ਸੁਧਾਰ ਘਰ ਤੋਂ 600 ਤੋਂ ਵੱਧ ਕੈਦੀ ਫਰਾਰ, ਦੋ ਗੁੱਟਾਂ ਵਿਚਾਲੇ ਲੜਾਈ ਤੋਂ ਬਾਅਦ ਫੌਜ ਤੇ ਪੁਲਿਸ ਤਾਇਨਾਤ

ਕੋਲੰਬੋ- ਸ਼੍ਰੀਲੰਕਾ ਦੇ ਇੱਕ ਕੈਦੀ ਸੁਧਾਰ ਕੇਂਦਰ ਤੋਂ 600 ਤੋਂ ਵੱਧ ਕੈਦੀ ਫਰਾਰ ਹੋ ਗਏ। ਬੁੱਧਵਾਰ ਨੂੰ ਕੈਦੀਆਂ ਦੇ ਦੋ ਸਮੂਹਾਂ ਵਿੱਚ ਲੜਾਈ ਹੋ ਗਈ ਅਤੇ ਇਸ ਤੋਂ ਬਾਅਦ ਕੈਦੀ ਮੱਧ ਸ਼੍ਰੀਲੰਕਾ ਦੇ ਪੋਲੋਨਾਰੁਵਾ ਪੁਨਰਵਾਸ ਕੇਂਦਰ ਤੋਂ ਫਰਾਰ ਹੋ ਗਏ। ਇੱਕ ਨਿਊਜ਼ ਏਜੰਸੀ ਨੇ ਸ੍ਰੀਲੰਕਾ ਪੁਲਿਸ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। ਪੁਲਿਸ ਦੇ ਬੁਲਾਰੇ ਨਿਹਾਨ ਥਲਾਦੁਵਾ ਨੇ ਕਿਹਾ, “ਸਥਿਤੀ ਨੂੰ ਕਾਬੂ ਵਿੱਚ ਲਿਆਉਣ ਲਈ ਕਨਾਡਾਕਾਡੂ ਮੁੜ ਵਸੇਬਾ ਕੇਂਦਰ ਵਿੱਚ ਸਿਪਾਹੀ ਅਤੇ ਵਾਧੂ ਬਲ ਤਾਇਨਾਤ ਕੀਤੇ ਗਏ ਹਨ। ਫਰਾਰ ਹੋਏ ਕੈਦੀਆਂ ਦਾ ਪਤਾ ਲਗਾਉਣ ਲਈ ਇੱਕ ਮੁਹਿੰਮ ਚਲਾਈ ਗਈ ਹੈ।”

ਪੁਲਿਸ ਨੇ ਘਟਨਾ ਤੋਂ ਬਾਅਦ ਦੱਸਿਆ ਕਿ ਜੇਲ੍ਹ ਵਿੱਚ 1000 ਕੈਦੀ ਸਨ। ਬਾਕੀ ਕੈਦੀਆਂ ਨੇ ਪੁਲਿਸ ਅਤੇ ਫੌਜ ਨੂੰ ਅੰਦਰ ਜਾਣ ਤੋਂ ਰੋਕਿਆ ਪਰ ਪੁਲਿਸ ਨੇ ਸਥਿਤੀ ਨੂੰ ਕਾਬੂ ਵਿੱਚ ਕਰ ਲਿਆ। ਮੌਕੇ ’ਤੇ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ ਅਤੇ ਮੁੜ ਵਸੇਬਾ ਕੇਂਦਰ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ। ਇਸ ਦੌਰਾਨ ਸ਼੍ਰੀਲੰਕਾ ਵਿੱਚ ਤੇਲ ਦੀ ਕਮੀ ਵਧਦੀ ਜਾ ਰਹੀ ਹੈ ਅਤੇ ਦੇਸ਼ 1948 ਤੋਂ ਬਾਅਦ ਆਪਣੇ ਸਭ ਤੋਂ ਵੱਡੇ ਆਰਥਿਕ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਇਸ ਕਾਰਨ ਸ੍ਰੀਲੰਕਾ ਵਿੱਚ ਭੋਜਨ, ਦਵਾਈਆਂ, ਰਸੋਈ ਗੈਸ ਅਤੇ ਬਾਲਣ ਦੀ ਦੇਸ਼ ਵਿਆਪੀ ਕਮੀ ਹੋ ਗਈ ਹੈ।

ਲਗਭਗ ਗਰੀਬ ਹੋ ਚੁੱਕੇ ਦੇਸ਼ ਵਿੱਚ, ਡੂੰਘੇ ਵਿਦੇਸ਼ੀ ਮੁਦਰਾ ਸੰਕਟ ਕਾਰਨ ਸ਼੍ਰੀਲੰਕਾ ਵਿਦੇਸ਼ੀ ਕਰਜ਼ਾ ਮੋੜਨ ਦੇ ਸਮਰੱਥ ਨਹੀਂ ਹੈ। ਸ਼੍ਰੀਲੰਕਾ ਨੇ ਅਪ੍ਰੈਲ ਵਿੱਚ ਘੋਸ਼ਣਾ ਕੀਤੀ ਸੀ ਕਿ ਉਹ ਲਗਭਗ 7 ਬਿਲੀਅਨ ਦੇ ਵਿਦੇਸ਼ੀ ਮੁਦਰਾ ਦੇ ਕਰਜ਼ੇ ਨੂੰ ਵਾਪਸ ਨਹੀਂ ਕਰ ਸਕੇਗਾ। ਸ਼੍ਰੀਲੰਕਾ ਨੂੰ 2026 ਤੱਕ ਕੁੱਲ 25 ਬਿਲੀਅਨ ਡਾਲਰ ਦਾ ਕਰਜ਼ਾ ਮੋੜਨਾ ਹੈ।

ਆਰਥਿਕ ਸੰਕਟ ਨੇ ਵਿਸ਼ੇਸ਼ ਤੌਰ ‘ਤੇ ਸ਼੍ਰੀਲੰਕਾ ਵਿੱਚ ਖੁਰਾਕ ਸੁਰੱਖਿਆ, ਖੇਤੀਬਾੜੀ, ਰੁਜ਼ਗਾਰ ਅਤੇ ਸਿਹਤ ਸੇਵਾਵਾਂ ਨੂੰ ਪ੍ਰਭਾਵਿਤ ਕੀਤਾ ਹੈ। ਪਿਛਲੇ ਫ਼ਸਲੀ ਸੀਜ਼ਨ ਵਿੱਚ ਵੀ ਉਤਪਾਦਨ ਪਿਛਲੇ ਸਾਲ ਨਾਲੋਂ 40-50 ਫ਼ੀਸਦੀ ਘੱਟ ਸੀ ਅਤੇ ਮੌਜੂਦਾ ਖੇਤੀ ਸੀਜ਼ਨ ਵੀ ਬੀਜਾਂ, ਖਾਦਾਂ, ਈਂਧਨ ਅਤੇ ਕਰਜ਼ੇ ਦੀ ਘਾਟ ਕਾਰਨ ਖ਼ਤਰੇ ਵਿੱਚ ਹੈ।

ਸ਼੍ਰੀਲੰਕਾ ਉਨ੍ਹਾਂ ਕੁਝ ਦੇਸ਼ਾਂ ਵਿੱਚੋਂ ਇੱਕ ਹੈ ਜਿਸ ਦੇ ਬਾਰੇ ਵਿੱਚ ਫੂਡ ਐਂਡ ਐਗਰੀਕਲਚਰ ਆਰਗੇਨਾਈਜ਼ੇਸ਼ਨ (FAO) ਨੇ ਐਲਾਨ ਕੀਤਾ ਹੈ ਕਿ ਇਥੇ ਇਸ ਸਾਲ ਵਿਸ਼ਵਵਿਆਪੀ ਭੋਜਨ ਦੀ ਕਮੀ ਦੇ ਕਾਰਨ ਭੋਜਨ ਖ਼ਤਮ ਹੋ ਸਕਦਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਆਖਿਰ ਕਿਸ ਸਵਾਲ ਦਾ ਜਵਾਬ ਦੇਣ ਨਾਲੋਂ ਰਿਸ਼ੀ ਸੁਨਕ ਨੂੰ ਹਾਰ ਵੀ ਸਵੀਕਾਰ?

ਲੰਦਨ: ਬਰਤਾਨੀਆ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਰਿਸ਼ੀ ਸੁਨਕ ਨੇ ਕਿਹਾ ਹੈ ਕਿ ਉਹ …

Leave a Reply

Your email address will not be published.