ਕੈਨੇਡਾ ਦੇ ਵੰਡਰਲੈਂਡ ‘ਚ 18 ਪਾਰਕ ਕੀਤੀਆਂ ਕਾਰਾਂ ਦੇ ਟਾਇਰ ਕੱਟਣ ਤੋਂ ਬਾਅਦ ਵਿਅਕਤੀ ਗ੍ਰਿਫਤਾਰ

ਨਿਊਜ਼ ਡੈਸਕ: ਕੈਨੇਡਾਜ਼ ਵੰਡਰਲੈਂਡ ਵਿਖੇ ਅੰਦਾਜ਼ਨ 18 ਕਾਰਾਂ ਦੇ ਟਾਇਰ ਕੱਟੇ ਹੋਏ ਮਿਲਣ ਤੋਂ ਬਾਅਦ ਇੱਕ 29 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਯੌਰਕ ਰੀਜਨਲ ਪੁਲਿਸ ਨੇ ਦੱਸਿਆ ਕਿ ਇਸ ਵਿਅਕਤੀ ਉੱਤੇ ਕਈ ਚਾਰਜਿਜ਼ ਲਾਏ ਗਏ ਹਨ। ਕਾਂਸਟੇਬਲ ਨੇ ਕਿਹਾ ਕਿ ਕਿਸੇ ਵਿਅਕਤੀ ਵੱਲੋਂ ਐਤਵਾਰ ਨੂੰ ਸ਼ਾਮ 6:30 ਵਜੇ ਪੁਲਿਸ ਅਧਿਕਾਰੀਆਂ ਨੂੰ ਪਾਰਕ ਸੱਦਿਆ ਗਿਆ। ਸ਼ਿਕਾਇਤ ਕਰਨ ਵਾਲੇ ਨੇ ਦੱਸਿਆ ਕਿ ਇੱਕ ਵਿਅਕਤੀ ਕਾਰਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਅਧਿਕਾਰੀਆਂ ਤੇ ਵੰਡਰਲੈਂਡ ਦੇ ਸਕਿਊਰਿਟੀ ਮੁਲਾਜ਼ਮਾਂ ਵੱਲੋਂ ਅਜਿਹੀ ਸ਼ਰਾਰਤ ਕਰਨ ਵਾਲੇ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ।

ਉਸ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਵੀ ਲੈ ਲਿਆ ਗਿਆ। ਨਾਲ ਹੀ ਉਹਨਾਂ ਕਿਹਾ ਕਿ ਇਸ ਵਿਅਕਤੀ ਨੂੰ ਹਥਿਆਰ ਰੱਖਣ, ਪਾਬੰਦੀਸ਼ੁਦਾ ਹਥਿਆਰ ਰੱਖਣ, ਸ਼ਰਾਰਤ ਕਰਨ ਦੇ 18 ਮਾਮਲਿਆਂ ਤਹਿਤ ਚਾਰਜ ਕੀਤਾ ਗਿਆ ਹੈ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਪਾਕਿਸਤਾਨ ਸਥਿਤ ਮਹਾਰਾਜਾ ਰਣਜੀਤ ਸਿੰਘ ਦੀ ਜੱਦੀ ਹਵੇਲੀ ਦਾ ਇੱਕ ਹਿੱਸਾ ਹੋਇਆ ਢਹਿ-ਢੇਰੀ

ਗੁਜਰਾਂਵਾਲਾ: ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪਾਕਿਸਤਾਨ ਸਥਿਤ ਜੱਦੀ ਹਵੇਲੀ ਦਾ ਵੱਡਾ ਹਿੱਸਾ ਸ਼ੁੱਕਰਵਾਰ ਨੂੰ …

Leave a Reply

Your email address will not be published.