ਇੰਡੀਆਨਾ ਅਧਿਕਾਰੀ ਦੀ ਗੋਲੀ ਮਾਰ ਕੇ ਹੱਤਿਆ, ਸ਼ੱਕੀ ਗ੍ਰਿਫਤਾਰ

ਏਲਵੁੱਡ: ਅਮਰੀਕਾ ਵਿੱਚ, ਇੰਡੀਆਨਾ ਪੁਲਿਸ ਦੇ ਇੱਕ ਅਧਿਕਾਰੀ ਨੂੰ ਇਕ ਕਾਰ ਰੋਕਣਾ ਉਸ ਸਮੇਂ ਭਾਰੀ ਪੈ ਗਿਆ ਜਦੋਂ ਕਾਰ ਸਵਾਰ ਵਿਅਕਤੀ ਨੇ ਬਾਹਰ ਆ ਕੇ ਪੁਲਿਸ ‘ਤੇ ਗੋਲੀਆਂ ਚਲਾ ਦਿੱਤੀਆਂ।  ਜਿਸ ਨਾਲ ਉਸ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਤੋਂ 30 ਮਿੰਟ ਬਾਅਦ ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਇਹ ਮੰਦਭਾਗੀ ਘਟਨਾ ਏਲਵੁੱਡ ਵਿੱਚ ਐਤਵਾਰ ਸਵੇਰੇ 2 ਵਜੇ ਤੋਂ ਬਾਅਦ ਵਾਪਰੀ। ਇਹ ਫੋਰਟ ਵੇਨ ਤੋਂ ਲਗਭਗ 80 ਮੀਲ ਦੱਖਣ-ਪੱਛਮ ਵਿੱਚ ਹੈ। ਪੁਲਿਸ ਅਧਿਕਾਰੀ ਚੌਰਾਹੇ ਨੇੜੇ ਟ੍ਰੈਫਿਕ ਸਟਾਪ ਦੀ ਜਾਂਚ ਕਰ ਰਿਹਾ ਸੀ ਜਦੋਂ ਸ਼ੂਟਰ ਆਪਣੀ ਗੱਡੀ ਤੋਂ ਬਾਹਰ ਆਇਆ ਅਤੇ ਕਈ ਗੋਲੀਆਂ ਚਲਾਈਆਂ। ਇਸ ਤੋਂ ਬਾਅਦ ਕਈ ਹੋਰ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਤਾਂ ਉਹ ਫ਼ਰਾਰ ਹੋ ਗਿਆ। ਪੀੜਤ ਨੂੰ ਇਲਾਜ ਲਈ ਸਥਾਨਕ ਮੈਡੀਕਲ ਸਹੂਲਤ ਲੈਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਰਾਜ ਪੁਲਿਸ ਨੇ ਕਿਹਾ, “ਸ਼ੱਕੀ  ਬਿਨ੍ਹਾਂ ਕਿਸੇ ਕਾਰਨ ਕਰਕੇ ਕਾਰ ਤੋਂ ਬਾਹਰ ਨਿਕਲਿਆ ਅਤੇ ਉਸਨੇ ਕਈ ਗੋਲੀਆਂ ਚਲਾਈਆਂ, ਜਿਸ ਨਾਲ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ।

 

Check Also

ਬਿਕਰਮ ਮਜੀਠੀਆ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ

ਚੰਡੀਗੜ੍ਹ: ਸੀਨੀਅਰ ਅਕਾਲੀ ਆਗੂ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬ …

Leave a Reply

Your email address will not be published.