20 ਸਾਲ ਪਹਿਲਾਂ ਲਾਪਤਾ ਹੋਈ ਔਰਤ ਨੂੰ ਸੋਸ਼ਲ ਮੀਡੀਆ ਨੇ ਪਰਿਵਾਰ ਨਾਲ ਮਿਲਾਇਆ

ਨਿਊਜ਼ ਡੈਸਕ: ਅੱਜ ਕੱਲ੍ਹ ਸੋਸ਼ਲ ਮੀਡੀਆ ਸਾਡੀ ਜ਼ਿੰਦਗੀ ਦਾ ਇੱਕ ਜ਼ਰੂਰੀ ਹਿੱਸਾ ਬਣ ਗਿਆ ਹੈ। ਚਾਹੇ ਬੱਚੇ ਹੋਣ ਜਾਂ ਬੁੱਢੇ, ਚਾਹੇ ਆਮ ਨਾਗਰਿਕ ਜਾਂ ਮਸ਼ਹੂਰ ਹਸਤੀਆਂ ਅੱਜ ਹਰ ਕੋਈ ਸੋਸ਼ਲ ਮੀਡੀਆ ਦੀ ਵਰਤੋਂ ਕਰ ਰਿਹਾ ਹੈ। ਸੋਸ਼ਲ ਮੀਡੀਆ ਲੋਕਾਂ ਲਈ ਕਈ ਮਾਮਲਿਆਂ ‘ਚ ਮਦਦਗਾਰ ਵੀ ਸਾਬਤ ਹੋਇਆ ਹੈ। ਇਸ ਵਾਰ ਸੋਸ਼ਲ ਮੀਡੀਆ ਦੀ ਮਦਦ ਨਾਲ ਮੁੰਬਈ ਦੀ ਇੱਕ ਔਰਤ ਨੇ ਆਪਣੀ ਮਾਂ ਨੂੰ ਲੱਭ ਲਿਆ ਜੋ ਪਿਛਲੇ 20 ਸਾਲਾਂ ਤੋਂ ਲਾਪਤਾ ਸੀ। ਮੁੰਬਈ ਦੀ ਰਹਿਣ ਵਾਲੀ ਯਾਸਮੀਨ ਸ਼ੇਖ ਦਾ ਕਹਿਣਾ ਹੈ ਕਿ ਉਸ ਦੀ ਮਾਂ ਹਮੀਦਾ ਬਾਨੋ ਕੁੱਕ ਦਾ ਕੰਮ ਕਰਨ ਦੁਬਈ ਗਈ ਸੀ ਪਰ ਉਹ ਕਦੇ ਵਾਪਸ ਨਹੀਂ ਪਰਤੀ। ਯਾਸਮੀਨ ਸ਼ੇਖ ਨੇ ਦੱਸਿਆ, “ਮੈਨੂੰ ਆਪਣੀ ਮਾਂ ਬਾਰੇ ਪਾਕਿਸਤਾਨ ਸਥਿਤ ਸੋਸ਼ਲ ਮੀਡੀਆ ਅਕਾਊਂਟ ਤੋਂ 20 ਸਾਲ ਬਾਅਦ ਪਤਾ ਲੱਗਿਆ।”

ਯਾਸਮੀਨ ਨੇ ਦੱਸਿਆ ਕਿ ਉਹ ਅਕਸਰ 2-4 ਸਾਲਾਂ ਲਈ ਕਤਰ ਜਾਂਦੀ ਸੀ, ਪਰ ਇਸ ਵਾਰ ਉਹ ਇੱਕ ਏਜੰਟ ਦੀ ਮਦਦ ਨਾਲ ਗਈ ਅਤੇ ਕਦੇ ਵਾਪਸ ਨਹੀਂ ਆਈ। ਅਸੀਂ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਸਾਰੀਆਂ ਕੋਸ਼ਿਸ਼ਾਂ ਬੇਕਾਰ ਗਈਆਂ। ਅਸੀਂ ਸ਼ਿਕਾਇਤ ਵੀ ਦਰਜ ਨਹੀਂ ਕਰਵਾ ਸਕੇ ਕਿਉਂਕਿ ਸਾਡੇ ਕੋਲ ਕੋਈ ਸਬੂਤ ਨਹੀਂ ਸੀ। ਉਸ ਨੇ ਕਿਹਾ, ਜਦੋਂ ਅਸੀਂ ਆਪਣੀ ਮਾਂ ਬਾਰੇ ਪਤਾ ਕਰਨ ਲਈ ਏਜੰਟ ਨੂੰ ਮਿਲਣ ਜਾਂਦੇ ਸੀ, ਤਾਂ ਉਹ ਕਹਿੰਦਾ ਸੀ ਕਿ ਮੇਰੀ ਮਾਂ ਸਾਡੇ ਨਾਲ ਮਿਲਣਾ ਜਾਂ ਗੱਲ ਨਹੀਂ ਕਰਨਾ ਚਾਹੁੰਦੀ ਸੀ। ਉਸ ਨੇ ਸਾਨੂੰ ਭਰੋਸਾ ਦਵਾਇਆ ਕਿ ਉਹ ਠੀਕ ਹਨ। ਹਾਲਾਂਕਿ ਉਸ ਦੀ ਮਾਂ ਵੀਡੀਓ ‘ਚ ਸਾਫ ਤੌਰ ‘ਤੇ ਕਹਿ ਰਹੀ ਹੈ ਕਿ ਏਜੰਟ ਨੇ ਉਸ ਨੂੰ ਕਿਹਾ ਸੀ ਕਿ ਉਹ ਕਿਸੇ ਨੂੰ ਸੱਚਾਈ ਨਾਂ ਦੱਸੇ।

ਉਨ੍ਹਾਂ ਨੇ ਕਿਹਾ ਜਦੋਂ ਸਾਡੇ ਕੋਲ ਵੀਡੀਓ ਪਹੁੰਚੀ, ਉਦੋਂ ਹੀ ਸਾਨੂੰ ਪਤਾ ਲੱਗਿਆ ਕਿ ਉਹ ਪਾਕਿਸਤਾਨ ਵਿੱਚ ਹੈ। ਨਹੀਂ ਤਾਂ ਸਾਨੂੰ ਨਹੀਂ ਪਤਾ ਸੀ ਕਿ ਉਹ ਦੁਬਈ, ਸਾਊਦੀ ਜਾਂ ਹੋਰ ਕਿਤੇ ਹੈ। ਯਾਸਮੀਨ ਸ਼ੇਖ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਭਾਰਤ ਵਾਪਸ ਲਿਆਉਣ ਲਈ ਮਦਦ ਕੀਤੀ ਜਾਵੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਪਾਕਿ ਨੇਵੀ ਨੇ ਗਵਾਦਰ ਨੇੜੇ ਡੁੱਬ ਰਹੇ ਭਾਰਤੀ ਜਹਾਜ਼ ‘ਚੋਂ 9 ਭਾਰਤੀਆਂ ਨੂੰ ਬਚਾਇਆ, 1 ਦੀ ਲਾਸ਼ ਬਰਾਮਦ

ਕਰਾਚੀ: ਪਾਕਿਸਤਾਨੀ ਜਲ ਸੈਨਾ ਨੇ ਗਵਾਦਰ ਦੇ ਕੋਲ ਡੁੱਬ ਰਹੇ ਭਾਰਤੀ ਜਹਾਜ਼ ਜਮਨਾ ਸਾਗਰ ਵਿੱਚੋਂ …

Leave a Reply

Your email address will not be published.