ਕਰਨ ਔਜਲਾ ਵੱਲੋਂ ਮੂਸੇਵਾਲਾ ਲਈ ਗਾਇਆ ਭਾਵੁਕ ਕਰਨ ਵਾਲਾ ਗਾਣਾ ਦੁਨੀਆ ਭਰ ‘ਚ ਵਾਇਰਲ

ਨਿਊਜ਼ ਡੈਸਕ: ਦੋ ਮਹੀਨੇ ਪਹਿਲਾਂ ਦੁਨੀਆਂ ਨੂੰ ਅਲਵਿਦਾ ਆਖ ਚੁੱਕੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਹਾਲੇ ਤੱਕ ਇਨਸਾਫ਼ ਨਹੀਂ ਮਿਲਿਆ ਹੈ। ਸਿੱਧੂ ਮੂਸੇਵਾਲਾ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ‘ਚ ਅੱਜ ਵੀ ਜ਼ਿੰਦਾ ਹੈ ਤੇ ਇਸ ‘ਚ ਕੋਈ ਸ਼ੱਕ ਨਹੀਂ ਕਿ ਸ਼ੁਭਦੀਪ ਕੌਮਾਂਤਰੀ ਪੱਧਰ ਦਾ ਪੌਪ ਸਟਾਰ ਸੀ। ਇੱਥੋਂ ਤੱਕ ਕਿ ਦੇਸ਼-ਵਿਦੇਸ਼ ਦੇ ਸਿਤਾਰੇ ਵੀ ਮੂਸੇਵਾਲਾ ਦੇ ਫੈਨਜ਼ ਹਨ ਤੇ ਅੱਜ ਵੀ ਕੌਮਾਂਤਰੀ ਸ਼ਖਸੀਅਤਾਂ ਵੱਲੋਂ ਸ਼ਰਧਾਂਜਲੀਆਂ ਦੇਣ ਦਾ ਸਿਲਸਿਲਾ ਜਾਰੀ ਹੈ। ਇਸ ਵਿਚਾਲੇ ਪੰਜਾਬੀ ਗਾਇਕ ਕਰਨ ਔਜਲਾ ਨੇ ਵੀ ਇੱਕ ਗੀਤ ਰਾਹੀਂ ਕਲਾਕਾਰ ਨੂੰ ਸ਼ਰਧਾਜਲੀ ਦਿੱਤੀ ਹੈ।

ਕਰਨ ਔਜਲਾ ਨੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਜਲੀ ਦਿੰਦਿਆ ਉਸ ਦੇ ਮਾਪਿਆਂ ਲਈ ਗੀਤ ਗਾਇਆ ਹੈ। ਦਰਅਸਲ, ਇਹ ਭਾਵੁਕ ਗੀਤ ਸੋਸ਼ਲ ਮੀਡੀਆ ‘ਤੇ ਲੀਕ ਹੋ ਗਿਅ ‘ਤੇ ਦੁਨੀਆ ਭਰ ‘ਚ ਵਾਇਰਲ ਹੋ ਰਿਹਾ ਹੈ। ਕਰਨ ਨੇ ਗੀਤ ‘ਚ ਸਿੱਧੂ ਦੀ ਮਾਤਾ-ਪਿਤਾ ਦੇ ਦਰਦ ਨੂੰ ਬਿਆਨ ਕੋਸ਼ਿਸ਼ ਕੀਤੀ ਹੈ। ਇਸ ਗੀਤ ਨੂੰ ਸੁਣ ਕੇ ਹਰ ਕੋਈ ਭਾਵੁਕ ਹੋ ਰਿਹਾ ਹੈ। ਇਹ ਗੀਤ ਕਈ ਯੂਟਿਊਬ ਚੈਨਲਾਂ ਅਤੇ ਸੋਸ਼ਲ ਮੀਡੀਆਂ ਅਕਾਊਂਟਸ ‘ਤੇ ਸਾਂਝਾ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਕ ਸਿੱਧੂ ਮੂਸੇਵਾਲਾ ਤੇ ਕਰਨ ਔਜਲਾ ਇਕੱਠੇ ਇੱਕ ਪ੍ਰਾਜੈਕਟ ਵਿੱਚ ਕੰਮ ਕਰਦੇ ਹੋਏ ਨਜ਼ਰ ਆਉਣ ਵਾਲੇ ਸੀ। ਫ਼ੈਨਜ਼ ਵੀ ਸਿੱਧੂ ਤੇ ਔਜਲਾ ਦੀ ਕੋਲੈਬੋਰੇਸ਼ਨ ਦਾ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਸੀ। ਅਜਿਹੇ `ਚ ਔਜਲਾ ਦਾ ਮੂਸੇਵਾਲਾ ਨੂੰ ਸ਼ਰਧਾਜਲੀ ਵਜੋਂ ਇਹ ਗੀਤ ਗਾਉਣਾ ਹਰ ਕਿਸੇ ਦੀਆਂ ਅੱਖਾਂ ਨਮ ਕਰ ਗਿਆ। ਪਰ ਉ੍ੱਥੇ ਹੀ ਗੀਤ ਨੂੰ ਰਿਲੀਜ਼ ਕਰਨ ਸਬੰਧੀ ਕਰਨ ਔਜਲਾ ਅਤੇ ਉਨ੍ਹਾਂ ਦੀ ਟੀਮ ਵਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕੈਨੇਡੀਅਨ ਰੈਪਰ ਡਰੇਕ ਨੇ ਸਿੱਧੂ ਮੂਸੇਵਾਲਾ ਨੂੰ ਯਾਦ ਕਰਦਿਆਂ ਟੋਰਾਂਟੋ ਵਿਖੇ ਸ਼ੋਅ ਦੌਰਾਨ ਉਸ ਦੀ ਤਸਵੀਰ ਵਾਲੀ ਟੀ-ਸ਼ਰਟ ਪਹਿਨੀ ਜਿਸ ‘ਤੇ ਸ਼ੁਭਦੀਪ ਸਿੰਘ ਦੇ ਜਨਮ ਅਤੇ ਮੌਤ ਦਾ ਵਰ੍ਹਾ ਵੀ ਲਿਖਿਆ ਹੋਇਆ ਸੀ। ਰੈਪਰ ਡਰੇਕ ਨੇ ਕੰਸਰਟ ‘ਚ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ, ‘ਮੈਂ ਵੀ ਕਿਸੇ ਦਾ ਫੈਨ ਹਾਂ ਤੇ ਮੈਂ ਵੀ ਅੱਜ ਤੁਹਾਡੇ ਵਿੱਚੋਂ ਇੱਕ ਹਾਂ। ਮੈਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਕਿ ਅੱਜ ਮੈਂ ਇੱਥੇ ਹਾਂ।’

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਮਸ਼ਹੂਰ ਕਾਮੇਡੀਅਨ ਨੂੰ ਪਿਆ ਦਿਲ ਦਾ ਦੌਰਾ

ਨਿਊਜ਼ ਡੈਸਕ: ਮਸ਼ਹੂਰ ਕਾਮੇਡੀਅਨ ਅਤੇ ਉੱਤਰ ਪ੍ਰਦੇਸ਼ ਫਿਲਮ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਰਾਜੂ ਸ਼੍ਰੀਵਾਸਤਵ ਦੀ …

Leave a Reply

Your email address will not be published.