Home / News / ਅਮਰੀਕਾ ‘ਚ ਨਵਜੰਮੇ ਬੱਚਿਆਂ ਦੀ ਖੁਰਾਕ ਨੂੰ ਲੈ ਕੇ ਵੱਡਾ ਸੰਕਟ

ਅਮਰੀਕਾ ‘ਚ ਨਵਜੰਮੇ ਬੱਚਿਆਂ ਦੀ ਖੁਰਾਕ ਨੂੰ ਲੈ ਕੇ ਵੱਡਾ ਸੰਕਟ

ਵਾਸ਼ਿੰਗਟਨ: ਅਮਰੀਕਾ ‘ਚ  ਬੇਬੀ ਫਾਰਮੂਲੇ ਯਾਨੀ ਬੱਚਿਆਂ ਦਾ ਦੁੱਧ ਅਤੇ ਹੋਰ ਬੇਬੀ ਫੂਡ ਦੀ ਘਾਟ ਕਾਰਨ ਸਟੋਰ ਖਾਲੀ ਪਏ ਹਨ। ਅਮਰੀਕਾ ਦੇ ਲਗਭਗ ਸਾਰੇ ਰਾਜਾਂ ਵਿੱਚ ਸਥਿਤੀ  ਇੱਕੋ ਜਿਹੀ ਹੈ। ਮਾਪੇ ਆਪਣੇ ਬੱਚਿਆਂ ਲਈ ਬੇਬੀ ਫੂਡ ਖਰੀਦਣ ਲਈ ਸੰਘਰਸ਼ ਕਰ ਰਹੇ ਹਨ।

ਅਜਿਹੇ ‘ਚ ਦੇਸ਼ ਦੇ ਰਾਸ਼ਟਰਪਤੀ ਜੋ ਬਾਇਡਨ ਨੇ ਆਪਣੇ ਪ੍ਰਸ਼ਾਸਨ ਨੂੰ ਇਸ ਸੰਕਟ ਦਾ ਜਲਦੀ ਤੋਂ ਜਲਦੀ ਹੱਲ ਕੱਢਣ ਲਈ ਤੁਰੰਤ ਜ਼ਰੂਰੀ ਕਦਮ ਚੁੱਕਣ ਦੇ ਹੁਕਮ ਦਿੱਤੇ ਹਨ। ਤਾਂ ਜੋ ਦੇਸ਼ ਭਰ ਦੇ ਮਾਸੂਮ ਬੱਚਿਆਂ ਨੂੰ ਸੁਰੱਖਿਅਤ ਭੋਜਨ ਮੁਹੱਈਆ ਕਰਵਾਇਆ ਜਾ ਸਕੇ। ਦਰਅਸਲ, 17 ਫਰਵਰੀ ਨੂੰ ਫਾਰਮੂਲਾ ਦੁੱਧ ਬਣਾਉਣ ਵਾਲੀ ਦੇਸ਼ ਦੀ ਕੰਪਨੀ ਐਬੋਟ ਨੇ ਆਪਣੇ ਫਾਰਮੂਲਾ ਦੁੱਧ ਉਤਪਾਦਾਂ ਬਾਰੇ ਸ਼ਿਕਾਇਤਾਂ ਤੋਂ ਬਾਅਦ ਸਾਵਧਾਨੀ ਦੇ ਤੌਰ ‘ਤੇ ਇਸ ਨੂੰ ਬਾਜ਼ਾਰ ਤੋਂ ਵਾਪਸ ਬੁਲਾ ਲਿਆ ਸੀ। ਐਬੋਟ ਨੇ ਮਿਸ਼ੀਗਨ ਵਿਚ ਆਪਣੀ ਫੈਕਟਰੀ ਦੇ ਉਤਪਾਦ ਵਿਚ ਬੈਕਟੀਰੀਆ ਪਾਏ ਜਾਣ ਦੀ ਸ਼ਿਕਾਇਤ ਤੋਂ ਬਾਅਦ ਇਸ ਨੂੰ ਉਠਾਇਆ। ਫਿਰ ਇਸ ਦੁੱਧ ਕਾਰਨ ਚਾਰ ਬੱਚੇ ਬੀਮਾਰ ਹੋ ਗਏ ਅਤੇ ਦੋ ਬੱਚਿਆਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਕੰਪਨੀ ਨੇ ਇਸ ਦਾ ਉਤਪਾਦਨ ਵੀ ਫਿਲਹਾਲ ਰੋਕ ਦਿੱਤਾ ਸੀ।

ਇਸ ਘਟਨਾਕ੍ਰਮ ਕਾਰਨ ਪੂਰੇ ਦੇਸ਼ ਵਿੱਚ ਫਾਰਮੂਲਾ ਦੁੱਧ ਦਾ ਸੰਕਟ ਨਾਲੋ-ਨਾਲ ਵਧ ਗਿਆ। ਇਸ ਦੇ ਨਾਲ ਹੀ ਰਾਸ਼ਟਰਪਤੀ ਬਾਇਡਨ ਨੇ ਇਸ ਸੰਕਟ ਨੂੰ ਲੈ ਕੇ ਫਾਰਮੂਲਾ ਦੁੱਧ ਬਣਾਉਣ ਵਾਲੀਆਂ ਕੰਪਨੀਆਂ ਜਿਵੇਂ ਵਾਲਮਾਰਟ, ਟਾਰਗੇਟ, ਰੇਕਿਟ ਅਤੇ ਜਰਬਰ ਨਾਲ ਗੱਲਬਾਤ ਕਰਦੇ ਹੋਏ ਸੁਰੱਖਿਅਤ ਉਤਪਾਦ ਨੂੰ ਜਲਦੀ ਤੋਂ ਜਲਦੀ ਬਾਜ਼ਾਰ ਵਿੱਚ ਲਿਆਉਣ ਦੇ ਨਿਰਦੇਸ਼ ਦਿੱਤੇ ਹਨ। ਤਾਂ ਜੋ ਇਸ ਦੇਸ਼ ਵਿਆਪੀ ਸੰਕਟ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾ ਸਕੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਕੈਨੇਡਾ ‘ਚ ਸਕੂਲ ਨੇੜਿਓਂ ਫਿਰ ਮਿਲੇ ਮਾਸੂਮ ਬੱਚਿਆਂ ਦੇ ਕਈ ਪਿੰਜਰ

ਐਡਮਿੰਟਨ: ਕੈਨੇਡਾ ਦੇ ਸੂਬੇ ਐਲਬਰਟਾ ਸਥਿਤ ਰਿਹਾਇਸ਼ੀ ਸਕੂਲ ਦੇ ਕੋਲੋਂ ਵੱਡੀ ਗਿਣਤੀ ‘ਚ ਬੱਚਿਆਂ ਦੇ …

Leave a Reply

Your email address will not be published.