸ ਦੌਰਾਨ ਸਾਂਝੇ ਸੱਭਿਆਚਾਰ, ਵਿਰਾਸਤ, ਸੰਪਰਕ, ਊਰਜਾ ਅਤੇ ਸਿੱਖਿਆ ਦੇ ਖੇਤਰਾਂ ਵਿੱਚ ਦੁਵੱਲੇ ਸਬੰਧਾਂ ਨੂੰ ਮਜ਼ਬੂਤ ​​ਕਰਨ ਲਈ ਗੱਲਬਾਤ ਅੱਗੇ ਵਧ ਸਕਦੀ ਹੈ।

2019 ਵਿੱਚ ਦੁਬਾਰਾ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪੀਐਮ ਮੋਦੀ ਦੀ ਇਹ ਪਹਿਲੀ ਨੇਪਾਲ ਯਾਤਰਾ ਹੈ। ਉਹ 2014 ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਚਾਰ ਵਾਰ ਨੇਪਾਲ ਦਾ ਦੌਰਾ ਕਰ ਚੁੱਕੇ ਹਨ। ਪੀਐਮ ਮੋਦੀ ਦੇ ਹਾਲ ਹੀ ਵਿੱਚ ਤਿੰਨ ਦੇਸ਼ਾਂ ਦੇ ਯੂਰਪੀ ਦੌਰੇ ਤੋਂ ਬਾਅਦ ਮਈ ਵਿੱਚ ਇਹ ਉਨ੍ਹਾਂ ਦੀ ਦੂਜੀ ਵਿਦੇਸ਼ ਯਾਤਰਾ ਹੈ। PM ਮੋਦੀ ਅੱਜ ਦਿੱਲੀ ਤੋਂ ਕੁਸ਼ੀਨਗਰ ਹਵਾਈ ਅੱਡੇ ‘ਤੇ ਪਹੁੰਚਣਗੇ। ਇਸ ਤੋਂ ਬਾਅਦ ਉਹ ਸਵੇਰੇ 10.40 ਵਜੇ ਹੈਲੀਕਾਪਟਰ ਰਾਹੀਂ ਲੁੰਬੀਨੀ ਵਿਖੇ ਉਤਰਨਗੇ। ਨੇਪਾਲ ਦੇ ਪੀਐਮ ਅਤੇ ਉਨ੍ਹਾਂ ਦੀ ਪਤਨੀ ਨਾਲ ਮਾਇਆ ਦੇਵੀ ਮੰਦਰ ਵਿੱਚ ਪੂਜਾ ਦਾ ਪ੍ਰੋਗਰਾਮ ਹੈ। ਇਸ ਤੋਂ ਬਾਅਦ ਭਾਰਤ ਦੇ ਸਹਿਯੋਗ ਨਾਲ ਬਣਾਏ ਜਾ ਰਹੇ ਬੁੱਧ ਕਲਚਰਲ ਸੈਂਟਰ ਦੇ ਭੂਮੀ ਪੂਜਨ ਵਿੱਚ ਸ਼ਾਮਿਲ ਹੋਣਗੇ। ਫਿਰ ਉਨ੍ਹਾਂ ਅਤੇ ਨੇਪਾਲ ਦੇ ਪ੍ਰਧਾਨ ਮੰਤਰੀ ਵਿਚਕਾਰ ਦੁਵੱਲੀ ਬੈਠਕ ਹੋਵੇਗੀ।

ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਦਾ ਮੁੱਖ ਉਦੇਸ਼ ਦੋਹਾਂ ਗੁਆਂਢੀਆਂ ਵਿਚਕਾਰ ਸਾਂਝੀ ਹਿੰਦੂ ਅਤੇ ਬੋਧੀ ਵਿਰਾਸਤ ਨੂੰ ਅੱਗੇ ਵਧਾਉਣ ਦੇ ਨਾਲ ਸੱਭਿਆਚਾਰਕ ਸਬੰਧਾਂ ਨੂੰ ਮਜ਼ਬੂਤ ​​ਕਰਨਾ ਹੈ। ਹਾਲਾਂਕਿ ਦੋਹਾਂ ਦੇਸ਼ਾਂ ਵਿਚਾਲੇ ਸੱਭਿਆਚਾਰਕ ਸਾਂਝ ਤੋਂ ਇਲਾਵਾ ਕਈ ਅਹਿਮ ਮੁੱਦਿਆਂ ‘ਤੇ ਗੱਲਬਾਤ ਹੋਵੇਗੀ। ਕਈ ਸਮਝੌਤੇ ਵੀ ਹੋ ਸਕਦੇ ਹਨ। ਇੱਕ ਨਿਊਜ਼ ਏਜੰਸੀ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਪੀਐਮ ਮੋਦੀ ਅਤੇ ਉਨ੍ਹਾਂ ਦੇ ਨੇਪਾਲੀ ਹਮਰੁਤਬਾ ਦੀ ਮੁਲਾਕਾਤ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਬਿਹਤਰ ਸੜਕ ਅਤੇ ਹਵਾਈ ਸੰਪਰਕ ਦਾ ਮੁੱਦਾ ਉਠ ਸਕਦਾ ਹੈ। ਸਿੱਖਿਆ ਦੇ ਖੇਤਰ ਵਿੱਚ ਸਬੰਧਾਂ ਨੂੰ ਮਜ਼ਬੂਤ ​​ਕਰਦੇ ਹੋਏ, ਭਾਰਤ ਦੀ ਇੱਕ ਪ੍ਰਮੁੱਖ ਤਕਨੀਕੀ ਯੂਨੀਵਰਸਿਟੀ ਕਾਠਮੰਡੂ ਵਿੱਚ ਇੱਕ ਕੈਂਪਸ ਖੋਲ੍ਹਣ ਦਾ ਐਲਾਨ ਕਰ ਸਕਦੀ ਹੈ। ਇਸ ਨਾਲ ਨੇਪਾਲੀ ਵਿਦਿਆਰਥੀਆਂ ਨੂੰ ਕੁਆਂਟਮ ਕੰਪਿਊਟਿੰਗ ਵਰਗੇ ਉੱਭਰ ਰਹੇ ਅਤੇ ਉੱਨਤ ਖੇਤਰਾਂ ਵਿੱਚ ਸਿੱਖਿਆ ਲੈਣ ਦਾ ਮੌਕਾ ਮਿਲੇਗਾ। ਦੋਹਾਂ ਦੇਸ਼ਾਂ ਵਿਚਾਲੇ ਊਰਜਾ ਖੇਤਰ ‘ਚ ਸਹਿਯੋਗ ‘ਤੇ ਵੀ ਗੱਲਬਾਤ ਹੋ ਸਕਦੀ ਹੈ। ਪਿਛਲੇ ਮਹੀਨੇ ਨੇਪਾਲੀ ਪ੍ਰਧਾਨ ਮੰਤਰੀ ਦੇਉਬਾ ਦੀ ਭਾਰਤ ਫੇਰੀ ਦੌਰਾਨ ਵੀ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਸੀ।

ਭਾਰਤ ਨਾ ਸਿਰਫ ਨੇਪਾਲ ਵਿੱਚ ਪਣ-ਬਿਜਲੀ ਯੂਨਿਟਾਂ ਵਿੱਚ ਨਿਵੇਸ਼ ਕਰਨ ਅਤੇ ਉਸਾਰਨ ਦਾ ਇੱਛੁਕ ਹੈ, ਸਗੋਂ ਦੇਸ਼ ਤੋਂ ਬਾਹਰ ਬਿਜਲੀ ਦੀ ਵਿਕਰੀ ਲਈ ਟਰਾਂਸਮਿਸ਼ਨ ਲਾਈਨਾਂ ਦਾ ਨਿਰਮਾਣ ਕਰਨ ਲਈ ਵੀ ਉਤਸੁਕ ਹੈ। ਮੀਡਿਆ ਦੀ ਰਿਪੋਰਟ ਮੁਤਾਬਕ ਭਾਰਤ ਨੇਪਾਲ ਨੂੰ ਅੱਗੇ ਵਧਣ ‘ਚ ਮਦਦ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਪਰ ਉਹ ਚਾਹੁੰਦਾ ਹੈ ਕਿ ਨੇਪਾਲ ਆਪਣੇ ਦੇਸ਼ ਵਿੱਚ ਬਿਜਲੀ ਅਤੇ ਸੜਕਾਂ ਵਰਗੇ ਬੁਨਿਆਦੀ ਖੇਤਰਾਂ ਵਿੱਚ ਚੀਨ ਦੀ ਵਧਦੀ ਘੁਸਪੈਠ ਨੂੰ ਲੈ ਕੇ ਭਾਰਤ ਦੀ ਚਿੰਤਾ ਨੂੰ ਸਮਝੇ। ਉਦਾਹਰਣ ਵਜੋਂ, ਚੀਨ ਦੀ ਇੱਕ ਕੰਪਨੀ ਨੇ ਲੁੰਬੀਨੀ ਨੇੜੇ ਭੈਰਹਾਵਾ ਵਿਖੇ ਅੰਤਰਰਾਸ਼ਟਰੀ ਹਵਾਈ ਅੱਡਾ ਬਣਾਇਆ ਹੈ। ਇਹ ਸੋਨੌਲੀ ਭਾਰਤੀ ਸਰਹੱਦ ਤੋਂ ਸਿਰਫ਼ 10 ਕਿਲੋਮੀਟਰ ਦੂਰ ਹੈ। ਨੇਪਾਲ ਦੇ ਪ੍ਰਧਾਨ ਮੰਤਰੀ ਅੱਜ ਇਸ ਦਾ ਉਦਘਾਟਨ ਕਰਨ ਤੋਂ ਬਾਅਦ ਹੀ ਲੁੰਬੀਨੀ ਪਹੁੰਚਣਗੇ। ਕਾਠਮੰਡੂ ਤੋਂ ਬਾਅਦ ਇਹ ਨੇਪਾਲ ਦਾ ਦੂਜਾ ਅੰਤਰਰਾਸ਼ਟਰੀ ਹਵਾਈ ਅੱਡਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

CM ਮਾਨ ਨੇ ਬਾਬਾ ਫਰੀਦ ਯੂਨੀਵਰਸਿਟੀ ਦੇ VC ਰਾਜ ਬਹਾਦੁਰ ਦਾ ਅਸਤੀਫ਼ਾ ਕੀਤਾ ਮਨਜ਼ੂਰ

ਚੰਡੀਗੜ੍ਹ : CM ਭਗਵੰਤ ਮਾਨ ਨੇ ਵੱਡਾ ਫੈਸਲਾ ਲੈਂਦੇ ਹੋਏ ਅੱਜ ਬਾਬਾ ਫਰੀਦ ਯੂਨੀਵਰਸਿਟੀ ਦੇ …

Leave a Reply

Your email address will not be published.