Home / News / ਚੋਣ ਪ੍ਰਚਾਰ ਕਰਨ ਗਏ ਜਗਮੀਤ ਸਿੰਘ ਨੂੰ ਪ੍ਰਦਰਸ਼ਨਕਾਰੀਆਂ ਨੇ ਘੇਰਿਆ, ਕੀਤੀਆਂ ਇਤਰਾਜ਼ਯੋਗ ਟਿੱਪਣੀਆਂ

ਚੋਣ ਪ੍ਰਚਾਰ ਕਰਨ ਗਏ ਜਗਮੀਤ ਸਿੰਘ ਨੂੰ ਪ੍ਰਦਰਸ਼ਨਕਾਰੀਆਂ ਨੇ ਘੇਰਿਆ, ਕੀਤੀਆਂ ਇਤਰਾਜ਼ਯੋਗ ਟਿੱਪਣੀਆਂ

ਪੀਟਰਬਰੋ: ਨਿਊ ਡੈਮੋਕਰੇਟਿਕ ਪਾਰਟੀ ਦੇ ਲੀਡਰ ਜਗਮੀਤ ਸਿੰਘ ਨੂੰ ਇੱਕ ਵਾਰ ਫਿਰ ਉਸ ਵੇਲੇ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ ਜਦੋਂ ਉਹ ਐਨਡੀਪੀ ਦੀ ਉਮੀਦਵਾਰ ਦੇ ਹੱਕ ‘ਚ ਚੋਣ ਪ੍ਰਚਾਰ ਕਰਨ ਗਏ ਸਨ। ਪੀਟਰਬਰੋ ਵਿਖੇ ਪ੍ਰਚਾਰ ਕਰਨ ਪੁੱਜੇ ਜਗਮੀਤ ਸਿੰਘ ਨੂੰ ਕੁਝ ਮੁਜ਼ਾਹਰਾਕਾਰੀਆਂ ਨੇ ਘੇਰ ਲਿਆ ਤੇ ਇਸ ਦੌਰਾਨ ਲੋਕਾਂ ਵਲੋਂ ਉਨ੍ਹਾਂ ਲਈ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ।

ਜਿਸ ‘ਤੇ ਪ੍ਰਤੀਕਿਰਿਆ ਦਿੰਦਿਆਂ ਜਗਮੀਤ ਸਿੰਘ ਨੇ ਕਿਹਾ ਕਿ ਇਹ ਘਟਨਾ ਕੈਨੇਡਾ ਦੀ ਸਿਆਸਤ ‘ਚ ਆ ਰਹੇ ਨਿਘਾਰ ਨੂੰ ਦਰਸਾਉਂਦੀ ਹੈ। ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਸਿਆਸੀ ਸਫ਼ਰ ਦੌਰਾਨ ਕਦੇ ਵੀ ਅਜਿਹੇ ਮਾੜੇ ਹਾਲਾਤਾਂ ਦਾ ਸਾਹਮਣਾ ਨਹੀਂ ਕੀਤਾ।

ਦੱਸਣਯੋਗ ਹੈ ਕਿ ਓਨਟਾਰੀਓ ਵਿਧਾਨ ਸਭਾ ਚੋਣਾਂ ‘ਚ ਲਈ NDP ਉਮੀਦਵਾਰ ਜੈਨ ਡੈਕ ਦੇ ਹੱਕ ਵਿੱਚ ਰੈਲੀ ਰੱਖੀ ਗਈ ਸੀ ਅਤੇ ਇਸ ਦੌਰਾਨ ਪ੍ਰਦਰਸ਼ਨਕਾਰੀਆਂ ਵਲੋਂ ਜਗਮੀਤ ਸਿੰਘ ਬਾਰੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ। ਇਸ ਤੋਂ ਪਹਿਲਾਂ ਵੀ ਜਗਮੀਤ ਸਿੰਘ ਅਜਿਹੀਆਂ ਘਟਨਾਵਾਂ ਤੇ ਨਸਲੀ ਟਿੱਪਣੀਆਂ ਦਾ ਸ਼ਿਕਾਰ ਹੋ ਚੁੱਕੇ ਹਨ, ਪਰ ਪੀਟਰਬਰੋ ਵਿਖੇ ਹੱਦ ਉਸ ਵੇਲੇ ਪਾਰ ਹੋ ਗਈ, ਜਦੋਂ ਲੋਕ ਜਗਮੀਤ ਸਿੰਘ ਨੂੰ ਮਰਨ ਨੂੰ ਕਹਿਣ ਲੱਗੇ।

ਉੱਥੇ ਹੀ ਇਸ ਘਟਨਾ ਸਬੰਧੀ ਪੀਟਰਬਰੋ ਪੁਲਿਸ ਨੇ ਕਿਹਾ ਕਿ ਉਨ੍ਹਾਂ ਵੱਲੋਂ ਜਗਮੀਤ ਸਿੰਘ ਨਾਲ ਸਬੰਧਤ ਮਾਮਲੇ ਦੀ ਸ਼ਿਕਾਇਤ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਟਵਿੱਟਰ ‘ਤੇ ਲੋਕਾਂ ਲਈ ਸੁਨੇਹਾ ਜਾਰੀ ਕਰਦਿਆਂ ਕਿਹਾ ਕਿ ਜ਼ਿਆਦਾਤਰ ਲੋਕ ਜਗਮੀਤ ਸਿੰਘ ਦਾ ਸਤਿਕਾਰ ਕਰਦੇ ਹਨ, ਪਰ ਕੁਝ ਲੋਕਾਂ ਵਲੋਂ ਹੱਦ ਪਾਰ ਕਰ ਦਿੱਤੀ ਗਈ। ਉਨ੍ਹਾਂ ਕਿਹਾ ਅਜਿਹੀਆਂ ਘਟਨਾਵਾਂ ਸ਼ਹਿਰ ਵਾਸੀਆਂ ਦੇ ਅਕਸ ਨਾਲ ਬਿਲਕੁਲ ਮੇਲ ਨਹੀਂ ਖਾਂਦੀਆਂ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਕੈਨੇਡਾ ‘ਚ ਸਕੂਲ ਨੇੜਿਓਂ ਫਿਰ ਮਿਲੇ ਮਾਸੂਮ ਬੱਚਿਆਂ ਦੇ ਕਈ ਪਿੰਜਰ

ਐਡਮਿੰਟਨ: ਕੈਨੇਡਾ ਦੇ ਸੂਬੇ ਐਲਬਰਟਾ ਸਥਿਤ ਰਿਹਾਇਸ਼ੀ ਸਕੂਲ ਦੇ ਕੋਲੋਂ ਵੱਡੀ ਗਿਣਤੀ ‘ਚ ਬੱਚਿਆਂ ਦੇ …

Leave a Reply

Your email address will not be published.