ਅਮਰੀਕਾ ‘ਚ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ‘ਚ ਹੋਇਆ ਵਾਧਾ, ਸੈਂਕੜੇ ਲਾਪਤਾ

ਫਰੈਂਕਫਰਟ: ਅਮਰੀਕਾ ਦੇ ਕੈਂਟਕੀ ਸੂਬੇ ‘ਚ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ‘ਚ ਸੈਂਕੜੇ ਮੌਤਾ ਦਾ ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਜੰਗਲਾਂ ਦੀ ਅੱਗ ਕਹਿਰ ਮਚਾ ਰਹੀ ਹੈ। ਬੀਤੇ ਦਿਨੀਂ ਕੈਲੀਫੋਰਨੀਆ ਦੇ ਉੱਤਰੀ ਹਿੱਸੇ ‘ਚ ਜੰਗਲਾਂ ਦੀ ਮਾਰ ਹੇਠ ਆਈ ਰਿਹਾਇਸ਼ੀ ਇਲਾਕੇ ‘ਚ ਖੜ੍ਹੀ ਕਾਰ ‘ਚੋਂ ਦੋ ਲਾਸ਼ਾਂ ਬਰਾਮਦ ਕੀਤੀਆਂ ਗਈਆਂ।

ਕੈਂਟਕੀ ਦੇ ਗਵਰਨਰ ਐਂਡੀ ਬੇਸ਼ੀਅਰ ਨੇ ਦੱਸਿਆ ਕਿ ਸੈਂਕੜੇ ਲੋਕ ਹੁਣ ਤੱਕ ਲਾਪਤਾ ਹਨ ਜਿਸ ਨੂੰ ਦੇਖਦਿਆਂ ਮੌਤਾਂ ਦੀ ਗਿਣਤੀ ਕਿਤੇ ਜ਼ਿਆਦਾ ਹੋ ਸਕਦੀ ਹੈ। ਹਜ਼ਾਰਾਂ ਘਰਾਂ ਅਤੇ ਕਾਰੋਬਾਰੀ ਥਾਵਾਂ ਨੂੰ ਨੁਕਸਾਨ ਪਹੁੰਚਿਆ ਹੈ ਜਦਕਿ ਸੜਕਾਂ, ਪੁਲ ਅਤੇ ਹੋਰ ਇਨਫ਼ਰਾਸਟ੍ਰਕਚਰ ਦੀ ਮੁਰੰਮਤ ‘ਤੇ ਸੈਂਕੜੇ ਮਿਲੀਅਨ ਖਰਚ ਹੋਣਗੇ। ਉਨ੍ਹਾਂ ਕਿਹਾ ਕਿ ਕਈ ਘਰ ਤਬਾਹ ਹੋ ਚੁੱਕੇ ਹਨ ਤੇ ਇਸ ਨੂੰ ਪਿਛਲੇ ਕਈ ਦਹਾਕਿਆਂ ਦਾ ਸਭ ਤੋਂ ਤਬਾਹਕੁੰਨ ਹੜ੍ਹ ਕਿਹਾ ਜਾ ਸਕਦਾ ਹੈ। ਗਵਰਨਰ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ‘ਚ ਹੜ੍ਹਾਂ ਕਾਰਨ ਐਨੀ ਤਬਾਹੀ ਕਦੇ ਨਹੀਂ ਦੇਖੀ। ਘਰੋਂ ਬੇਘਰ ਹੋਏ ਲੋਕਾਂ ਨੇ ਸਟੇਟ ਪਾਰਕਸ, ਧਾਰਮਿਕ ਸਥਾਨਾਂ ਅਤੇ ਸੂਬਾ ਸਰਕਾਰ ਵੱਲੋਂ ਬਣਾਈ ਆਰਜ਼ੀ ਰਿਹਾਇਸ਼ ‘ਚ ਆਸਰਾ ਲਿਆ ਹੈ। ਹਾਲਾਤ ਨੂੰ ਦੇਖਦਿਆਂ ਦੋ ਕਾਊਂਟੀਜ਼ ‘ਚ ਰਾਤ ਦਾ ਕਰਫ਼ਿਊ ਐਲਾਨਿਆ ਗਿਆ ਹੈ।

ਉੱਧਰ ਦੂਜੇ ਪਾਸੇ ਕੁਝ ਲੋਕ ਕਰਫ਼ਿਊ ਦਾ ਵਿਰੋਧ ਕਰ ਰਹੇ ਹਨ। ਬ੍ਰੇਥਿਟ ਕਾਊਂਟੀ ਦੇ ਇੱਕ ਸਰਕਾਰੀ ਅਫ਼ਸਰ ਨੇ ਕਿਹਾ ਕਿ ਕਰਫ਼ਿਊ ਲਾਉਣਾ ਬਿਲਕੁਲ ਵੀ ਜਾਇਜ਼ ਨਹੀਂ ਪਰ ਲੋਕਾਂ ਦੇ ਬਚੇ ਖੁਚੇ ਸਮਾਨ ਦੀ ਲੁੱਟ ਹੋਣ ਤੋਂ ਬਚਾਉਣ ਲਈ ਇਹ ਸਭ ਕੀਤਾ ਜਾ ਰਿਹਾ ਹੈ। ਰਾਸ਼ਟਰਪਤੀ ਜੋਅ ਬਾਇਡਨ ਕੈਂਟਕੀ ਦੇ ਹੜ੍ਹਾਂ ਨੂੰ ਵੱਡੀ ਤਬਾਹੀ ਕਰਾਰ ਦੇ ਚੁੱਕੇ ਹਨ ਅਤੇ ਫ਼ੈਡਰਲ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ ਗਏ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਬਾਬਾ ਰਾਮਦੇਵ ਨੇ ਖਰੀਦੀ ਮਹਿੰਦਰਾ XUV700,ਵੀਡੀਓ ਵਾਇਰਲ

ਨਵੀਂ ਦਿੱਲੀ: ਯੋਗ ਗੁਰੂ ਬਾਬਾ ਰਾਮਦੇਵ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ …

Leave a Reply

Your email address will not be published.