ਬ੍ਰਿਟੇਨ ‘ਚ ਭਾਰਤੀ ਮੂਲ ਦਾ ਅਧਿਕਾਰੀ ‘ਅਪਮਾਨਜਨਕ’ ਸੰਦੇਸ਼ ਭੇਜਣ ਦੇ ਦੋਸ਼ ‘ਚ ਬਰਖਾਸਤ

ਲੰਡਨ- ਸਕਾਟਲੈਂਡ ਯਾਰਡ (ਲੰਡਨ ਮੈਟਰੋਪੋਲੀਟਨ ਪੁਲਿਸ) ਨੇ ਅਪਮਾਨਜਨਕ ਅਤੇ ਪੱਖਪਾਤੀ ਵਿਵਹਾਰ ਕਰਨ ਦੇ ਲਈ ਦੋ ਅਧਿਕਾਰੀਆਂ ਨੂੰ ਬਿਨਾਂ ਨੋਟਿਸ ਦਿੱਤੇ ਬਰਖਾਸਤ ਕਰ ਦਿੱਤਾ ਹੈ। ਜਿਸ ‘ਚ ਭਾਰਤੀ ਮੂਲ ਦਾ ਵੀ ਇੱਕ ਵਿਅਕਤੀ ਸ਼ਾਮਿਲ ਹੈ।

ਸਕਾਟਲੈਂਡ ਯਾਰਡ ਨੇ ਬ੍ਰਿਟਿਸ਼ ਸ਼ਾਹੀ ਪਰਿਵਾਰ ਨਾਲ ਸਬੰਧਤ ਮੇਘਨ ਮਾਰਕਲ ਦੇ ਬਾਰੇ ਇੱਕ ਨਸਲਵਾਦੀ ਟਿੱਪਣੀ ਸਮੇਤ ਸੋਸ਼ਲ ਮੀਡੀਆ ‘ਤੇ ਇਤਰਾਜ਼ਯੋਗ ਸੰਦੇਸ਼ ਭੇਜਣ ਦੇ ਮਾਮਲੇ ਦੀ ਜਾਂਚ ਤੋਂ ਬਾਅਦ ਇਹ ਕਾਰਵਾਈ ਦੀ ਕੀਤੀ ਹੈ।

ਪੁਲਿਸ ਕਾਂਸਟੇਬਲ ਸੁਖਦੇਵ ਜ਼ੀਰ ਅਤੇ ਪਾਲ ਹੇਫੋਰਡ ਮੈਟਰੋਪੋਲੀਟਨ ਪੁਲਿਸ ਦੀ ਫੋਰੈਂਸਿਕ ਸਰਵਿਸ ਵਿੱਚ ਸੇਵਾ ਨਿਭਾਅ ਰਹੇ ਸਨ ਅਤੇ ਉਨ੍ਹਾਂ ਦੇ ਖਿਲਾਫ਼ ਚੱਲ ਰਹੇ ਦੁਰਵਿਵਹਾਰ ਦੇ ਮੁਕੱਦਮੇ ਦੀ ਸੁਣਵਾਈ ਇਸ ਹਫਤੇ ਖ਼ਤਮ ਹੋ ਗਈ, ਉਨ੍ਹਾਂ ਖਿਲਾਫ਼ ਇਤਰਾਜ਼ਯੋਗ ਸੰਦੇਸ਼ ਭੇਜਣ ਦਾ ਦੋਸ਼ ਸਾਬਤ ਹੋਇਆ ਹੈ।

ਟ੍ਰਿਬਿਊਨਲ ਨੇ ਕਈ ਨਸਲੀ ਪੋਸਟਿੰਗਾਂ ਨੂੰ ਵਿਸਥਾਰ ਵਿੱਚ ਸੁਣਿਆ, ਜਿਸ ਵਿੱਚ 2018 ਵਿੱਚ ਮਾਰਕੇਲ ‘ਤੇ ਨਸਲਵਾਦੀ ਟਿੱਪਣੀਆਂ ਕੀਤੀਆਂ ਗਈਆਂ ਸਨ। ਇਹ ਟਿੱਪਣੀ ਉਸ ਦੇ ਪ੍ਰਿੰਸ ਹੈਰੀ ਨਾਲ ਵਿਆਹ ਤੋਂ ਪਹਿਲਾਂ ਕੀਤੀ ਗਈ ਸੀ।

ਪ੍ਰੋਫੈਸ਼ਨਲ ਸਟੈਂਡਰਡਜ਼ ਦੇ ਕਮਾਂਡਰ ਜੌਨ ਸਾਵੇਲ ਨੇ ਕਿਹਾ, ”ਇਹ ਨਫ਼ਰਤ ਭਰੇ ਸੰਦੇਸ਼ ਅਫਸਰਾਂ ਦੇ ਇੱਕ ਛੋਟੇ ਵਟਸਐਪ ਗਰੁੱਪ ਵਿੱਚ ਸਾਂਝੇ ਕੀਤੇ ਗਏ ਸਨ। ਮੈਂ ਕਹਿਣਾ ਚਾਹੁੰਦਾ ਹਾਂ ਕਿ ਇਹ ਕਿਸੇ ਲਈ ਵੀ ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ। ਭਾਵੇਂ ਇੱਕ ਪੁਲਿਸ ਅਧਿਕਾਰੀ ਹੀ ਅਜਿਹਾ ਵਿਵਹਾਰ ਕਰਦਾ ਹੈ।”

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਭਾਰਤੀ-ਅਮਰੀਕੀ ਸੰਸਦ ਮੈਂਬਰ ਰੋ ਖੰਨਾ ਨੇ ਕਿਹਾ, ਬਾਇਡਨ CAATSA ਪਾਬੰਦੀਆਂ ਤੋਂ ਵਿਸ਼ੇਸ਼ ਛੋਟ ਦੇਣ ਦੀ ਪ੍ਰਕਿਰਿਆ ਨੂੰ ਕਰਨਗੇ ਤੇਜ਼

ਵਾਸ਼ਿੰਗਟਨ: ਭਾਰਤੀ ਮੂਲ ਦੇ ਪ੍ਰਭਾਵਸ਼ਾਲੀ ਡੈਮੋਕਰੇਟਿਕ ਸੰਸਦ ਮੈਂਬਰ ਰੋ ਖੰਨਾ ਨੇ ਕਿਹਾ ਹੈ ਕਿ ਅਮਰੀਕੀ …

Leave a Reply

Your email address will not be published.