ਕੈਨੇਡਾ ‘ਚ ਸਕੂਲ ਨੇੜਿਓਂ ਫਿਰ ਮਿਲੇ ਮਾਸੂਮ ਬੱਚਿਆਂ ਦੇ ਕਈ ਪਿੰਜਰ

ਐਡਮਿੰਟਨ: ਕੈਨੇਡਾ ਦੇ ਸੂਬੇ ਐਲਬਰਟਾ ਸਥਿਤ ਰਿਹਾਇਸ਼ੀ ਸਕੂਲ ਦੇ ਕੋਲੋਂ ਵੱਡੀ ਗਿਣਤੀ ‘ਚ ਬੱਚਿਆਂ ਦੇ ਪਿੰਜਰ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮੂਲ ਬਾਸ਼ਿੰਦਿਆਂ ਦੇ ਕਬੀਲੇ ਮੁਤਾਬਕ ਐਡਮਿੰਟਨ ਤੋਂ 170 ਕਿਲੋਮੀਟਰ ਉੱਤਰ-ਪੂਰਬ ਵੱਲ ਸਥਿਤ ਬਲੂ ਕੁਇਲਜ਼ ਰੈਜ਼ੀਡੈਂਸ਼ੀਅਲ ਸਕੂਲ ਨੇੜਿਓਂ ਇਹ ਪਿੰਜਰ ਬਰਾਮਦ ਕੀਤੇ ਗਏ। ਸੈਡਲ ਲੇਕ ਕਰੀ ਨੇਸ਼ਨ ਕਬੀਲੇ ਦੇ ਆਗੂਆਂ ਨੇ ਦੱਸਿਆ ਕਿ ਮਾਮੂਲੀ ਤੌਰ ‘ਤੇ ਬੱਚਿਆਂ ਦੀਆਂ ਹੱਡੀਆਂ ਮਿਲਣ ਦੀਆਂ ਘਟਨਾਵਾਂ 2004 ਤੋਂ ਜਾਰੀ ਹਨ ਪਰ ਹੁਣ ਨਵੀਆਂ ਕਬਰਾਂ ਦਾ ਪਤਾ ਲੱਗਿਆ ਹੈ ਅਤੇ ਵੱਡੀ ਗਿਣਤੀ ‘ਚ ਪਿੰਜਰ ਹੋਣ ਦੇ ਸੰਕੇਤ ਮਿਲ ਰਹੇ ਹਨ।

ਸੈਡਲ ਲੇਕ ਕੌਂਸਲ ਦੇ ਮੈਂਬਰ ਜੇਸਨ ਵਿਸਕੀਜੈਕ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਦੱਸਿਆ ਕਿ 4 ਤੋਂ 10 ਸਾਲ ਉਮਰ ਦੇ ਬੱਚਿਆਂ ਦੇ ਪਿੰਜਰ ਮਿਲ ਰਹੇ ਹਨ। ਅਸਲ ‘ਚ ਭਾਈਚਾਰੇ ਦੇ ਮੈਂਬਰਾਂ ਨੂੰ ਇਹ ਪਿੰਜਰ ਕੁਝ ਸਮਾਂ ਪਹਿਲਾਂ ਮਿਲੇ ਸਨ ਪਰ ਪੂਰੀ ਜਾਣਕਾਰੀ ਨਾਂ ਹੋਣ ਕਾਰਨ ਉਨ੍ਹਾਂ ਨੇ ਇਹ ਦੁਬਾਰਾ ਦੱਬ ਦਿੱਤੇ ਗਏ ਸਨ। ਦੱਸਣਯੋਗ ਹੈ ਕਿ ਰਿਹਾਇਸ਼ੀ ਸਕੂਲਾਂ ‘ਚ ਪੜ੍ਹਨ ਗਏ ਪਰ ਮੁੜ ਨਾ ਪਰਤਣ ਵਾਲੇ ਬੱਚਿਆਂ ਬਾਰੇ ਪਿਛਲੇ ਸਾਲ ਜਾਂਚ ਸ਼ੁਰੂ ਕੀਤੀ ਗਈ ਤਾਂ ਮਾਮਲਾ ਸਾਹਮਣੇ ਆ ਗਿਆ।

ਜਾਂਚਕਰਤਾਵਾਂ ਵੱਲੋਂ ਹਾਸਲ ਕੈਥੋਲਿਕ ਚਰਚ ਦੇ ਰਿਕਾਰਡ ਮੁਤਾਬਕ 1898 ਤੋਂ 1931 ਤੱਕ 212 ਵਿਦਿਆਰਥੀਆਂ ਦੀ ਮੌਤ ਸਕੂਲ ‘ਚ ਹੋਈ। ਇਹ ਅੰਕੜਾ ਕੈਨੇਡਾ ਸਰਕਾਰ ਕੋਲ ਮੌਜੂਦ 25 ਵਿਦਿਆਰਥੀਆਂ ਦੇ ਅੰਕੜੇ ਤੋਂ 8 ਗੁਣਾ ਵੱਧ ਬਣਦਾ ਹੈ। ਜਾਂਚਕਰਤਾਵਾਂ ਦੀ ਅਗਵਾਈ ਕਰ ਰਹੀ ਟੀਮ ਵਲੋਂ ਲਾਪਤਾ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲੇ ਅਤੇ ਵੇਰਵੇ ਇਕੱਠੇ ਕਰਨ ਸ਼ੁਰੂ ਕੀਤੇ। ਐਰਿਕ ਲਾਰਜ ਅਤੇ ਉਨਾਂ ਦੀ ਟੀਮ ਫ਼ਿਲਹਾਲ ਇਹ ਨਹੀਂ ਜਾਣਦੀ ਕਿ ਪਿਛਲੇ ਸਮੇਂ ਦੌਰਾਨ ਕਿੰਨੇ ਪਿੰਜਰ ਬਰਾਮਦ ਕੀਤੇ ਗਏ ਪਰ 2004 ਵਿਚ ਮੂਲ ਬਾਸ਼ਿੰਦਿਆਂ ਨੂੰ ਸਮੂਹਿਕ ਕਬਰਾਂ ਮਿਲਣ ਦੀ ਪੁਸ਼ਟੀ ਕੀਤੀ ਗਈ ਹੈ।

ਦੱਸਣਯੋਗ ਹੈ ਕਿ ਪਿਛਲੇ ਸਾਲ ਮਈ ਮਹੀਨੇ ਦੌਰਾਨ ਬੀ.ਸੀ. ਦੇ ਕੈਮਲੂਪਸ ਇਲਾਕੇ ਦੇ ਇਕ ਸਾਬਕਾ ਰਿਹਾਇਸ਼ੀ ਸਕੂਲ ‘ਚ ਕਬਰਾਂ ਮਿਲਣ ਦਾ ਸਿਲਸਿਲਾ ਸ਼ੁਰੂ ਹੋਇਆ ਸੀ ਜੋ ਹਾਲੇ ਤੱਕ ਵੀ ਜਾਰੀ ਹੈ। ਕੁਝ ਮਾਹਰਾਂ ਦਾ ਮੰਨਣਾ ਹੈ ਕਿ ਰਿਹਾਇਸ਼ੀ ਸਕੂਲਾਂ ਵੱਲੋਂ ਦਫ਼ਨ ਕੀਤੇ ਬੱਚਿਆਂ ਦੀ ਗਿਣਤੀ ਕਈ ਗੁਣਾ ਜ਼ਿਆਦਾ ਹੋ ਸਕਦੀ ਹੈ।

Check Also

ਬ੍ਰਿਟੇਨ ਨੇ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ 75 ਸਕਾਲਰਸ਼ਿਪਾਂ ਦੀ ਸ਼ੁਰੂਆਤ ਕੀਤੀ

ਲੰਡਨ- ਬਰਤਾਨੀਆ ਸਰਕਾਰ ਨੇ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਬ੍ਰਿਟੇਨ ਵਿੱਚ …

Leave a Reply

Your email address will not be published.