ਅੱਜ ਭਗਤ ਕਬੀਰ ਜੀ ਦਾ ਜਨਮ ਦਿਹਾੜਾ ਵੀ ਹੈ ਅਤੇ ਗੁਰਦੁਆਰਾ ਰੀਠਾ ਸਾਹਿਬ ਦਾ ਜੋੜ ਮੇਲਾ ਵੀ ਅੱਜ ਹੀ ਮਨਾਇਆ ਜਾ ਰਿਹਾ ਹੈ।
ਜਨਮ ਦਿਹਾੜਾ ਭਗਤ ਕਬੀਰ ਜੀ
“ਜਨਨੀ ਜਣੈ ਤਾਂ ਭਗਤ ਜਨ, ਕੈ ਦਾਤਾ, ਕੈ ਸੂਰ,
ਨਹੀਂ ਤਾਂ ਜਨਨੀ ਬਾਂਝ ਰਹੇ ਕਾਹੇ ਗਵਾਵਹਿ ਨੂਰ।”
ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਭਗਤ ਕਬੀਰ ਜੀ ਦਾ ਜਨਮ 1512 ਈਸਵੀ ਵਿੱਚ ਗੋਰਖਪੁਰ ਤੋਂ ਪੰਦਰਾਂ ਮੀਲ ਦੂਰ ਮਗਹਰ ਵਿੱਚ ਹੋਇਆ। ਆਪ ਦੀ ਜਨਨੀ ਨੇ ਆਪ ਨੂੰ ਜਨਮ ਦੇ ਸਮੇਂ ਹੀ ਬਨਾਰਸ ਦੇ ਨੇੜੇ ਲਹਿਰ ਤਲਾਬ ਦੇ ਕਿਨਾਰੇ ਛੱਡ ਦਿੱਤਾ ਸੀ। ਜਿੱਥੋਂ ਆਪ ਨੂੰ ਇੱਕ ਮੁਸਲਮਾਨ ਪਤੀ ਪਤਨੀ ਨੀਰੂ ਤੇ ਨੀਮਾ ਚੁੱਕ ਕੇ ਲਿਆਏ ਤੇ ਆਪਣੇ ਪੁੱਤਰਾਂ ਵਾਂਗ ਪਾਲਣ ਪੋਸ਼ਣ ਕੀਤਾ। ਪਰ ਕਬੀਰ ਗ੍ਹੰਥਾਂਵਲੀ ਦੇ ਅਨੁਸਾਰ ਕਬੀਰ ਜੀ ਅਕਾਸ਼ ਤੋਂ ਧਰਤੀ ਉੱਪਰ ਉਤਰੇ ਤੇ ਇੱਕ ਲਹਿਰ ਤਲਾਬ ਵਿੱਚ, ਇੱਕ ਕਮਲ ਦੇ ਫੁੱਲ ਵਿੱਚ ਜਨਮ ਲਿਆ। ਕੁਝ ਵਿਦਵਾਨ ਆਪ ਦਾ ਜਨਮ ਬ੍ਰਹਾਮਣ ਦੇ ਘਰ ਹੋਇਆ ਵੀ ਮੰਨਦੇ ਹਨ। ਵਿਸਥਾਰ ਲਈ ਦੇਖੋ ਇਹ ਵੀਡਿਓ
- Advertisement -
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ ੧੩੪੯) ਸੋ ਸਰਬ ਸ਼ਾਂਝੀਵਾਲਤਾ ਦਾ ਉਪਦੇਸ਼ ਦੇਣ ਵਾਲੇ ਨਿਡਰ ਤੇ ਨਿਧੜਕ ਸ਼੍ਰੋਮਣੀ ਭਗਤ, ਭਗਤ ਕਬੀਰ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਜੀ।
ਗੁਰਦੁਆਰਾ ਰੀਠਾ ਸਾਹਿਬ ਦਾ ਜੋੜ ਮੇਲਾ
ਜਗਤ ਉਧਾਰ ਲਈ ਗੁਰੂ ਨਾਨਕ ਸਾਹਿਬ ਨੇ ਚਾਰੋਂ ਦਿਸ਼ਾਵਾਂ ਵਿੱਚ ਉਦਾਸੀਆਂ ਕੀਤੀਆਂ। ਵੱਡੇ ਵੱਡੇ ਵਿਦਵਾਨਾਂ ਨੂੰ ਮਿਲੇ ਤੇ ਗਿਆਨ ਗੋਸਟੀਆਂ ਕੀਤੀਆਂ, ਸੰਵਾਦ ਰਚਾਏ। ਗੁਰੂ ਜੀ ਜਿੱਥੇ ਵੀ ਗਏ ਉਥੇ ਇਲਾਹੀ ਹੁਕਮ ਅਨੁਸਾਰ ਬਖਸ਼ਿਸ਼ਾਂ ਵੀ ਕੀਤੀਆਂ। ਅਜਿਹਾ ਹੀ ਇੱਕ ਅਸਥਾਨ ਨੈਨੀਤਾਲ ਦੇ ਲਾਗੇ ਉਤਰਾਖੰਡ ਵਿੱਚ ਸਥਿਤ ਹੈ। ਇਸ ਅਸਥਾਨ ਨੂੰ ਸੰਗਤਾਂ ਗੁਰਦੁਆਰਾ ਰੀਠਾ ਸਾਹਿਬ ਜਾਂ ਮਿੱਠਾ ਰੀਠਾ ਸਾਹਿਬ ਦੇ ਨਾਮ ਨਾਲ ਜਾਣਦੀਆਂ ਹਨ। ਅੱਜ ਗੁਰਦੁਆਰਾ ਸ੍ਰੀ ਰੀਠਾ ਸਾਹਿਬ ਦਾ ਸਾਲਾਨਾ ਜੋੜ ਮੇਲਾ ਹੈ। ਇਹ ਅਸਥਾਨ ਨਾਨਕਮਤੇ ਤੋਂ ਕਰੀਬ 45 ਮੀਲ ਪੂਰਵ ਵੱਲ ਉਤਰਾਖੰਡ ਵਿੱਚ ਸਥਿਤ ਹੈ। ਹੋਰ ਵਿਸਥਾਰ ਲਈ ਦੇਖੋ ਇਹ ਵੀਡਿਓ