RBI ਵਲੋਂ ਵਿਆਜ ਦਰਾਂ ‘ਚ ਵਾਧੇ ਦੇ ਐਲਾਨ ਤੋਂ ਬਾਅਦ ਇਨ੍ਹਾਂ ਬੈਂਕਾਂ ਨੇ ਮਹਿੰਗਾ ਕੀਤਾ ਲੋਨ

ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ ਵੱਲੋਂ ਵਿਆਜ ਦਰਾਂ ਵਿੱਚ 0.50 ਫੀਸਦੀ ਦਾ ਵਾਧਾ ਕਰਨ ਤੋਂ ਬਾਅਦ ICICI ਬੈਂਕ ਅਤੇ ਪੰਜਾਬ ਨੈਸ਼ਨਲ ਬੈਂਕ ਨੇ ਵੀ ਕਰਜ਼ ਦੇਣ ਦੀਆਂ ਦਰਾਂ ਵਿੱਚ ਵਾਧਾ ਕਰ ਦਿੱਤਾ ਹੈ। ਆਰਬੀਆਈ ਨੇ ਸ਼ੁੱਕਰਵਾਰ ਨੂੰ ਵਿਆਜ ਦਰ ‘ਚ 0.5 ਫੀਸਦੀ ਦਾ ਵਾਧਾ ਕੀਤਾ, ਜਿਸ ਨਾਲ ਰੇਪੋ ਦਰ ਤਿੰਨ ਸਾਲ ਦੇ ਉੱਚੇ ਪੱਧਰ 5.40 ਫੀਸਦੀ ‘ਤੇ ਪਹੁੰਚ ਗਈ।

ਆਈਸੀਆਈਸੀਆਈ ਬੈਂਕ ਨੇ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ ਕਿ ਐਕਸਟਰਨਲ ਬੈਂਚਮਾਰਕ ਲੈਂਡਿੰਗ ਰੇਟ (I-EBLR) ਰਿਜ਼ਰਵ ਬੈਂਕ ਦੀ ਵਧੀ ਹੋਈ ਰੈਪੋ ਦਰ ਦੇ ਅਨੁਸਾਰ ਬਣਾਇਆ ਗਿਆ ਹੈ। ICICI ਬੈਂਕ ਨੇ ਕਿਹਾ ਕਿ I-EBLR ਹੁਣ 9.10 ਫੀਸਦੀ ਸਾਲਾਨਾ ਜਾਂ ਮਹੀਨਾਵਾਰ ਕਰ ਦਿੱਤਾ ਗਿਆ ਹੈ। ਨਵੀਂ ਦਰ 5 ਅਗਸਤ 2022 ਤੋਂ ਲਾਗੂ ਹੋ ਗਈ ਹੈ। ਸਰਕਾਰੀ ਬੈਂਕ ਪੰਜਾਬ ਨੈਸ਼ਨਲ ਬੈਂਕ ਨੇ ਰੈਪੋ ਰੇਟ ਨਾਲ ਸਬੰਧਤ ਲੋਨ ਦਰ ਵਧਾ ਦਿੱਤੀ ਹੈ। ਇਸ ਕਾਰਨ ਹੁਣ ਕਰਜ਼ੇ ਮਹਿੰਗੇ ਹੋ ਜਾਣਗੇ। EBLR ਉਹ ਵਿਆਜ ਦਰ ਹੈ ਜਿਸ ਨਾਲ ਬੈਂਕ ਘੱਟ ਦਰ ‘ਤੇ ਕਰਜ਼ ਦੇਣ ਦੀ ਇਜਾਜ਼ਤ ਨਹੀਂ ਦਿੰਦੇ।

ਉੱਥੇ ਹੀ ਦੂਜੇ ਪਾਸੇ ਪੰਜਾਬ ਨੈਸ਼ਨਲ ਬੈਂਕ ਨੇ ਐਕਸਟਰਨਲ ਬੈਂਚਮਾਰਕ, ਰੇਪੋ ਲਿੰਕਡ ਲੈਂਡਿੰਗ ਰੇਟ (RLLR) ਨੂੰ 7.90 ਫੀਸਦੀ ਕਰ ਦਿੱਤਾ ਹੈ। ਪੀਐਨਬੀ ਨੇ ਇੱਕ ਰੈਗੂਲੇਟਰੀ ਫਾਈਲਿੰਗ ਵਿੱਚ ਕਿਹਾ ਕਿ ਰਿਜ਼ਰਵ ਬੈਂਕ ਵਲੋਂ ਰੇਪੋ ਦਰ ਵਿੱਚ ਵਾਧੇ ਤੋਂ ਬਾਅਦ ਰੈਪੋ ਲਿੰਕਡ ਲੈਂਡਿੰਗ ਰੇਟ ਨੂੰ 7.40 ਫੀਸਦੀ ਤੋਂ ਵਧਾ ਕੇ 7.90 ਫੀਸਦੀ ਕਰ ਦਿੱਤਾ ਗਿਆ ਹੈ। ਨਵੀਆਂ ਦਰਾਂ 8 ਅਗਸਤ 2022 ਤੋਂ ਲਾਗੂ ਹੋਣਗੀਆਂ।

ਇਸ ਮਹੀਨੇ ਦੇ ਸ਼ੁਰੂਆਤ ਵਿੱਚ, RBI ਵੱਲੋਂ ਰੇਪੋ ਦਰ ਵਿੱਚ ਵਾਧੇ ਦਾ ਐਲਾਨ ਕਰਨ ਤੋਂ ਪਹਿਲਾਂ ICICI ਬੈਂਕ ਨੇ MCLR ਵਿੱਚ ਬਦਲਾਅ ਕੀਤਾ ਸੀ। ਬੈਂਕ ਆਪਣੀਆਂ ਕਰਜ਼ ਦਰਾਂ ਰੇਪੋ ਦਰ ਨਾਲ ਸਬੰਧਤ ਰੱਖਦੇ ਹਨ। ਇਸ ਕਾਰਨ ਰੇਪੋ ਦਰ ਵਿੱਚ ਬਦਲਾਅ ਦਾ ਅਸਰ ਲੋਨ ਦੇ ਵਿਆਜ ‘ਤੇ ਪੈਂਦਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਆਖਿਰ ਕਿਸ ਸਵਾਲ ਦਾ ਜਵਾਬ ਦੇਣ ਨਾਲੋਂ ਰਿਸ਼ੀ ਸੁਨਕ ਨੂੰ ਹਾਰ ਵੀ ਸਵੀਕਾਰ?

ਲੰਦਨ: ਬਰਤਾਨੀਆ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਰਿਸ਼ੀ ਸੁਨਕ ਨੇ ਕਿਹਾ ਹੈ ਕਿ ਉਹ …

Leave a Reply

Your email address will not be published.