ਹਜ਼ਾਰਾਂ ਭਾਰਤੀ ਪ੍ਰਵਾਸੀਆਂ ਨੂੰ ਰਾਹਤ, ਬਾਇਡਨ ਪ੍ਰਸ਼ਾਸਨ ਨੇ ਗੈਰ-ਨਿਵਾਸੀ ਵਰਕ ਪਰਮਿਟ ‘ਤੇ ਦਿੱਤਾ ਵੱਡਾ ਤੋਹਫਾ 

ਵਾਸ਼ਿੰਗਟਨ- ਅਮਰੀਕਾ ‘ਚ ਰਹਿ ਰਹੇ ਹਜ਼ਾਰਾਂ ਗੈਰ-ਪ੍ਰਵਾਸੀ ਭਾਰਤੀਆਂ ਦੇ ਕੰਮ ਨੂੰ ਲੈ ਕੇ ਬਾਇਡਨ ਪ੍ਰਸ਼ਾਸਨ ਨੇ ਇੱਕ ਅਹਿਮ ਫੈਸਲਾ ਲਿਆ ਹੈ। ਪ੍ਰਵਾਸੀਆਂ ਦੀਆਂ ਕੁਝ ਸ਼੍ਰੇਣੀਆਂ ਲਈ ਵਰਕ ਪਰਮਿਟ ਦੀ ਸੀਮਾ ਆਟੋਮੈਟਿਕ ਤੌਰ ‘ਤੇ ਵਧਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਵਿੱਚ ਗ੍ਰੀਨ ਕਾਰਡ ਪ੍ਰਾਪਤ ਕਰਨ ਵਾਲਿਆਂ ਅਤੇ ਐੱਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਡੇਢ ਸਾਲ ਲਈ ਰੁਜ਼ਗਾਰ ਅਧਿਕਾਰ ਕਾਰਡ (ਈਏਡੀ) ਮਿਲਦਾ ਹੈ।

ਬਾਇਡਨ ਪ੍ਰਸ਼ਾਸਨ ਨੇ ਵਰਕ ਪਰਮਿਟ ਨੂੰ ਆਟੋਮੈਟਿਕ ਤੌਰ ‘ਤੇ ਡੇਢ ਸਾਲ ਲਈ ਵਧਾਉਣ ਦਾ ਫੈਸਲਾ ਕੀਤਾ ਹੈ। ਗ੍ਰਹਿ ਸੁਰੱਖਿਆ ਵਿਭਾਗ ਨੇ ਮੰਗਲਵਾਰ ਨੂੰ ਇਸ ਦਾ ਐਲਾਨ ਕੀਤਾ ਹੈ। ਇਸ ਤੋਂ ਹਜ਼ਾਰਾਂ ਪ੍ਰਵਾਸੀਆਂ ਨੂੰ ਫਾਇਦਾ ਹੋਣ ਦੀ ਸੰਭਾਵਨਾ ਹੈ। ਗ੍ਰਹਿ ਸੁਰੱਖਿਆ ਵਿਭਾਗ ਨੇ ਕਿਹਾ, “ਮੌਜੂਦਾ ਈਏਡੀ ‘ਤੇ ਜੋ ਮਿਆਦ ਦੀ ਮਿਤੀ ਲਿਖੀ ਗਈ ਹੈ, ਉਹ 180 ਦਿਨ ਲਈ ਹੈ, ਪਰ ਹੁਣ ਇਹ ਆਟੋਮੈਟਿਕ ਤੌਰ ‘ਤੇ 540 ਦਿਨਾਂ ਤੱਕ ਵਧਾ ਦਿੱਤੀ ਜਾਵੇਗੀ।”

ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂ.ਐਸ.ਸੀ.ਆਈ.ਐਸ.) ਦੇ ਡਾਇਰੈਕਟਰ ਉਰ ਐਮ ਜੇਡੌ ਨੇ ਕਿਹਾ, ‘ਜਿਵੇਂ ਕਿ ਯੂਐਸਸੀਆਈਐਸ (ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼) ਬਕਾਇਆ ਈਏਡੀ ਕੇਸਲੋਡ ਨੂੰ ਹੱਲ ਕਰਨ ਲਈ ਕੰਮ ਕਰਦਾ ਹੈ, ਹੁਣ ਏਜੰਸੀ ਨੇ ਇਹ ਨਿਸ਼ਚਤ ਕੀਤਾ ਹੈ ਕਿ ਰੁਜ਼ਗਾਰ ਅਥਾਰਟੀ ਦੇ ਫੈਸਲੇ ਲਈ ਹੇ ਕਿ ਰੁਜ਼ਗਾਰ ਅਥਾਰਟੀ ਦੇ ਲਈ ਫਿਲਹਾਲ ਜੋ ਵਰਕ 180 ਦਿਨਾਂ ਦਾ ਮਿਲਦਾ ਹੈ, ਉਹ ਨਾਕਾਫ਼ੀ ਹੈ।’

ਗੈਰ-ਨਿਵਾਸੀ ਭਾਰਤੀਆਂ ਲਈ ਵਰਕ ਪਰਮਿਟ ਵਧਾਉਣ ‘ਤੇ, ਯੂਐਸ ਦੇ ਗ੍ਰਹਿ ਵਿਭਾਗ ਨੇ ਕਿਹਾ, ਬਾਇਡਨ ਪ੍ਰਸ਼ਾਸਨ ਦੇ ਇਸ ਫੈਸਲੇ ਨਾਲ, ਗੈਰ-ਨਾਗਰਿਕ ਹੁਣ ਆਟੋਮੈਟਿਕ ਹੀ ਵਰਕ ਪਰਮਿਟ ਦੇ ਯੋਗ ਹੋ ਜਾਣਗੇ, ਜਿਨ੍ਹਾਂ ਨੂੰ ਰੁਜ਼ਗਾਰ ਦੀ ਜ਼ਰੂਰਤ ਹੈ, ਤਾਂ ਜੋ ਉਹ ਆਪਣੇ ਪਰਿਵਾਰ ਨੂੰ ਜ਼ਰੂਰੀ ਸਹਾਇਤਾ ਪ੍ਰਦਾਨ ਕਰ ਸਕਣ। ਨਾਲ ਹੀ ਅਮਰੀਕੀ ਕਾਮਿਆਂ ਨੂੰ ਅੱਗੇ ਹੋਰ ਕੋਈ ਮੁਸ਼ਕਲਾਂ ਨਾ ਹੋਣ।

ਭਾਰਤੀ ਅਮਰੀਕੀ ਭਾਈਚਾਰੇ ਦੇ ਆਗੂ ਅਜੈ ਜੈਨ ਭੁਟੋਰੀਆ ਨੇ ਕਿਹਾ ਕਿ ਬਾਇਡਨ ਪ੍ਰਸ਼ਾਸਨ ਦੇ ਇਸ ਫੈਸਲੇ ਨਾਲ 87 ਹਜ਼ਾਰ ਪ੍ਰਵਾਸੀਆਂ ਨੂੰ ਤੁਰੰਤ ਫਾਇਦਾ ਹੋਵੇਗਾ ਅਤੇ ਉਨ੍ਹਾਂ ਨੂੰ ਤੁਰੰਤ ਮਦਦ ਮਿਲੇਗੀ, ਜਿਨ੍ਹਾਂ ਦੇ ਵਰਕ ਪਰਮਿਟ ਦੀ ਮਿਆਦ ਖਤਮ ਹੋ ਚੁੱਕੀ ਹੈ ਜਾਂ ਅਗਲੇ 30 ਦਿਨਾਂ ਦੇ ਅੰਦਰ ਖਤਮ ਹੋ ਜਾਵੇਗੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਆਖਿਰ ਕਿਸ ਸਵਾਲ ਦਾ ਜਵਾਬ ਦੇਣ ਨਾਲੋਂ ਰਿਸ਼ੀ ਸੁਨਕ ਨੂੰ ਹਾਰ ਵੀ ਸਵੀਕਾਰ?

ਲੰਦਨ: ਬਰਤਾਨੀਆ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਰਿਸ਼ੀ ਸੁਨਕ ਨੇ ਕਿਹਾ ਹੈ ਕਿ ਉਹ …

Leave a Reply

Your email address will not be published.