Breaking News

ਜੋਅ ਬਾਇਡਨ ਨੇ ਬਰਾਕ ਓਬਾਮਾ ਨੂੰ ਵੀ ਛੱਡਿਆ ਪਿੱਛੇ, ਟੁੱਟੇ ਅਮਰੀਕੀ ਇਤਿਹਾਸ ਦੇ ਸਾਰੇ ਰਿਕਾਰਡ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਵੋਟਾਂ ਦੀ ਗਿਣਤੀ ਜਾਰੀ ਹੈ। ਸਥਾਨਕ ਮੀਡੀਆ ਅਨੁਸਾਰ ਹੁਣ ਤੱਕ ਜੋਅ ਬਾਇਡਨ ਨੂੰ 264 ਇਲੈਕਟ੍ਰੋਲ ਵੋਟਾਂ ਮਿਲੀਆਂ ਹਨ ਅਤੇ ਉਨ੍ਹਾਂ ਦਾ ਪੱਖ ਭਾਰੀ ਨਜ਼ਰ ਆ ਰਿਹਾ ਹੈ, ਜਦਕਿ ਡੋਨਲਡ ਟਰੰਪ ਦੇ ਖਾਤੇ ਵਿੱਚ 214 ਇਲੈਕਟ੍ਰੋਲ ਵੋਟਾਂ ਆਈਆਂ ਹਨ। ਇਸ ਵਿਚਾਲੇ ਡੈਮੋਕਰੇਟਿਕ ਪਾਰਟੀ ਦੇ ਰਾਸ਼ਟਰਪਤੀ ਉਮੀਦਵਾਰ ਜੋਅ ਬਾਇਡਨ ਨੇ ਇੱਕ ਖਾਸ ਰਿਕਾਰਡ ਆਪਣੇ ਨਾਮ ਕਰ ਲਿਆ ਹੈ।

ਬਰਾਕ ਓਬਾਮਾ ਦਾ ਵੀ ਰਿਕਾਰਡ ਤੋੜਿਆ

ਅਮਰੀਕੀ ਇਤਿਹਾਸ ਵਿੱਚ ਜੋਅ ਬਾਇਡੇਨ ਰਾਸ਼ਟਰਪਤੀ ਅਹੁਦੇ ਦੇ ਪਹਿਲੇ ਅਜਿਹੇ ਉਮੀਦਵਾਰ ਬਣ ਗਏ ਹਨ ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਵੋਟਾਂ ਮਿਲੀਆਂ ਹਨ। ਉਨ੍ਹਾਂ ਨੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦਾ ਰਿਕਾਰਡ ਵੀ ਤੋੜ ਦਿੱਤਾ ਹੈ, ਜਦਕਿ ਵੋਟਾਂ ਦੀ ਗਿਣਤੀ ਹਾਲੇ ਵੀ ਜਾਰੀ ਹੈ।

ਰਿਪੋਰਟਾਂ ਅਨੁਸਾਰ ਜੋਅ ਬਾਇਡਨ ਨੂੰ ਖਬਰ ਲਿਖੇ ਜਾਣ ਤੱਕ 72,049,341 ਵੋਟਾਂ ਮਿਲੇ ਹਨ, ਜੋ ਅਮਰੀਕਾ ਦੇ ਕਿਸੇ ਰਾਸ਼ਟਰਪਤੀ ਉਮੀਦਵਾਰ ਨੂੰ ਮਿਲਣ ਵਾਲਾ ਸਭ ਤੋਂ ਜ਼ਿਆਦਾ ਵੋਟਾਂ ਹਨ। ਇਸ ਤੋਂ ਪਹਿਲਾਂ ਸਾਲ 2008 ਵਿੱਚ ਬਰਾਕ ਓਬਾਮਾ ਨੂੰ 69,498,516 ਵੋਟ ਮਿਲੀਆਂ ਸਨ, ਜਦਕਿ ਸਾਲ 1996 ਵਿੱਚ ਬਿਲ ਕਲਿੰਟਨ ਨੂੰ 47,401,185 ਵੋਟਾਂ ਮਿਲੀਆਂ ਸਨ।

Check Also

CM ਮਾਨ ਦਾ ਵੱਡਾ ਐਲਾਨ, ਹੁਣ ਅਫ਼ਸਰਾਂ ਦੇ ਨਾਲ ‘ਆਪ’ ਵਿਧਾਇਕ ਵੀ ਜਾਣਗੇ ਫਸਲਾਂ ਦੀ ਗਿਰਦਾਵਰੀ ‘ਤੇ

ਚੰਡੀਗੜ੍ਹ: ਪਿਛਲੇ ਦਿਨੀਂ ਪਏ  ਬੇਮੌਸਮੀ ਮੀਂਹ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਤੇਜ਼ ਮੀਂਹ …

Leave a Reply

Your email address will not be published. Required fields are marked *