ਕੀਵ ‘ਚ ਅੱਜ ਤੋਂ ਭਾਰਤੀ ਦੂਤਾਵਾਸ ਮੁੜ ਸ਼ੁਰੂ ਕਰੇਗਾ ਕੰਮ, ਤੁਰਕੀ ਨੇ ਫਿਨਲੈਂਡ-ਸਵੀਡਨ ਦੀ ਨਾਟੋ ਮੈਂਬਰਸ਼ਿਪ ‘ਤੇ ਲਗਾਈ ਰੋਕ

ਕੀਵ- ​​ਭਾਰਤੀ ਦੂਤਾਵਾਸ ਨੇ ਅੱਜ ਤੋਂ ਕੀਵ ‘ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਬਾਰੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਯੂਕਰੇਨ ਵਿੱਚ ਭਾਰਤੀ ਦੂਤਾਵਾਸ, ਜੋ ਕਿ ਵਾਰਸਾ (ਪੋਲੈਂਡ) ਤੋਂ ਅਸਥਾਈ ਤੌਰ ‘ਤੇ ਕੰਮ ਕਰ ਰਿਹਾ ਸੀ, 17 ਮਈ ਤੋਂ ਕੀਵ ਵਿੱਚ ਆਪਣਾ ਕੰਮ ਮੁੜ ਸ਼ੁਰੂ ਕਰੇਗਾ। ਦੱਸ ਦੇਈਏ ਕਿ ਯੂਕਰੇਨ ਦੀ ਰਾਜਧਾਨੀ ਕੀਵ ‘ਚ ਰੂਸੀ ਹਮਲੇ ਦੇ ਸ਼ਾਂਤ ਹੁੰਦੇ ਹੀ ਕਈ ਦੇਸ਼ਾਂ ਦੇ ਦੂਤਾਵਾਸਾਂ ਨੇ ਫਿਰ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।

ਦੂਜੇ ਪਾਸੇ ਤੁਰਕੀ ਨੇ ਨਾਟੋ ‘ਚ ਸਵੀਡਨ ਅਤੇ ਫਿਨਲੈਂਡ ਦੀ ਮੈਂਬਰਸ਼ਿਪ ‘ਤੇ ਰੋਕ ਲਗਾ ਦਿੱਤੀ ਹੈ। ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਦਾ ਕਹਿਣਾ ਹੈ ਕਿ ਜੇਕਰ ਸਵੀਡਨ ਅਤੇ ਫਿਨਲੈਂਡ ਤੁਰਕੀ ‘ਤੇ ਪਾਬੰਦੀਆਂ ਲਾਉਂਦੇ ਹਨ ਤਾਂ ਉਹ ਨਾਟੋ ‘ਚ ਉਨ੍ਹਾਂ ਦੇ ਦਾਖਲੇ ਨੂੰ ਮਨਜ਼ੂਰੀ ਨਹੀਂ ਦੇਣਗੇ।

ਅੰਕਾਰਾ ‘ਚ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਵੀਡਿਸ਼ ਅਤੇ ਫਿਨਲੈਂਡ ਦੇ ਡਿਪਲੋਮੈਟਾਂ ਨੂੰ ਸਾਨੂੰ ਮਨਾਉਣ ਲਈ ਤੁਰਕੀ ਆਉਣ ਦੀ ਖੇਚਲ ਨਹੀਂ ਕਰਨੀ ਚਾਹੀਦੀ। ਉਨ੍ਹਾਂ ਨੇ ਕਿਹਾ ਕਿ ਸਵੀਡਨ ਅੱਤਵਾਦੀ ਸੰਗਠਨਾਂ ਦਾ ਆਲ੍ਹਣਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਡੈਨਮਾਰਕ ਦੇ ਇੱਕ ਸ਼ਾਪਿੰਗ ਮਾਲ ‘ਚ  ਗੋਲੀਬਾਰੀ, ਕਈ ਜਖ਼ਮੀ, 22 ਸਾਲਾ ਵਿਅਕਤੀ ਗ੍ਰਿਫਤਾਰ

ਡੈਨਮਾਰਕ: ਡੈਨਮਾਰਕ ਦੇ ਕੋਪਨਹੇਗਨ ਵਿੱਚ ਇੱਕ ਸ਼ਾਪਿੰਗ ਮਾਲ ‘ਚ  ਗੋਲੀਬਾਰੀ ਦੀ ਘਟਨਾ ਵਾਪਰੀ ਹੈ ।ਜਿਸ …

Leave a Reply

Your email address will not be published.