Lal Singh Chadha

ਕਰੀਨਾ ਕਪੂਰ ਨਹੀਂ ਦੇਖੇਗੀ ਆਪਣੀ ਫਿਲਮ ਲਾਲ ਸਿੰਘ ਚੱਢਾ!

ਨਿਊਜ਼ ਡੈਸਕ: ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਦੀ ਆਉਣ ਵਾਲੀ ਫਿਲਮ ਲਾਲ ਸਿੰਘ ਚੱਢਾ ਦਾ ਸੋਸ਼ਲ ਮੀਡੀਆ ‘ਤੇ ਲਗਾਤਾਰ ਬਾਈਕਾਟ ਕੀਤਾ ਜਾ ਰਿਹਾ ਹੈ। ਲਾਲ ਸਿੰਘ ਚੱਢਾ 11 ਅਗਸਤ ਨੂੰ ਜਿੱਥੇ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ, ਉੱਥੇ ਹੀ ਫਿਲਮ ਦੇ ਬਾਈਕਾਟ ਮੁਹਿੰਮ ਰਫਤਾਰ ਫੜ ਰਹੀ ਹੈ। ਉੱਥੇ ਹੀ ਦੂਜੇ ਪਾਸੇ ਕੌਫੀ ਵਿਦ ਕਰਨ 7 ਵਿੱਚ ਆਮਿਰ ਖਾਨ ਨੇ ਕਿਹਾ ਕਿ ਉਹ ਫਿਲਮ ਦੀ ਰਿਲੀਜ਼ ਨੂੰ ਲੈ ਕੇ ਘਬਰਾਏ ਹੋਏ ਹਨ। ਦੂਜੇ ਪਾਸੇ ਕਰਨ ਜੌਹਰ ਦਾ ਮੰਨਣਾ ਹੈ ਕਿ ਕਰੀਨਾ ਕਪੂਰ ਨੂੰ ਆਪਣੀਆਂ ਫਿਲਮਾਂ ਦੇ ਬਾਕਸ ਆਫਿਸ ਕਾਰੋਬਾਰ ਦੀ ਕੋਈ ਪਰਵਾਹ ਨਹੀਂ ਹੈ।

ਕਰਨ ਜੌਹਰ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਕਰੀਨਾ ਨੂੰ ਫਿਲਮ ਦੀ ਸਫਲਤਾ ਅਤੇ ਅਸਫਲਤਾ ਤੋਂ ਕੋਈ ਫਰਕ ਪੈਂਦਾ ਹੈ। ਕਰੀਨਾ ਨੂੰ ਇਸ ‘ਚ ਕੋਈ ਦਿਲਚਸਪੀ ਨਹੀਂ ਹੈ। ਉਹ ਆਪਣੀ ਹੀ ਦੁਨੀਆ ‘ਚ ਗੁਆਚੀ ਰਹਿੰਦੀ ਹੈ। ਕਰੀਨਾ ਬਾਕਸ ਆਫਿਸ ਬਿਜ਼ਨਸ ਤੋਂ ਪਰੇ ਹੈ। ਜੇਕਰ ਫਿਲਮ ਚੰਗੀ ਚੱਲਦੀ ਹੈ ਤਾਂ ਉਹ ਖੁਸ਼ ਹੈ, ਜੇਕਰ ਨਹੀਂ ਚੱਲੀ ਤਾਂ ਕੋਈ ਨਹੀਂ। ਕਰਨ ਦੀਆਂ ਇਨ੍ਹਾਂ ਗੱਲਾਂ ਦਾ ਕਰੀਨਾ ਕੋਈ ਜਵਾਬ ਨਹੀਂ ਦਿੰਦੀ, ਫਿਰ ਆਮਿਰ ਕਰੀਨਾ ਦੇ ਬਚਾਅ ‘ਚ ਆਉਂਦੇ ਹਨ ਅਤੇ ਕਰਨ ‘ਤੇ ਗਲਤ ਗੱਲਾਂ ਕਰਨ ਦਾ ਦੋਸ਼ ਲਗਾਉਂਦੇ ਹਨ।

ਕਰੀਨਾ ਨਹੀਂ ਦੇਖੇਗੀ ਲਾਲ ਸਿੰਘ ਚੱਢਾ?

ਆਮਿਰ ਨੇ ਦੱਸਿਆ ਕਿ ਕਰੀਨਾ ਆਪਣੀ ਫਿਲਮ ਨੂੰ ਲੈ ਕੇ ਕਾਫੀ ਚਿੰਤਤ ਹੈ। ਉਹ ਪਿਛਲੇ ਦੋ ਮਹੀਨਿਆਂ ਤੋਂ ਉਸ ਨੂੰ ਡਾਂਟ ਰਹੀ ਸੀ ਕਿ ਫਿਲਮ ਦੀ ਪ੍ਰਮੋਸ਼ਨ ਨਹੀਂ ਹੋ ਰਹੀ। ਉਨ੍ਹਾਂ ਦੱਸਿਆ ਕਿ ਕਰੀਨਾ ਵਾਰ-ਵਾਰ ਮੇਰੀ ਕਲਾਸ ਲਗਾ ਰਹੀ ਹੈ। ਫਿਰ ਕਰਨ ਜੌਹਰ ਨੇ ਦੱਸਿਆ ਕਿ ਕਰੀਨਾ ਉਨ੍ਹਾਂ ਦੀਆਂ ਫਿਲਮਾਂ ਨਹੀਂ ਦੇਖਦੀ ਤੇ ਸ਼ਾਇਦ ਹੀ ਉਹ ਲਾਲ ਸਿੰਘ ਚੱਢਾ ਦੇਖੇ। ਆਮਿਰ ਨੇ ਕਿਹਾ ਇਹ ਕੋਈ ਖੁਸ਼ੀ ਦੀ ਗੱਲ ਨਹੀਂ ਹੈ ਜੋ ਤੁਸੀਂ ਮਾਣ ਨਾਲ ਕਹਿ ਰਹੇ ਹੋ ਕਿ ਮੈਂ ਮੇਰੀ ਫਿਲਮ ਨਹੀਂ ਦੇਖਦੀ।

ਅਦਾਕਾਰਾ ਨੇ ਆਪਣੇ ਸਪਸ਼ਟੀਕਰਨ ਵਿੱਚ ਕਿਹਾ- ਮੈਂ ਵੀ ਆਪਣੀ ਫਿਲਮਾਂ ਨੂੰ ਲੈ ਕੇ ਘਬਰਾ ਜਾਂਦੀ ਹਾਂ। ਮੈਂ ਆਪਣੀ ਫਿਲਮ ਨੂੰ 4-5 ਮਹੀਨਿਆਂ ਬਾਅਦ ਦੇਖਣਾ ਪਸੰਦ ਕਰਦੀ ਹਾਂ। ਕਰੀਨਾ ਨੇ ਦੱਸਿਆ ਕਿ ਆਮਿਰ ਉਨ੍ਹਾਂ ਨੂੰ ਸਕ੍ਰੀਨਿੰਗ ਲਈ ਬੁਲਾ ਰਹੇ ਹਨ। ਇਸ ਗੱਲਬਾਤ ਦੇ ਅਖੀਰ ‘ਚ ਆਮਿਰ ਨੇ ਕਰੀਨਾ ਨੂੰ ਕਿਹਾ ਕਿ ਉਹ ਲਾਲ ਸਿੰਘ ਚੱਢਾ ਨੂੰ ਜ਼ਰੂਰ ਦੇਖਣ ਨਹੀਂ ਤਾਂ ਉਨ੍ਹਾਂ ਦਾ ਦਿਲ ਟੁੱਟ ਜਾਵੇਗਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਮਸ਼ਹੂਰ ਕਾਮੇਡੀਅਨ ਨੂੰ ਪਿਆ ਦਿਲ ਦਾ ਦੌਰਾ

ਨਿਊਜ਼ ਡੈਸਕ: ਮਸ਼ਹੂਰ ਕਾਮੇਡੀਅਨ ਅਤੇ ਉੱਤਰ ਪ੍ਰਦੇਸ਼ ਫਿਲਮ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਰਾਜੂ ਸ਼੍ਰੀਵਾਸਤਵ ਦੀ …

Leave a Reply

Your email address will not be published.