ਅਮਰੀਕਾ ‘ਚ ਪੰਜਾਬਣ ਵਲੋਂ ਖੁਦਕੁਸ਼ੀ ਦਾ ਮਾਮਲਾ, ਇਨਸਾਫ਼ ਦਵਾਉਣ ਲਈ ਪੰਜਾਬੀ ਹੋਏ ਇੱਕਜੁਟ

ਨਿਊਜ਼ ਡੈਸਕ: ਬੀਤੇਂ ਦਿਨੀਂ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ, ਜਿਸ ‘ਚ ਇੱਕ ਪੰਜਾਬਣ ਨੇ ਆਪਣਾ ਦਰਦ ਬਿਆਨ ਕਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ ਸੀ। ਵੀਡੀਓ ‘ ਮਨਦੀਪ ਕੌਰ ਨਾਮ ਦੀ 30 ਸਾਲਾ ਮਹਿਲਾ ਨੇ ਰੋ-ਰੋ ਕੇ ਦੱਸਿਆ ਕਿ ਕਿੰਝ ਉਸਦਾ ਪਤੀ ਉਸ ਨਾਲ ਕੁੱਟਮਾਰ ਕਰਦਾ ਹੈ ਤੇ ਕਿਵੇਂ ਸੱਸ ਸਹੁਰੇ ਵਲੋਂ ਤੰਗ ਕੀਤਾ ਜਾਂਦਾ ਹੈ। ਮਨਦੀਪ ਨੇ ਦੱਸਿਆ ਕਿ ਉਸ ਨੂੰ ਕਈ ਦਿਨ ਕੈਦ ਕਰਕੇ ਰੱਖਿਆ ਜਾਂਦਾ ਸੀ। ਵੈਸੇ ਤਾਂ ਵਿਦੇਸ਼ ਰਹਿੰਦੇ ਪੰਜਾਬੀਆਂ ਨੂੰ ਪੜ੍ਹੇ ਲਿੱਖੇ ਤੇ ਘਰੇਲੂ ਹਿੰਸਾ ਵਿਰੋਧੀ ਮੰਨਿਆ ਜਾਂਦਾ ਹੈ, ਪਰ ਇਸ ਘਟਨਾ ਨੇ ਵਿਦੇਸ਼ ਰਹਿੰਦੇ ਪੰਜਾਬੀਆਂ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਵਿਦੇਸ਼ ਰਹਿੰਦੀ ਸਿੱਖ ਕਮਿਊਨਿਟੀ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮਾਮਲੇ ਨੂੰ ਲੈ ਕੇ ਕਈ ਜੱਥੇਬੰਦੀਆਂ ਵਲੋਂ ਮ੍ਰਿਤਕ ਮਹਿਲਾ ਲਈ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।

ਪੰਜਾਬੀਆਂ ਵਲੋਂ ਇਸ ਮਾਮਲੇ ‘ਚ ਇਨਸਾਫ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਹੈ ਮ੍ਰਿਤਕ ਮਹਿਲਾ ਦੇ ਪਤੀ ਰਣਜੋਧ ਸਿੰਘ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ।

ਪੂਰੀ ਘਟਨਾ ਨੂੰ ਲੈ ਕੇ ਮਨਦੀਪ ਕੌਰ ਦੇ ਗੁਆਂਢ ‘ਚ ਰਹਿੰਦੀ ਬਜ਼ੁਰਗ ਮਹਿਲਾ ਵਲੋਂ ਵੀ ਕਈ ਅਹਿਮ ਖੁਲਾਸੇ ਕੀਤੇ ਗਏ ਹਨ। ਬਜ਼ੁਰਗ ਮਹਿਲਾ ਮੁਤਾਬਕ ਮਨਦੀਪ ਕੌਰ ਦੇ ਪਤੀ ਵਲੋਂ ਉਸ ਦੀ ਲਗਾਤਾਰ ਕੁੱਟਮਾਰ ਕੀਤੀ ਜਾਂਦੀ ਸੀ। ਮਨਦੀਪ ਕੌਰ ਨੂੰ ਟਰੱਕ ਚ ਬੰਨ੍ਹ ਕੇ ਕੁੱਟਿਆ ਜਾਂਦਾ ਸੀ ਤੇ ਕਈ ਦਿਨ ਖਾਣਾ ਵੀ ਨਹੀਂ ਦਿੱਤਾ ਜਾਂਦਾ ਸੀ।

ਪ੍ਰਦਰਸ਼ਨ ਦੌਰਾਨ ਜਿੱਥੇ ਵੱਡੀ ਗਿਣਤੀ ‘ਚ ਨੌਜਵਾਨ ਪਹੁੰਚੇ, ਉੱਥੇ ਹੀ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਦੇ ਆਗੂ ਬਲਾਕਾ ਸਿੰਘ ਤੇ ਡਾ. ਰੋਜ਼ ਕੌਰ ਵੀ ਪ੍ਰਦਰਸ਼ਨ ਦਾ ਹਿੱਸਾ ਬਣੇ। ਮ੍ਰਿਤਕ ਮਨਦੀਪ ਕੌਰ ਆਪਣੇ ਸਹੁਰੇ ਪਰਿਵਾਰ ਨਾਲ ਜਿਸ ਘਰ ਪਹਿਲਾਂ ਕਿਰਾਏ ਤੇ ਰਹਿੰਦੇ ਰਹੇ ਹਨ। ਉਸ ਘਰ ਦੇ ਮਾਲਕ ਰਣਜੀਤ ਸਿੰਘ ਸੰਗੋਜਲਾ ਦਾ ਵੀ ਬਿਆਨ ਸਾਹਮਣੇ ਆਇਆ ਹੈ। ਰਣਜੀਤ ਸਿੰਘ ਮੁਤਾਬਕ ਮ੍ਰਿਤਕ ਮਨਦੀਪ ਕੌਰ ਦੇ 2 ਬੇਟੀਆਂ ਹਨ, ਜੋ ਫਿਲਹਾਲ ਆਪਣੇ ਪਿਤਾ ਕੋਲ ਨੇ ਉਨ੍ਹਾਂ ਨਾਲ ਹੀ ਦੱਸਿਆ ਕਿ ਮਨਦੀਪ ਕੌਰ ਦਾ ਪਤੀ ਰਣਜੋਧ ਸਿੰਘ ਟਰੱਕ ਚਲਾਉਦਾ ਹੈ ਤੇ ਉਸ ਦਾ ਪਿਛੋਕੜ ਯੂਪੀ ਦਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਆਖਿਰ ਕਿਸ ਸਵਾਲ ਦਾ ਜਵਾਬ ਦੇਣ ਨਾਲੋਂ ਰਿਸ਼ੀ ਸੁਨਕ ਨੂੰ ਹਾਰ ਵੀ ਸਵੀਕਾਰ?

ਲੰਦਨ: ਬਰਤਾਨੀਆ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਰਿਸ਼ੀ ਸੁਨਕ ਨੇ ਕਿਹਾ ਹੈ ਕਿ ਉਹ …

Leave a Reply

Your email address will not be published.