ਮਸ਼ਹੂਰ ਗਾਇਕਾ ਟੇਲਰ ਸਵਿਫਟ ਦੇ ਘਰ ‘ਚ ਦਾਖਲ ਹੋਣ ਅਤੇ ਪਿੱਛਾ ਕਰਨ ਦੇ ਦੋਸ਼ ਵਿੱਚ ਇੱਕ ਵਿਅਕਤੀ ਗ੍ਰਿਫਤਾਰ

ਨਿਊਯਾਰਕ- ਅਮਰੀਕਾ ਦੀ ਨਿਊਯਾਰਕ ਸਿਟੀ ਵਿੱਚ ਮਸ਼ਹੂਰ ਗਾਇਕ-ਗੀਤਕਾਰ ਟੇਲਰ ਸਵਿਫਟ ਦੇ ਘਰ ਵਿੱਚ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਣ ਦੇ ਦੋਸ਼ ਵਿੱਚ ਇੱਕ 35 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਉਹ ਸਵਿਫਟ ਦੇ ਨਿਊਯਾਰਕ ਸਿਟੀ ਦੇ ਦੋ ਨਿਵਾਸਾਂ ਵਿੱਚ ਦਾਖਲ ਹੋਇਆ ਸੀ ਅਤੇ ਉਸ ‘ਤੇ ਅਣਅਧਿਕਾਰਤ ਤੌਰ ‘ਤੇ ਘਰ ਵਿੱਚ ਦਾਖਲ ਹੋਣ ਅਤੇ ਪਿੱਛਾ ਕਰਨ ਦਾ ਦੋਸ਼ ਲਗਾਇਆ ਗਿਆ ਹੈ।

ਪੁਲਿਸ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸ਼ੱਕੀ 26 ਮਾਰਚ ਨੂੰ ਸ਼ਹਿਰ ਦੇ ਟ੍ਰਿਬੇਕਾ ਇਲਾਕੇ ‘ਚ ਇੱਕ ਰਿਹਾਇਸ਼ੀ ਇਮਾਰਤ ‘ਚ ਦਾਖਲ ਹੋਇਆ ਸੀ। ਘਰ ਦਾ ਦਰਵਾਜ਼ਾ ਖੁੱਲ੍ਹਾ ਹੋਣ ਨਾਲ, ਉਹ ਅੰਦਰ ਦਾਖਲ ਹੋਇਆ ਅਤੇ “ਉੱਥੇ ਗੈਰ-ਕਾਨੂੰਨੀ ਢੰਗ ਨਾਲ ਰਿਹਾ।” ਸੁਰੱਖਿਆ ਕਰਮੀਆਂ ਨੇ ਉਸ ਨੂੰ ਉੱਥੋਂ ਜਾਣ ਲਈ ਕਿਹਾ, ਜਿਸ ਤੋਂ ਬਾਅਦ ਉਹ ਫਰਾਰ ਹੋ ਗਿਆ।

ਡਿਪਟੀ ਕਮਿਸ਼ਨਰ ਆਫ ਪਬਲਿਕ ਇਨਫਰਮੇਸ਼ਨ ਦੇ ਦਫਤਰ ਦੇ ਬੁਲਾਰੇ ਅਨੁਸਾਰ, 12 ਜੂਨ ਨੂੰ ਦੁਬਾਰਾ, ਨਿਊਯਾਰਕ ਦਾ ਇਹ ਵਿਅਕਤੀ ਸਵਿਫਟ ਦੀ ਇੱਕ ਹੋਰ ਰਿਹਾਇਸ਼ੀ ਇਮਾਰਤ ਵਿੱਚ ਦਾਖਲ ਹੋਇਆ, ਜੋ ਉਸੇ ਗਲੀ ਵਿੱਚ ਸਥਿਤ ਹੈ ਅਤੇ ਉਸ ਨੇ “ਇੰਟਰਕਾਮ ਰਾਹੀਂ 32 ਸਾਲਾ ਗਾਇਕ ਨੂੰ ਧਮਕੀ ਦਿੱਤੀ।”

ਸਵਿਫਟ ਪਹਿਲਾਂ ਵੀ ਸਟਾਕਰਾਂ ਤੋਂ ਪ੍ਰੇਸ਼ਾਨ ਰਹੀ ਹੈ। ਪੁਲਿਸ ਨੇ ਦੱਸਿਆ ਕਿ 2018 ‘ਚ ਇੱਕ ਵਿਅਕਤੀ ਟ੍ਰਿਬੇਕਾ ‘ਚ ਉਨ੍ਹਾਂ ਦੇ ਘਰ ‘ਚ ਦਾਖਲ ਹੋ ਕੇ ਉਥੇ ਸੌਂ ਗਿਆ ਸੀ। ਉਸੇ ਸਾਲ, ਸਵਿਫਟ ਦੇ ਬੇਵਰਲੀ ਹਿਲਜ਼ ਦੇ ਘਰ ਦੇ ਬਾਹਰ ਕੋਲੋਰਾਡੋ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਕੋਲੋਂ ਇੱਕ ਚਾਕੂ, ਰੱਸੀ ਅਤੇ ਹਥਿਆਰ ਬਰਾਮਦ ਕੀਤੇ ਗਏ ਸਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਮਸ਼ਹੂਰ ਕਾਮੇਡੀਅਨ ਨੂੰ ਪਿਆ ਦਿਲ ਦਾ ਦੌਰਾ

ਨਿਊਜ਼ ਡੈਸਕ: ਮਸ਼ਹੂਰ ਕਾਮੇਡੀਅਨ ਅਤੇ ਉੱਤਰ ਪ੍ਰਦੇਸ਼ ਫਿਲਮ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਰਾਜੂ ਸ਼੍ਰੀਵਾਸਤਵ ਦੀ …

Leave a Reply

Your email address will not be published.