ਉੱਤਰੀ ਮਿਸ਼ੀਗਨ ‘ਚ ਭਿਆਨਕ ਤੂਫਾਨ ‘ਚ ਇੱਕ ਦੀ ਮੌਤ, 40 ਤੋਂ ਵੱਧ ਜ਼ਖ਼ਮੀ

ਗੇਲੋਰਡ- ਅਮਰੀਕਾ ਦੇ ਉੱਤਰੀ ਮਿਸ਼ੀਗਨ ‘ਚ ਗੇਲੋਰਡ ਸ਼ਹਿਰ ‘ਚ ਭਿਆਨਕ ਤੂਫਾਨ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 40 ਤੋਂ ਵੱਧ ਲੋਕ ਜ਼ਖਮੀ ਹੋ ਗਏ। ਤੂਫਾਨ ਦਾ ਪ੍ਰਭਾਵ ਇੰਨਾ ਜ਼ਬਰਦਸਤ ਸੀ ਕਿ ਸੜਕਾਂ ‘ਤੇ ਖੜ੍ਹੇ ਵਾਹਨ ਪਲਟ ਗਏ, ਇਮਾਰਤਾਂ ਦੀਆਂ ਛੱਤਾਂ ਉੱਡ ਗਈਆਂ ਅਤੇ ਦਰੱਖਤ ਅਤੇ ਬਿਜਲੀ ਦੇ ਖੰਭੇ ਉੱਖੜ ਗਏ।

ਇਹ ਤੂਫਾਨ ਸਥਾਨਕ ਸਮੇਂ ਅਨੁਸਾਰ ਦੁਪਹਿਰ 3:45 ਵਜੇ ਡੇਟ੍ਰੋਇਟ ਤੋਂ ਲਗਭਗ 370 ਕਿਲੋਮੀਟਰ ਦੂਰ ਉੱਤਰ-ਪੱਛਮ ਵਿੱਚ ਗੇਲੋਰਡ ਸ਼ਹਿਰ ਵਿੱਚ ਆਇਆ, ਜਿੱਥੇ ਲਗਭਗ 4,200 ਲੋਕਾਂ ਰਹਿਣਦੇ ਹਨ। ਕਾਰ ਮੁਰੰਮਤ ਦੀ ਦੁਕਾਨ ਦੇ ਮਾਲਕ ਮਾਈਕ ਕਲੈਪਡਲੋ ਨੇ ਕਿਹਾ ਕਿ ਉਸਨੇ ਅਤੇ ਉਸਦੇ ਸਟਾਫ ਨੇ ਬਾਥਰੂਮ ਵਿੱਚ ਸ਼ਰਨ ਲਈ।

ਮੁਨਸਨ ਹੈਲਥਕੇਅਰ ਦੇ ਬੁਲਾਰੇ ਬ੍ਰਾਇਨ ਲਾਸਨ ਨੇ ਕਿਹਾ ਕਿ ਓਟੇਸਗਾ ਮੈਮੋਰੀਅਲ ਹਸਪਤਾਲ ਵਿੱਚ 23 ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਇੱਕ ਦੀ ਮੌਤ ਹੋ ਗਈ ਹੈ। ਉਨ੍ਹਾਂ ਨੇ ਜ਼ਖ਼ਮੀਆਂ ਦੀ ਹਾਲਤ ਜਾਂ ਮ੍ਰਿਤਕ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ। ਮੇਅਰ ਟੌਡ ਸ਼ਰਾਡ ਨੇ ਕਿਹਾ, “ਮੈਂ ਆਪਣੀ ਜ਼ਿੰਦਗੀ ਵਿੱਚ ਅਜਿਹਾ ਕਦੇ ਨਹੀਂ ਦੇਖਿਆ, ਮੈਂ ਹੈਰਾਨ ਹਾਂ।”

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਸੁਧਾਰ ਘਰ ਤੋਂ 600 ਤੋਂ ਵੱਧ ਕੈਦੀ ਫਰਾਰ, ਦੋ ਗੁੱਟਾਂ ਵਿਚਾਲੇ ਲੜਾਈ ਤੋਂ ਬਾਅਦ ਫੌਜ ਤੇ ਪੁਲਿਸ ਤਾਇਨਾਤ

ਕੋਲੰਬੋ- ਸ਼੍ਰੀਲੰਕਾ ਦੇ ਇੱਕ ਕੈਦੀ ਸੁਧਾਰ ਕੇਂਦਰ ਤੋਂ 600 ਤੋਂ ਵੱਧ ਕੈਦੀ ਫਰਾਰ ਹੋ ਗਏ। …

Leave a Reply

Your email address will not be published.