ਪੰਜਾਬੀ ਗੀਤਕਾਰ ਜਾਨੀ ਦੀ ਜਾਨ ਨੂੰ ਖਤਰਾ!

ਚੰਡੀਗੜ੍ਹ : ਮਸ਼ਹੂਰ ਕਲਾਕਾਰ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਲਗਾਤਾਰ ਸਿਆਸਤਦਾਨਾਂ, ਕਲਾਕਾਰਾਂ ਤੇ ਵਪਾਰੀਆਂ ਨੂੰ ਲਗਤਾਰ ਧਮਕੀਆਂ ਮਿਲ ਰਹੀਆਂ ਹਨ। ਹੁਣ ਮਸ਼ਹੂਰ ਪੰਜਾਬੀ ਗੀਤਕਾਰ ਜਾਨੀ (Jaani) ਨੂੰ ਜਾਨੋਂ ਮਾਰਨ ਦੀ ਧਮਕੀਆਂ ਮਿਲਣ ਦੀ ਖਬਰ ਸਾਹਮਣੇ ਆ ਰਹੀ ਹੈ।

ਇੱਕ ਰਿਪੋਰਟ ਮੁਤਾਬਕ ਪ੍ਰਸਿੱਧ ਗੀਤਕਾਰ ਜਾਨੀ ਨੂੰ ਪਿਛਲੇ ਕੁਝ ਸਮੇਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਜਾਨੀ ਨੇ ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਪੁਲਿਸ ਨੂੰ ਚਿੱਠੀ ਲਿਖੀ ਹੈ। ਇਸ ਚਿੱਠੀ ਵਿਚ ਲਿਖਿਆ ਹੈ ਕਿ, ‘ਉਨ੍ਹਾਂ ਨੂੰ ਗੈਂਗਸਟਰਾਂ ਵੱਲੋਂ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਸ ਨਾਲ ਮੇਰਾ ਤੇ ਮੇਰੇ ਪਰਿਵਾਰ ਦਾ ਮਾਨਸਿਕ ਤਣਾਅ ਵੱਧ ਰਿਹਾ ਹੈ। ਸੋ ਮੈਂ ਆਪਣੇ ਪਰਿਵਾਰ ਸਮੇਤ ਪੰਜਾਬ ਛੱਡ ਰਿਹਾ ਹਾਂ।’

ਦੱਸਿਆ ਜਾ ਰਿਹਾ ਹੈ ਕਿ ਪੱਤਰ ‘ਚ ਜਾਨੀ ਨੇ ਲਿਖਿਆ ਹੈ ਕਿ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਫਿਲਮ ਇੰਡਸਟਰੀ ਅਤੇ ਮਿਊਜ਼ਿਕ ਇੰਡਸਟਰੀ ਲਈ ਕੰਮ ਕਰ ਰਹੇ ਹਨ। ਜਾਨੀ ਨੇ ਲਿਖਿਆ ਕਿ, ‘ਮੈਨੂੰ ਅਤੇ ਮੇਰੇ ਮੈਨੇਜਰ ਦਿਲਰਾਜ ਸਿੰਘ ਨੰਦਾ ਨੂੰ ਗੈਂਗਸਟਰਾਂ ਵੱਲੋਂ ਫੋਨ ‘ਤੇ ਧਮਕੀਆਂ ਮਿਲ ਰਹੀਆਂ ਹਨ। ਇਨ੍ਹਾਂ ਧਮਕੀਆਂ ਕਾਰਨ ਮੈਂ ਆਪਣੇ ਪਰਿਵਾਰ ਨੂੰ ਇੱਥੋਂ ਵਿਦੇਸ਼ ਸ਼ਿਫਟ ਕਰ ਲਿਆ ਹੈ।’ ਇਸ ਤੋਂ ਇਲਾਵਾ ਜਾਨੀ ਨੇ ਇਸ ਪੱਤਰ ਵਿੱਚ ਸਿੱਧੂ ਮੂਸੇਵਾਲਾ ਦੀ ਮੌਤ ਦਾ ਜ਼ਿਕਰ ਵੀ ਕੀਤਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਪੁਲਿਸ ਨੇ ਸਿੰਗਰ ਨੂੰ ਕੀਤਾ ਗ੍ਰਿਫਤਾਰ, ‘ਨਸ਼ੇ’ ਦੀ ਖੇਪ ਦੇਖ ਪੁਲਿਸ ਵੀ ਹੈਰਾਨ

ਨਿਊਜ਼ ਡੈਸਕ: ਦਿੱਲੀ ਪੁਲਿਸ ਦੇ ਨਾਰਕੋਟਿਕਸ ਸੈੱਲ ਨੇ ਭੋਜਪੁਰੀ ਗਾਇਕ ਵਿਨੈ ਸ਼ਰਮਾ ਨੂੰ 21 ਕਿਲੋ …

Leave a Reply

Your email address will not be published.