ਪੈਟ੍ਰਿਕ ਬ੍ਰਾਊਨ ਵਲੋਂ ਗੁਰਪ੍ਰੀਤ ਢਿੱਲੋਂ ਬਾਰੇ ਕੀਤਾ ਗੰਭੀਰ ਦਾਅਵਾ ਸਾਬਤ ਹੋਇਆ ਝੂਠਾ

ਬਰੈਂਪਟਨ: ਬਰੈਂਪਟਨ ਸ਼ਹਿਰ ਦੀ ਸਾਲਿਸਟਰ ਨੇ ਪੈਟ੍ਰਿਕ ਬ੍ਰਾਊਨ ਦੇ ਉਸ ਨੂੰ ਦਾਅਵੇ ਨੂੰ ਝੂਠਾ ਕਰਾਰ ਦਿੱਤਾ ਹੈ, ਜਿਸ ‘ਚ ਉਨ੍ਹਾਂ ਨੇ ਕਿਹਾ ਸੀ ਕਿ ਗੁਰਪ੍ਰੀਤ ਢਿੱਲੋਂ ਖਿਲਾਫ ਜਿਸਮਾਨੀ ਦੁਰਵਿਹਾਰ ਦੇ ਦੋਸ਼ਾਂ ਦਾ ਮਾਮਲਾ ਰਫ਼ਾ-ਦਫ਼ਾ ਕਰਵਾਉਣ ਲਈ ਸਰਕਾਰੀ ਖਾਤੇ ‘ਚੋਂ 60 ਹਜ਼ਾਰ ਡਾਲਰ ਅਦਾ ਕੀਤੇ ਸਨ। ਬਰੈਂਪਟਨ ਦੀ ਕਮਿਸ਼ਨਰ ਆਫ਼ ਲੈਜਿਸਲੇਟਿਵ ਸਰਵਿਸਿਜ਼ ਅਤੇ ਸ਼ਹਿਰ ਦੀ ਮੁੱਖ ਵਕੀਲ ਡਾਇਨਾ ਸੂਸ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮੰਗਲਵਾਰ ਸਵੇਰੇ ਈਮੇਲ ਭੇਜ ਕੇ ਅਸਲੀਅਤ ਬਾਰੇ ਮੇਅਰ ਨੂੰ ਜਾਣੂ ਕਰਵਾ ਦਿੱਤਾ ਗਿਆ ਸੀ ਪਰ ਇਸ ਦੇ ਬਾਵਜੂਦ ਪ੍ਰੈਸ ਕਾਲਫ਼ਰੰਸ ਦੌਰਾਨ ਪੈਟ੍ਰਿਕ ਬ੍ਰਾਊਨ ਨੇ ਗੁਰਪ੍ਰੀਤ ਸਿੰਘ ਢਿੱਲੋਂ ਖਿਲਾਫ ਦੋਸ਼ ਲਗਾਏ।

ਡਾਇਨਾ ਸੂਸ ਨੇ ਪੈਟ੍ਰਿਕ ਬ੍ਰਾਊਨ ਦੀ ਪ੍ਰੈਸ ਕਾਨਫ਼ਰੰਸ ਤੋਂ ਪਹਿਲਾਂ ਕੌਂਸਲ ਮੈਂਬਰਾਂ ਨੂੰ ਭੇਜੀ ਈਮੇਲ ‘ਚ ਕਿਹਾ ਸੀ ਕਿ ਇਸ ਮੁੱਦੇ ਦੀ ਜਨਤਕ ਤੌਰ ‘ਤੇ ਚਰਚਾ ਸਿਟੀ ਕੌਂਸਲ ਨੂੰ ਕਾਨੂੰਨੀ ਉਲਝਣਾਂ ‘ਚ ਫਸਾ ਸਕਦੀ ਹੈ ਅਤੇ ਇਸ ਬਾਰੇ ਕੁਝ ਵੀ ਬੋਲਣ ਤੋਂ ਬਚਣਾ ਚਾਹੀਦਾ ਹੈ। ਡਾਇਨਾ ਨੇ ਇਹ ਵੀ ਕਿਹਾ ਸੀ ਕਿ ਅਜਿਹੇ ਮਾਮਲਿਆਂ ਬਾਰੇ ਇੰਸ਼ੋਰੈਂਸ ਪ੍ਰੋਵਾਈਡਰ ਤੋਂ ਰਾਏ ਲਏ ਬਗੈਰ ਅੱਗੇ ਵਧਣਾ ਸੰਭਵ ਨਹੀਂ।

ਇੱਕ ਰਿਪੋਰਟ ਮੁਤਾਬਕ ਪੈਟ੍ਰਿਕ ਬ੍ਰਾਊਨ ਚੰਗੀ ਤਰ੍ਹਾਂ ਜਾਣਦੇ ਸਨ ਕਿ ਉਨ੍ਹਾਂ ਵੱਲੋਂ ਲਾਏ ਜਾ ਰਹੇ ਦੋਸ਼ ਬੇਬੁਨਿਆਦ ਹਨ ਪਰ ਇਸ ਦੇ ਬਾਵਜੂਦ ਉਨ੍ਹਾਂ ਕੋਈ ਪ੍ਰਵਾਹ ਨਹੀਂ ਕੀਤੀ। ਇਸ ਤੋਂ ਪਹਿਲਾਂ ਵੀ ਪੈਟ੍ਰਿਕ ਬ੍ਰਾਊਨ ਗੁੰਮਰਾਹਕੁਨ ਦਾਅਵੇ ਕਰ ਚੁੱਕੇ ਹਨ। 2018 ‘ਚ ਉਨ੍ਹਾਂ ਨੇ ਇੰਟੈਗਰਿਟੀ ਕਮਿਸ਼ਨਰ ਦੇ ਸਵਾਲ ਦਾ ਸਿੱਧਾ ਜਵਾਬ ਨਹੀਂ ਦਿੱਤਾ ਕਿ ਝੀਲ ਦੇ ਬਿਲਕੁਲ ਸਾਹਮਣੇ ਬਣਿਆ 23 ਲੱਖ ਡਾਲਰ ਮੁੱਲ ਵਾਲਾ ਬੰਗਲਾ 3 ਲੱਖ 75 ਹਜ਼ਾਰ ਡਾਲਰ ਵਿੱਚ ਕਿਵੇਂ ਖਰੀਦ ਲਿਆ।

ਉੱਥੇ ਗੁਰਪ੍ਰੀਤ ਸਿੰਘ ਢਿੱਲੋਂ ਨੇ ਕਿਹਾ ਕਿ ਪੈਟਿਕ ਬ੍ਰਾਊਨ ਸਰਾਸਰ ਝੂਠ ਬੋਲ ਰਿਹਾ ਹੈ ਅਤੇ ਬਰੈਂਪਟਨ ਦੇ ਲੋਕਾਂ ਦਾ ਧਿਆਨ ਅਸਲੀਅਤ ਤੋਂ ਭਟਕਾਇਆ ਜਾ ਰਿਹਾ ਹੈ। ਇਨ੍ਹਾਂ ਕਾਰਨਾਂ ਕਰਕੇ ਹੀ ਪੈਟ੍ਰਿਕ ਬ੍ਰਾਊਨ ਨੂੰ ਪੀ.ਸੀ. ਪਾਰਟੀ ਦੇ ਆਗੂ ਦੇ ਅਹੁਦੇ ਤੋਂ ਹਟਾਇਆ ਗਿਆ ਅਤੇ ਫ਼ੈਡਰਲ ਕੰਜ਼ਰਵੇਟਿਵ ਪਾਰਟੀ ਦੀ ਦੌੜ ‘ਚੋਂ ਕੱਢ ਦਿੱਤਾ ਗਿਆ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਮਾਨ ਸਰਕਾਰ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਮੁੜ ਸ਼ੁਰੂ ਕਰਨ ਦਾ ਐਲਾਨ

ਚੰਡੀਗੜ੍ਹ : ਦੇਸ਼ ਦੀ ਆਜ਼ਾਦੀ ਦੇ 75 ਵਰ੍ਹੇ ਹੋਣ ਦੇ ਸੁਭਾਗੇ ਮੌਕੇ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ …

Leave a Reply

Your email address will not be published.